ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਦੇ ਵਿੱਚ ਜੇਕਰ ਕਿਸੇ ਦੇ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ, ਕਾਨੂੰਨ ਦੇ ਜਰੀਏ ਉਸ ਨੂੰ ਇਨਸਾਫ਼ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ l ਇੱਕ ਅਦਾਲਤ ਦਾ ਜੱਜ ਹੀ ਹੁੰਦਾ ਹੈ, ਜਿਸ ਕੋਲੋਂ ਇਨਸਾਨ ਇਨਸਾਫ ਦੀ ਉਮੀਦ ਕਰ ਸਕਦਾ ਹੈ l ਪਰ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਬੱਚੀ ਦੀ ਜ਼ਿੰਦਗੀ ਦੇ ਲਈ ਜੱਜ ਅੱਗੇ ਤਰਲੇ ਮਿੰਨਤਾਂ ਪਾਏ ਜਾ ਰਹੀ ਹਨ। ਦੱਸਦਿਆ ਕਿ ਛੇ ਸਾਲਾਂ ਮਾਸੂਮ ਬੱਚੀ ਦੀ ਜ਼ਿੰਦਗੀ ਦਾ ਫੈਸਲਾ ਹੁਣ ਅਦਾਲਤ ਕੋਲ ਹੈ l ਜਿਸ ਕਾਰਨ ਹੁਣ ਮਾਪਿਆਂ ਦੇ ਵੱਲੋਂ ਕੋਰਟ ਦੇ ਵਿੱਚ ਮਦਦ ਦੀ ਗੁਹਾਰ ਲਗਾਈ ਗਈ। ਦਰਅਸਲ ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ, ਜਿੱਥੇ ਲੰਡਨ ‘ਚ ਇਕ ਗੰਭੀਰ ਰੂਪ ‘ਚ ਬਿਮਾਰ ਬੱਚੀ ਦੇ ਮਾਪਿਆਂ ਨੇ ਜੱਜ ਨੂੰ ਉਸ ਦੀ ਜੀਵਨ ਸਹਾਇਤਾ ਨੂੰ ਖ਼ਤਮ ਕਰਨ ਤੋਂ ਰੋਕਣ ਦੀ ਗੁਹਾਰ ਲਗਾਈ ਹੈ।
ਦੱਸਦਿਆ ਕਿ ਛੇ ਮਹੀਨਿਆਂ ਦੀ ਇੰਡੀ ਗ੍ਰੈਗਰੀ ਨੂੰ ਮਾਈਟੋਕੌਂਡਰੀਅਲ ਨਾਮਕ ਬਿਮਾਰੀ ਨਾਲ ਪੀੜਤ ਹੋ ਗਈ ਸੀ ਤੇ ਇੱਕ ਮੈਡੀਕਲ ਸੈਂਟਰ ਵਿਚ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਹਸਪਤਾਲ ਨੇ ਉਸ ਦਾ ਇਲਾਜ ਖ਼ਤਮ ਕਰਨ ਲਈ ਹਾਈ ਕੋਰਟ ‘ਚ ਅਰਜ਼ੀ ਦਿੱਤੀ, ਉਹਨਾਂ ਵਲੋਂ ਸਾਫ ਤੋਰ ਤੇ ਕਿਹਾ ਹੈ ਕਿ ਉਹ ਉਸ ਲਈ ਹੋਰ ਕੁਝ ਨਹੀਂ ਕਰ ਸਕਦੇ। ਉੱਥੇ ਹੀ ਉਸ ਦੇ ਮਾਤਾ-ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਨੂੰ ਜ਼ਿੰਦਗੀ ਦਾ ਮੌਕਾ ਮਿਲਣਾ ਚਾਹੀਦਾ, ਜਿਸ ਕਾਰਨ ਹੁਣ ਪਰਿਵਾਰ ਵੱਲੋਂ ਸਾਰੀ ਡੋਰ ਹੁਣ ਅਦਾਲਤ ਦੇ ਜੱਜ ਉੱਪਰ ਸੁੱਟ ਦਿੱਤੀ ਗਈ ਹੈ l
ਉਨ੍ਹਾਂ ਵੱਲੋਂ ਹੁਣ ਇਜ਼ਾਜਤ ਸਾਹਿਬ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਧੀ ਦਾ ਅੱਗੇ ਦਾ ਇਲਾਜ ਚੱਲਣਾ ਚਾਹੀਦਾ ਹੈ। ਦੱਸਦਿਆ ਕਿ ਬੀਤੇ ਦਿਨੀਂ ਇਸ ਲੜਕੀ ਦੇ ਪਿਤਾ ਲੰਡਨ ਹਾਈ ਕੋਰਟ ਵਿਚ ਹਾਜ਼ਰ ਹੋਏ ਤੇ ਉਨ੍ਹਾਂ ਨੇ ਜੱਜ ਸਾਹਿਬ ਨੂੰ ਅਰਜ਼ੀ ਰੱਦ ਕਰਨ ਦੀ ਅਪੀਲ ਕੀਤੀ l ਜੱਜ ਨੇ ਪ੍ਰਾਈਵੇਟ ਫੈਮਿਲੀ ਕੋਰਟ ਦੀਆਂ ਸੁਣਵਾਈਆਂ ਨੂੰ ਕਵਰ ਕਰਨ ਵਾਲੀਆਂ ਕਾਨੂੰਨੀ ਪਾਬੰਦੀਆਂ ‘ਚ ਢਿੱਲ ਦਿੱਤੀ ਅਤੇ ਕਿਹਾ ਕਿ ਇੰਡੀ, ਉਸ ਦੇ ਮਾਤਾ-ਪਿਤਾ ਅਤੇ ਇਸ ਵਿਚ ਸ਼ਾਮਲ ਹਸਪਤਾਲ ਦਾ ਨਾਂ ਮੀਡੀਆ ਰਿਪੋਰਟਾਂ ਵਿਚ ਲਿਆ ਜਾ ਸਕਦਾ ਹੈ।
ਸੋ ਇੱਕ ਪਾਸੇ ਜਿੱਥੇ ਇਸ ਖਤਰਨਾਕ ਬੀਮਾਰੀ ਦੇ ਕਾਰਨ ਹਸਪਤਾਲ ਪ੍ਰਸ਼ਾਸਨ ਦੇ ਵਲੋਂ ਇਸ ਲੜਕੀ ਨੂੰ ਜਵਾਬ ਦੇ ਦਿੱਤਾ ਗਿਆ। ਪਰ ਦੂਜੇ ਪਾਸੇ ਇਸ ਲੜਕੀ ਦੇ ਪਰਿਵਾਰ ਦੇ ਵੱਲੋਂ ਜੱਜ ਸਾਹਿਬ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ, ਤਾਂ ਜੋ ਉਹਨਾਂ ਦੀ ਧੀ ਦਾ ਅੱਗੇ ਦਾ ਇਲਾਜ਼ ਚੱਲ ਸਕੇ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …