ਆਈ ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਸਮਾਂ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ ਉਸ ਦਾ ਹੱਲ ਕੱਢਿਆ ਜਾ ਸਕਦਾ ਹੈ। ਬਸ ਲੋੜ ਹੁੰਦੀ ਹੈ ਤਾਂ ਸਹਿਜਤਾ ਦੇ ਨਾਲ ਇਸ ਨੂੰ ਸੋਚਣ ਦੀ। ਹਰ ਮੁਸ਼ਕਿਲ ਅਤੇ ਹਰ ਪਰੇਸ਼ਾਨੀ ਦਾ ਹੱਲ ਝੱਟ ਨਿਕਲ ਆਉਂਦਾ ਹੈ। ਪੰਜਾਬ ਦੇ ਵਿੱਚ ਇਸ ਸਮੇਂ ਕਿਸਾਨ ਖੇਤੀ ਬਿੱਲਾਂ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਉੱਤੇ ਬੈਠੇ ਹੋਏ। ਇਹ ਜੋ ਸਮਾਂ ਹੈ ਝੋਨੇ ਦੀ ਕਟਾਈ ਦਾ ਅਤੇ ਉਸ ਤੋਂ ਬਾਅਦ ਖੇਤਾਂ ਨੂੰ ਕਣਕ ਲਈ ਤਿਆਰ ਕਰਨ ਦਾ ਹੈ।
ਫਸਲਾਂ ਨੂੰ ਤਿਆਰ ਕਰਨ ਲਈ ਵਰਤੀ ਜਾਂਦੀ ਯੂਰੀਆ ਦੀ ਘਾਟ ਹੋ ਰਹੀ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਸੂਬੇ ਅੰਦਰ ਕੋਲੇ ਦੇ ਨਾਲ-ਨਾਲ ਖੇਤੀ ਲਈ ਜ਼ਰੂਰੀ ਵਸਤਾਂ ਦੀ ਕਮੀ ਵੀ ਦੇਖੀ ਗਈ ਹੈ। ਪਰ ਇੱਥੇ ਸੂਬਾ ਸਰਕਾਰ ਆਪਣੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸਰਕਾਰ ਨੇ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਟਰੱਕਾਂ ਰਾਹੀਂ ਯੂਰੀਏ ਨੂੰ ਸਿੱਧਾ ਕੰਪਨੀਆਂ ਤੋਂ ਲਿਆਉਣ ਦਾ ਫ਼ੈਸਲਾ ਕੀਤਾ ਹੈ। ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੀ ਫ਼ਸਲ ਬੀਜਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ ਦੇ ਵਿੱਚ ਵੱਖ-ਵੱਖ ਫਸਲਾਂ ਜਿਵੇਂ ਕਿ ਆਲੂ, ਮਟਰ ਅਤੇ ਕਣਕ ਲਈ 6 ਲੱਖ ਮੀਟ੍ਰਿਕ ਟਨ ਡੀ.ਏ.ਪੀ. ਦੀ ਜ਼ਰੂਰਤ ਹੁੰਦੀ ਹੈ। ਇਸ ਜ਼ਰੂਰਤ ਨੂੰ ਬਰਕਰਾਰ ਰੱਖਣ ਲਈ ਹੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਧਿਕਾਰੀਆਂ ਨੂੰ ਕੰਪਨੀ ਅਧਿਕਾਰੀਆਂ ਦੇ ਨਾਲ ਟਾਈ-ਅੱਪ ਕਰਨ ਲਈ ਕਿਹਾ ਗਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਸੂਬੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਯੂਰੀਏ ਅਤੇ ਡੀ.ਏ.ਪੀ. ਰੈਕ ਰਾਸਤੇ ਵਿੱਚ ਫਸੇ ਹੋਏ ਹਨ।
ਇਸ ਨੂੰ ਸੜਕਾਂ ਦੁਆਰਾ ਸਟਾਕ ਦੇ ਰੂਪ ਵਿੱਚ ਮੰਗਵਾਇਆ ਜਾਵੇਗਾ ਤਾਂ ਜੋ ਪੰਜਾਬ ਵਿੱਚ ਯੂਰੀਆ ਅਤੇ ਡੀ.ਏ.ਪੀ. ਦੀ ਘਾਟ ਨਾ ਹੋਵੇ। ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਕੋਲ ਸਿਰਫ 1.7 ਲੱਖ ਟਨ ਹੀ ਯੂਰੀਆ ਪਿਆ ਹੈ ਜਦ ਕਿ ਸਾਨੂੰ 13.5 ਲੱਖ ਟਨ ਯੂਰੀਏ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ ਹੀ 6 ਲੱਖ ਟਨ ਡੀ.ਏ.ਪੀ. ਦੀ ਜ਼ਰੂਰਤ ਵਿੱਚੋਂ ਸਾਡੇ ਕੋਲ ਕੇਵਲ 4.6 ਲੱਖ ਟਨ ਹੀ ਹੈ।
ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਤੋਂ ਸੂਬੇ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ ਜਿਸ ਦੌਰਾਨ ਵੱਖ ਵੱਖ ਖਾਦਾਂ ਦੀ ਜ਼ਰੂਰਤ ਕਿਸਾਨਾਂ ਨੂੰ ਪਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਸੜਕ ਮਾਰਗ ਰਾਂਹੀ ਯੂਰੀਆ ਅਤੇ ਡੀ.ਏ.ਪੀ. ਦੀ ਵੱਡੀ ਮਾਤਰਾ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਖਾਦ ਕੰਪਨੀਆਂ ਤੋਂ ਟਰੱਕਾਂ ਰਾਹੀਂ ਸਿੱਧਾ ਪੰਜਾਬ ਲੈ ਆਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …