ਆਈ ਤਾਜਾ ਵੱਡੀ ਖਬਰ
ਬਰਸਾਤੀ ਮੌਸਮ ਦੇ ਚੱਲਦਿਆਂ ਹੋਇਆ ਜਿਥੇ ਪੰਜਾਬ ਅਤੇ ਨਾਲ ਦੇ ਲੱਗਦੇ ਸੂਬੇ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ। ਇੱਕ ਤੋਂ ਬਾਅਦ ਇੱਕ ਜਿੱਥੇ ਘਟਨਾਵਾਂ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋਇਆ ਹੈ। ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਪਣੀ ਸੁਰੱਖਿਆ ਵਾਸਤੇ ਆਖਿਆ ਜਾ ਰਿਹਾ ਹੈ। ਓਥੇ ਹੀ ਬਰਸਾਤੀ ਮੌਸਮ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਜਾਨਵਰ ਵੀ ਅਕਸਰ ਘਰਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ। ਜਿਨ੍ਹਾਂ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।
ਹੁਣ ਇੱਕ ਲੜਕੇ ਵਲੋਂ ਸੱਪ ਹੱਥ ਵਿੱਚ ਫੜ ਕੇ ਹਸਪਤਾਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉਸਨੇ ਡਾਕਟਰਾਂ ਨੂੰ ਦੱਸਿਆ ਕਿ ਸੱਪ ਵੱਲੋਂ ਉਸਨੂੰ ਡੰਗ ਮਾਰਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਸੱਪ ਦੇ ਡੰਗਣ ਤੇ ਉਸ ਸੱਪ ਨੂੰ ਕਾਬੂ ਵਿਚ ਕਰਕੇ ਇਕ ਡੱਬੇ ਵਿੱਚ ਪਾ ਕੇ ਹਸਪਤਾਲ ਪਹੁੰਚ ਗਿਆ ਅਤੇ ਡਾਕਟਰਾਂ ਨੂੰ ਦਿਖਾਇਆ।, ਇਸ ਸੱਪ ਵਲੋਂ ਮੈਨੂੰ ਡੰਗ ਮਾਰਿਆ ਗਿਆ ਹੈ। ਉਸ ਵੱਲੋਂ ਇਸ ਲਈ ਸੱਪ ਬਾਰੇ ਦੱਸਿਆ ਗਿਆ ਤਾਂ ਜੋ ਡਾਕਟਰਾਂ ਵੱਲੋਂ ਉਸਦੇ ਅਨੁਸਾਰ ਇਲਾਜ ਕੀਤਾ ਜਾਵੇ।ਓਥੇ ਹੀ ਸੱਪ ਨੂੰ ਵੇਖ ਕੇ ਜਿੱਥੇ ਡਾਕਟਰ ਘਬਰਾ ਗਏ ਅਤੇ ਉਹਨਾਂ ਵੱਲੋਂ ਨੌਜਵਾਨ ਦਾ ਇਲਾਜ ਵੀ ਕੀਤਾ ਗਿਆ।
ਜਿਸ ਤੋਂ ਬਾਅਦ ਨੌਜਵਾਨ ਨੂੰ ਠੀਕ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੱਸਿਆ ਗਿਆ ਕਿ ਉਸ ਨੌਜਵਾਨ ਵੱਲੋਂ ਬਾਅਦ ਵਿੱਚ ਉਸ ਸੱਪ ਨੂੰ ਜਗਰਾਉਂ ਵਿੱਚ ਆਬਾਦੀ ਤੋਂ ਦੂਰ ਛੱਡ ਦਿੱਤਾ ਗਿਆ ਤੇ ਉਸ ਨੂੰ ਦੁੱਧ ਵੀ ਪਿਲਾਇਆ ਗਿਆ। ਨੌਜਵਾਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਕੁਲਦੀਪ ਸਿੰਘ ਬਿਜਲੀ ਮਕੈਨਿਕ ਵਜੋਂ ਗੁਰਦੁਆਰਾ ਨਾਨਕਸਰ ਵਿਖੇ ਸੇਵਾ ਕਰਦਾ ਹੈ।
ਜਦੋਂ ਉਸ ਦਾ ਦੋਸਤ ਅਤੇ ਉਹ ਵੀਰਵਾਰ ਨੂੰ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੱਪ ਆ ਗਿਆ ਜਿਸ ਨੇ ਉਸ ਵੇਲੇ ਡੰਗ ਮਾਰਿਆ ਜਦੋਂ ਉਸਦੇ ਦੋਸਤ ਵੱਲੋਂ ਉਸ ਸੱਪ ਨੂੰ ਛੇੜਿਆ ਗਿਆ। ਜਿਸ ਤੋਂ ਬਾਅਦ ਉਹ ਨੌਜਵਾਨ ਉਸ ਸੱਪ ਨੂੰ ਕਾਬੂ ਕਰਕੇ ਹਸਪਤਾਲ ਪਹੁੰਚ ਗਿਆ। ਜਿੱਥੇ ਉਹ ਪਹਿਲਾਂ ਜਗਰਾਓਂ ਅਤੇ ਬਾਅਦ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਰੈਫਰ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …