Breaking News

ਪੰਜਾਬ : ਸੋਹਰਿਆਂ ਦੇ ਤਸ਼ੱਦਦ ਤੋਂ ਤੰਗ ਆ ਨੌਜਵਾਨ ਮੁੰਡੇ ਨੇ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਸੋਹਰਿਆਂ ਦੇ ਤਸ਼ੱਦਦ ਨੇ ਉਜਾੜਿਆ ਵੱਸਦਾ ਘਰ। ਨੌਜਵਾਨ ਨੇ ਤੰਗ ਆ ਕੇ ਚੁਕਿਆ ਖੌਫਨਾਕ ਕਦਮ। ਇਹ ਦਰਦਨਾਕ ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਕ ਨੌਜਵਾਨ ਨੇ ਆਪਣੇ ਸੁਹਰਾ ਪਰਿਵਾਰ ਤੋਂ ਤੰਗ ਆ ਕੇ ਚੁੱਕਿਆ ਭਿਆਨਕ ਕਦਮ। ਹਰ ਪਾਸੇ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਇਹ ਮਾਮਲੇ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋ ਦੱਸਿਆ ਗਿਆ ਕਿ ਨੌਜਵਾਨ ਨੂੰ ਉਸਦੇ ਸਹੁਰਾ ਪਰਿਵਾਰ ਸਹੁਰਿਆਂ ਵੱਲੋਂ ਕਾਫੀ ਤੰਗ-ਪ੍ਰੇਸ਼ਾਨ ਕੀਤਾ ਜਾਦਾ ਸੀ। ਪਰ ਹੁਣ ਜਦੋ ਨੌਜਵਾਨ ਇਹ ਤਸ਼ੱਦਦ ਬਰਦਾਸ਼ਤ ਨਾ ਕਰ ਪਾਇਆ ਉਸ ਨੇ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਸੋਚਿਆ ਅਤੇ ਖ਼ੁਦਕੁਸ਼ੀ ਕਰ ਲਈ।

ਮ੍ਰਿਤਕ ਨੌਜਵਾਨ ਦੇ ਪਿਤਾ ਸੰਜੈ ਕੁਮਾਰ ਪੁੱਤਰ ਟਿੱਕਾ ਰਾਜ ਜੋ ਕਿ ਪਿੰਡ ਹਰਦੋਖਾਨਪੁਰ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਪੁਲਿਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੁੱਤਰ ਚੇਤਨ ਭਾਗਰਵ ਜਿਸ ਦੀ ਉਮਰ 31 ਸਾਲ ਹੈ ਉਹ ਊਸ਼ਾ ਮਾਰਟਨ ਵਿਚ ਮਕੈਨੀਕਲ ਇੰਜੀਨੀਅਰ ਦਾ ਕੰਮ ਕਰਦਾ ਸੀ। ਸਾਲ 2020 ਵਿਚ ਚੇਤਨ ਦਾ ਵਿਆਹ ਸ਼ਿਵਾਨੀ ਜੋ ਕਿ ਬਾਲ ਕ੍ਰਿਸ਼ਣ ਰੋਡ ਹਰੀ ਨਗਰ ਦੀ ਰਹਿਣ ਵਾਲੀ ਹੈ ਉਸ ਨਾਲ ਹੋਇਆ ਸੀ। ਉਨ੍ਹਾਂ ਕੋਲ ਇਕ ਧੀ ਹੈ। ਜਿਸ ਦੀ ਉਮਰ ਮਹਿਜ 18 ਮਹੀਨੇ ਹੈ। ਉਨ੍ਹਾਂ ਦੱਸਿਆ ਕਿ ਚੇਤਨ ਦੀ ਪਤਨੀ 8 ਜੁਲਾਈ ਨੂੰ ਆਪਣੀ ਧੀ ਨਾਲ ਆਪਣੇ ਪੇਕੇ ਘਰ ਗਈ ਸੀ। ਜਦੋ ਅਗਲੇ ਹੀ ਦਿਨ ਚੇਤਨ ਉਨ੍ਹਾਂ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਤਾਂ ਉਹ ਉਸ ਨਾਲ ਨਹੀ ਆਏ ਅਤੇ ਚੇਤਨ ਘਰ ਇੱਕਲਾ ਹੀ ਵਾਪਸ ਆ ਗਿਆ।

ਉਹ ਕਾਫੀ ਜਿਆਦਾ ਪ੍ਰੇਸ਼ਾਨ ਸੀ। ਘਰ ਆ ਕੇ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਸ ਦੇ ਸਹੁਰੇ ਪਰਿਵਾਰ, ਸੱਸ ਅਤੇ ਪਤਨੀ ਨੇ ਉਸ ਬਹੁਤ ਮਾੜਾ ਵਿਵਹਾਰ ਕੀਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ ਹੈ। ਜਦੋ ਇਸ ਸਭ ਬਾਰੇ ਚੇਤਨ ਦੀ ਮਾਂ ਨੇ ਉਸ ਦੇ ਪਿਤਾ ਨੂੰ ਫੋਨ ’ਤੇ ਦੱਸਿਆ ਤਾਂ ਉਹ ਵੀ ਘਰ ਆ ਗਏ। ਉਨ੍ਹਾਂ ਦੇ ਪੁੱਛਣ ਉੱਤੇ ਚੇਤਨ ਨੇ ਦੱਸਿਆ ਕਿ ਮੈ ਸਾਰੀ ਗੱਲ ਮਾਂ ਨੂੰ ਦੱਸ ਦਿੱਤੀ ਹੈ। ਇਹ ਕਹਿ ਕਿ ਉਹ ਆਪਣੇ ਕਮਰੇ ਵਿਚ ਚਲਾ ਗਿਆ। ਜਿਸ ਤੋ ਬਾਅਦ ਉਸ ਦੀ ਮਾਂ ਖਾਣਾ ਬਣਾਉਣ ਲੱਗ ਗਈ। ਪਰ ਜਦੋ ਉਨ੍ਹਾਂ ਨੇ ਖਾਣਾ ਖਾਣ ਲਈ ਚੇਤਨ ਨੂੰ ਬੁਲਾਇਆ ਤਾਂ ਉਸ ਦੀ ਆਵਾਜ ਨਹੀਂ ਆਈ।

ਜਿਸ ਉਨ੍ਹਾਂ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਅੰਦਰੋਂ ਦਰਵਾਜ਼ਾ ਬੰਦ ਸੀ। ਪਰ ਜਦੋ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਚੇਤਨ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਜਦੋ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਚੇਤਨ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੇ ਪਰਿਵਾਰ ਵੱਲੋ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਕਰਵਾਇਆ ਹੈ ਅਤੇ ਕਰਵਾਈ ਦੀ ਮੰਗ ਕੀਤੀ। ਪੁਲਸ ਵੱਲੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …