ਤਾਜਾ ਵੱਡੀ ਖਬਰ
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਕਹਿੰਦੇ ਨੇ ਮਾ -ਰ- ਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ।ਬਹੁਤ ਸਾਰੇ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋ ਕਿਸੇ ਦੀ ਮੌਤ ਦੀ ਖਬਰ ਮਿਲਦੀ ਹੈ , ਤਾਂ ਬਹੁਤ ਦੁੱਖ ਹੁੰਦਾ ਹੈ ।ਪਰ ਹੈਰਾਨੀ ਉਸ ਵੇਲੇ ਬਹੁਤ ਹੁੰਦੀ ਹੈ, ਜਦੋਂ ਪਤਾ ਲੱਗਦਾ ਹੈ ਮਰਨ ਵਾਲਾ ਇਨਸਾਨ ਬਿਲਕੁਲ ਠੀਕ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਵਿਚ। ਜਿੱਥੇ ਇਸ ਹੈਰਾਨ ਕਰਨ ਵਾਲੇ ਮਾਮਲੇ ਤਹਿਤ 20 ਘੰਟੇ ਬਾਅਦ ਫਰੀਜ਼ਰ ਚ ਰੱਖਿਆ ਬਜ਼ੁਰਗ ਬਿਲਕੁਲ ਸਹੀ ਸਲਾਮਤ ਹੈ।
ਮਿਲੀ ਜਾਣਕਾਰੀ ਮੁਤਾਬਕ ਇਕ ਬਜ਼ੁਰਗ ਵਿਅਕਤੀ ਨੂੰ ਮਰਿਆ ਹੋਇਆ ਸਮਝ ਕੇ ਉਸ ਦੇ ਰਿਸ਼ਤੇਦਾਰ ਨੇ ਫਰੀਜ਼ਰ ਬਾਕਸ ਵਿੱਚ ਰੱਖ ਦਿੱਤਾ, ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਖਰਾਬ ਨਾ ਹੋ ਸਕੇ। ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਦਾ ਇੰਤਜ਼ਾਰ ਕਰਨ ਤੱਕ 20 ਘੰਟੇ ਉਸ ਬਜ਼ੁਰਗ ਨੂੰ ਉਸ ਫਰੀਜ਼ਰ ਵਿੱਚ ਰੱਖਿਆ। ਇੱਕ ਖਬਰ ਅਨੁਸਾਰ ਬਾਲਸੁਬਰਾਮਣਿਆ ਕੁਮਾਰ 73 ਸਾਲ ਆਪਣੇ ਛੋਟੇ ਭਰਾ ਸ਼ਰਵਣ 70 ਸਾਲ ਦੇ ਨਾਲ ਚੇਨਈ ਦੀ ਕੜਮਪੱਟੀ ਵਿੱਚ ਰਹਿੰਦੇ ਹਨ।
ਸੋਮਵਾਰ ਨੂੰ ਸਰਵਣ ਨੇ ਇਕ ਫਰੀਜ਼ਰ ਬਾਕਸ ਦੀ ਡਿਲਵਰੀ ਕਰਨ ਵਾਲੀ ਦੁਕਾਨ ਵਿਚ ਫੋਨ ਕਰਕੇ ਇਕ ਫਰਿੱਜਰ ਬਾਕਸ ਦਾ ਆਡਰ ਦਿੱਤਾ ਸੀ। ਦੁਕਾਨਦਾਰ ਵੱਲੋਂ ਉਸੇ ਦਿਨ ਸ਼ਾਮ 4 ਵਜੇ ਇਸ ਬਕਸੇ ਦੀ ਡਿਲਵਰੀ ਕਰ ਦਿੱਤੀ। ਕਰਮਚਾਰੀਆਂ ਨੇ ਕੰਮ ਖਤਮ ਹੋਣ ਤੋਂ ਬਾਅਦ ਦੋ ਦਿਨ ਬਾਅਦ ਲੈ ਕੇ ਜਾਣ ਦਾ ਕਹਿ ਦਿਤਾ। ਦੋ ਦਿਨ ਬਾਅਦ ਜਦੋਂ ਕਰਮਚਾਰੀ ਫ਼ਰੀਜ਼ਰ ਵਾਪਸ ਲੈਣ ਆਏ ਤਾਂ ਅੰਦਰੋਂ ਹਲਚਲ ਹੋਈ। ਜਿਸ ਨੂੰ ਵੇਖ ਕੇ ਉਹ ਘਬਰਾ ਗਏ, ਫਿਰ ਵੇਖਣ ਤੇ ਪਤਾ ਚੱਲਿਆ ਕਿ ਉਹ ਮਨੁੱਖੀ ਹੱਥ ਹੈ ਜੋ ਕੰਬ ਰਿਹਾ ਹੈ। ਉਨ੍ਹਾਂ ਕਰਮਚਾਰੀਆਂ ਨੇ ਬਾਲਸੁਬਰਾਮਨੀਆ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਮੁਤਾਬਕ ਉਸ ਦੇ ਛੋਟੇ ਭਰਾ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ, ਜਦ ਕਿ ਬਾਲਸੁਬਰਾਮਣਿਆ ਬੇਹੋਸ਼ ਹੋ ਗਿਆ ਸੀ। ਉਸ ਦੀ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਫਰੀਜ਼ਰ ਬਾਕਸ ਮੰਗਵਾਇਆ ਗਿਆ ਸੀ। ਪੁਲਿਸ ਮੁਤਾਬਕ ਡਾਕਟਰ ਦੀ ਸਲਾਹ ਨਾਲ ਛੋਟੇ ਭਰਾ ਤੋਂ ਪੁੱਛ ਗਿਛ ਕੀਤੀ ਜਾਵੇਗੀ ,ਜਿਸ ਬਾਰੇ ਕਿਹਾ ਗਿਆ ਹੈ ਕਿ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਡਾਕਟਰਾਂ ਮੁਤਾਬਕ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ,ਕਿ ਇਸ ਸਮੇਂ ਬਜ਼ੁਰਗ ਦੀ ਹਾਲਤ ਬਿਲਕੁਲ ਠੀਕ ਹੈ। ਡਾਕਟਰਾਂ ਨੇ ਉਸ ਨੂੰ ਕਈ ਘੰਟੇ ਆਈਸੀਯੂ ਵਿੱਚ ਰੱਖਿਆ। ਹੁਣ ਹਾਲਤ ਖ਼ -ਤ- ਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰ ਇਸ ਘਟਨਾ ਨੂੰ ਕਿਸੇ ਚਮਤਕਾਰ ਤੋਂ ਘਟ ਨਹੀਂ ਮੰਨ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …