ਤਾਜਾ ਵੱਡੀ ਖਬਰ
ਜਦੋਂ ਇਨਸਾਨ ਬਿਜ਼ਨੈੱਸ ਕਰਦਾ ਹੈ ਤਾਂ ਉਸ ਦੌਰਾਨ ਨਫ਼ਾ ਨੁਕਸਾਨ ਚਲਦਾ ਹੀ ਰਹਿੰਦਾ ਹੈ। ਵਪਾਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇਨਸਾਨ ਵੱਲੋਂ ਹਰ ਸਹੂਲਤ ਦੀ ਬੜੀ ਸੰਜੀਦਗੀ ਦੇ ਨਾਲ ਦੇਖ ਭਾਲ ਕੀਤੀ ਜਾਂਦੀ ਹੈ ਤਾਂ ਜੋ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ। ਪਰ ਕਈ ਵਾਰ ਸਥਿਤੀ ਨਹੀਂ ਬਣ ਜਾਂਦੀ ਹੈ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੋਣ ਵਾਲੇ ਹਾਦਸੇ ਨੂੰ ਨਹੀਂ ਰੋਕ ਸਕਦੇ।
ਅਤੇ ਜਦੋਂ ਇੱਦਾਂ ਦੀ ਹੀ ਕੋਈ ਖ਼ਬਰ ਦਿਨ ਚੜ੍ਹਦੇ ਨੂੰ ਮਿਲੇ ਤਾਂ ਇਨਸਾਨ ਦਾ ਮਨ ਗਹਿਰੀ ਚਿੰਤਾ ਵਿੱਚ ਡੁੱਬ ਜਾਂਦਾ ਹੈ। ਜਲੰਧਰ ਸ਼ਹਿਰ ਤੋਂ ਇਕ ਦੁੱਖ ਵਾਲੀ ਖ਼ਬਰ ਆ ਰਹੀ ਹੈ ਜਿੱਥੇ ਮਾਡਲ ਟਾਊਨ ਸਥਿਤ ਇੱਕ ਸ਼ੋਅਰੂਮ ਨੂੰ ਅੱਗ ਲੱਗ ਗਈ। ਪੰਜਾਬੀ ਜੱਤੀਆ ਦਾ ਇਹ ਸ਼ੋਅਰੂਮ ਇਸ ਏਰੀਏ ਦੇ ਵਿੱਚ ਕਾਫੀ ਮਸ਼ਹੂਰ ਸੀ। ਸ਼ਾਰਟ ਸਰਕਟ ਨਾਲ ਲੱਗੀ ਅੱਗ ਨੇ ਪੂਰੀ ਦੁਕਾਨ ਨੂੰ ਖ਼ਾਕ ਵਿੱਚ ਬਦਲ ਦਿੱਤਾ।
ਦੁਕਾਨ ਦੇ ਮਾਲਕ ਅੰਕੁਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸਾਹਮਣੇ ਵਾਲੀ ਦੁਕਾਨ ਵਿਚ ਕੰਮ ਕਰਦੇ ਲੜਕਿਆਂ ਵੱਲੋਂ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚੋਂ 6 ਵਜੇ ਤੋਂ ਧੂੰਆਂ ਨਿਕਲ ਰਿਹਾ ਹੈ। ਅੰਕੁਰ ਉਸੇ ਵੇਲੇ ਆਪਣੇ ਦੁਕਾਨ ਲਈ ਨਿਕਲ ਗਏ ਅਤੇ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
ਅੱਗ ਨੇ ਪੂਰੀ ਤਰਾਂ ਸ਼ੋਅਰੂਮ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ ਜਿਸ ਦੌਰਾਨ ਇੱਥੇ ਪਿਆ ਸਾਰਾ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ। ਅੰਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ 90 ਲੱਖ ਰੁਪਏ ਦਾ ਨੁਕਸਾਨ ਇਸ ਅੱਗ ਦੀ ਵਜ੍ਹਾ ਕਾਰਨ ਹੋਇਆ ਹੈ। ਉਧਰ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੂੰ ਫੋਨ ਰਾਹੀਂ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਅੱਗ ਇੰਨੀ ਭਿਆਨਕ ਸੀ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ 6 ਗੱਡੀਆਂ ਦੀ ਜ਼ਰੂਰਤ ਪਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …