ਆਈ ਤਾਜਾ ਵੱਡੀ ਖਬਰ
ਇਕ ਪਾਸੇ ਦੁਨੀਆਂ ਦੇ ਕਈ ਦੇਸ਼ ਕੁਦਰਤੀ ਆਫਤਾਂ ਦੀ ਮਾਰ ਝੱਲਦੇ ਪਏ ਹਨ l ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਦੇ ਬਹੁਤ ਸਾਰੇ ਸੂਬੇ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਪਏ ਹਨ l ਇਲਾਕਿਆਂ ਦੇ ਵਿੱਚ ਹੜ ਆਏ ਸਨ, ਬੇਸ਼ੱਕ ਉੱਥੇ ਹਾਲਾਤ ਕਾਬੂ ਹੇਠ ਹੋ ਚੁੱਕੇ ਹਨ, ਪਰ ਉਨ੍ਹਾਂ ਥਾਵਾਂ ਤੇ ਹੁਣ ਬਿਮਾਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ l ਦੱਸ ਦਈਏ ਕਿ ਪਹਿਲਾਂ ਹੀ ਭਾਰਤ ਦੇਸ਼ ਕਰੋਨਾ ਮਹਾਂਮਾਰੀ ਆਈ ਆਰਥਿਕ ਮੰਦੀ ਤੋਂ ਹਾਲੇ ਉੱਭਰ ਨਹੀਂ ਪਾਇਆ ਸੀ ਕਿ ਇਸੇ ਵਿਚਾਲੇ ਹੁਣ 14 ਸਾਲਾਂ ਬਾਅਦ ਕੋਰੋਨਾ ਤੋਂ ਵੀ ਖਤਰਨਾਕ ਬਿਮਾਰੀ ਨੇ ਦੁਨੀਆਂ ਦੇ ਕਈ ਦੇਸ਼ਾਂ ਚ ਦਸਤਕ ਦੇ ਦਿੱਤੀ ਹੈ l ਜਿਸ ਕਾਰਨ ਚਿੰਤਾ ਵੱਧ ਚੁਕੀ ਹੈ l
ਦੱਸ ਦਈਏ ਕੀ ਇਨ੍ਹਾਂ ਦੇ ਲਈ ਪੂਰੀ ਦੁਨੀਆ ਇੱਕ ਅਜੀਬ ਕਿਸਮ ਦੇ ਇੰਫੈਕਸ਼ਨ ਦੇ ਨਾਲ ਜੂਝਦੀ ਪਈ ਹੈ l ਜੀਂ ਹਾਂ ਇਨ੍ਹੀਂ ਦਿਨੀਂ ਪੂਰੀ ਦੁਨੀਆ ‘ਚ ਇਸ ਬੀਮਾਰੀ ਦਾ ਖ਼ਤਰਾ ਬਹੁਤ ਖ਼ਤਰਨਾਕ ਹੈ। 2016 ਵਿੱਚ, ਇੱਕ ਅਜਿਹੀ ਬਿਮਾਰੀ ਦੇ ਮਰੀਜ਼ ਜੋ ਅਮਰੀਕਾ ਵਿੱਚ ਪਹਿਲਾਂ ਕਦੇ ਨਹੀਂ ਦੇਖੇ ਗਏ ਸਨ, ਅਚਾਨਕ ਨਿਊਯਾਰਕ ਦੇ ਹਸਪਤਾਲਾਂ ਵਿੱਚ ਦਿਖਾਈ ਦੇਣ ਲੱਗੇ। ਇਸ ਬਿਮਾਰੀ ਦਾ ਨਾਮ ਕੈਂਡੀਡੇਟ ਔਰੀਸ ਹੈ l ਦੂਜੇ ਪਾਸੇ ਮਹਰਾਂ ਦੇ ਵਲੋਂ ਇਸ ਬਿਮਾਰੀ ਨੂੰ ਲੈ ਕੇ ਆਖਿਆ ਜਾ ਰਿਹਾ ਹੈ ਕਿ ‘ਸਾਡੇ ਸਰੀਰ ਦੇ ਤਾਪਮਾਨ ਦੇ ਕਾਰਨ ਸਾਨੂੰ ਵਾਤਾਵਰਨ ‘ਚ ਮੌਜੂਦ ਫੰਗਸ ਤੋਂ ਮਜ਼ਬੂਤ ਸੁਰੱਖਿਆ ਮਿਲੀ ਹੈ।
ਪਰ ਜੇ ਸੰਸਾਰ ਗਰਮ ਹੋ ਰਿਹਾ ਹੈ ਅਤੇ ਉੱਲੀ ਉਸ ਅਨੁਸਾਰ ਬਦਲ ਰਹੀ ਹੈ, ਤਾਂ ਉਹਨਾਂ ਵਿੱਚੋਂ ਕੁਝ ਉਸ ਤਾਪਮਾਨ ਰੁਕਾਵਟ ਨੂੰ ਪਾਰ ਕਰਨ ਦੇ ਯੋਗ ਵੀ ਹੋ ਸਕਦੇ ਹਨ। ਸੋ ਇੱਕ ਪਾਸੇ ਤਾਂ ਦੁਨੀਆਂ ਪਹਿਲਾਂ ਹੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਉਭਰ ਨਹੀਂ ਸਕੀ, ਦੂਜੇ ਪਾਸੇ ਇਸ ਬਿਮਾਰੀ ਨੇ ਦੁਨੀਆ ਭਰ ਦੇ ਵਿੱਚ ਇੱਕ ਹੋਰ ਨਵੀਂ ਚਿੰਤਾ ਖੜੀ ਕਰ ਦਿੱਤੀ ਹੈ l
ਮਾਹਿਰਾਂ ਮੁਤਾਬਿਕ ਇਹ ਇੱਕ ਚਿੰਤਾ ਵਾਲੀ ਗੱਲ ਹੈ ਕਿਉਂਕਿ ਇਸ ਬਿਮਾਰੀ ਦਾ ਪ੍ਰਕੋਪ ਦੁਨੀਆਂ ਭਰ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਵੇਖਣ ਨੂੰ ਮਿਲਦਾ ਪਿਆ ਹੈ l ਜਾਣਕਾਰੀ ਮੁਤਾਬਕ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਸ ਲਾਗ ਦੇ ਵਧਦੇ ਮਾਮਲਿਆਂ ਦਾ ਕਾਰਨ ਜਲਵਾਯੂ ਤਬਦੀਲੀ ਹੋ ਸਕਦੀ ਹੈ। ਇਹ ਫੰਗਲ ਇਨਫੈਕਸ਼ਨ 14 ਸਾਲ ਪਹਿਲਾਂ ਮਨੁੱਖਾਂ ਵਿੱਚ ਅਚਾਨਕ ਸਾਹਮਣੇ ਆਈ ਸੀ ਅਤੇ ਤਿੰਨ ਮਹਾਂਦੀਪਾਂ ਵਿੱਚ ਇੱਕੋ ਸਮੇਂ ਪਾਈ ਗਈ ਹੈ। ਸੋ ਹਾਲੇ ਤੱਕ ਭਾਰਤ ਦੇ ਵਿੱਚ ਤਾਂ ਇਸ ਬਿਮਾਰੀ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ , ਇਸ ਬਿਮਾਰੀ ਨੇ ਹੁਣ ਸਾਰੇ ਦੇਸ਼ਾਂ ਦੀ ਚਿੰਤਾ ਵਧਾਈ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …