Breaking News

ਪੰਜਾਬ ਦੇ ਇਸ ਜਿਲ੍ਹੇ ਚ ਸ਼ਾਮ 5 ਵਜੇ ਤੋਂ ਬਾਅਦ ਲਗਾਈ ਗਈ ਇਹ ਪਾਬੰਦੀ, ਉਲੰਘਣਾ ਕਰਨ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਆਈ ਤਾਜਾ ਵੱਡੀ ਖਬਰ 

ਸਮੇਂ ਸਮੇ ਤੇ ਦੇਸ਼ ਵਿਚ ਸੁਰਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਵਲੋਂ ਵੱਖੋ ਵੱਖਰੀਆਂ ਪਾਬੰਧੀਆਂ ਲਾਈਆਂ ਜਾਂਦੀਆਂ ਹਨ , ਜਿਸਦੇ ਚਲਦੇ ਲੋਕਾਂ ਨੂੰ ਨੁਕਸਾਨ ਸਾਹਮਣਾ ਕਰਨਾ ਵੀ ਪੈਂਦਾ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਹੜਾ ਪੰਜਾਬ ਨਾਲ ਸਬੰਧਿਤ ਹੈ ਜਿੱਥੇ ਹੁਣ ਸ਼ਾਮ 5 ਵਜੇ ਤੋਂ ਬਾਅਦ DJ ਵਜਾਉਣ ‘ਤੇ ਬੈਨ ਦੇ ਨਾਲ ਨਾਲ ਡਰੋਨ ਤੇ ਪਾਬੰਧੀ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ l ਸੋ ਪੰਜਾਬ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਸਰਹੱਦ ਪਾਰੋਂ ਡਰੋਨ ਗਤੀਵਿਧੀਆਂ ਤੇ ਨਸ਼ਿਆਂ ਦੀ ਤਸਕਰੀ ਵਧਣ ਲੱਗ ਗਈ ਹੈ। ਇਸ ਕਾਰਨ ਪੰਜਾਬ ਦੇ ਜਿੱਲ੍ਹਾ ਫਿਰੋਜ਼ਪੁਰ ਵਿੱਚ ਸ਼ਾਮ 5 ਵਜੇ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਡੀਜੇ ਵੱਜਨ ਤੇ ਮਨਾਹੀ ਹੋਵੇਗੀ ਤੇ ਡਰੋਨ ਵੀ ਨਹੀਂ ਉਡਾਇਆ ਜਾਵੇਗਾ l

ਹੁਣ ਜਿਲ੍ਹੇ ਵਿੱਚ ਇਨ੍ਹਾਂ ਦੋਵਾਂ ‘ਤੇ ਪਾਬੰਦੀ ਲਾਈ ਗਈ ਹੈ। ਜਿਸਦੇ ਚਲਦੇ ਡੀਸੀ ਰਾਜੇਸ਼ ਧੀਮਾਨ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਨਾ ਹੀ ਨਹੀਂ ਸਗੋਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ।

ਦੂਜੇ ਪਾਸੇ ਡੀਸੀ ਰਾਜੇਸ਼ ਧੀਮਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ‘ਚ ਪਿਛਲੇ ਕੁਝ ਮਹੀਨਿਆਂ ਤੋਂ ਡਰੋਨ ਗਤੀਵਿਧੀਆਂ ‘ਚ ਕਾਫੀ ਵਾਧਾ ਹੋਇਆ ,ਇਨਾ ਹੀ ਨਹੀਂ ਸਗੋਂ ਡਰੋਨਾਂ ਕਾਰਨ ਨਸ਼ਿਆਂ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ, ਜਿਹੜਾ ਦੇਸ਼ ਦੇ ਸੁਰੱਖਿਆ ਬਲਾਂ ਤੇ ਏਜੰਸੀਆਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਹਨਾਂ ਆਖਿਆ ਸਰਹੱਦੀ ਇਲਾਕਿਆਂ ਤੇ ਪਿੰਡਾਂ ਵਿੱਚ ਡੀਜੇ, ਲਾਊਡ ਸਪੀਕਰਾਂ ਦੀ ਉੱਚੀ ਆਵਾਜ਼ ਕਾਰਨ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਡਰੋਨ ਦੀ ਆਵਾਜ਼ ਨਹੀਂ ਸੁਣ ਸਕਦੇ, ਜਿਸ ਕਾਰਨ ਡਰੋਨ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ। ਜਿਸ ਕਾਰਨ ਹੁਣ ਸੁਰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਇਹ ਅਹਿਮ ਕਦਮ ਚੁੱਕੇ ਗਏ ਹਨ

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …