Breaking News

ਸਾਵਧਾਨ : ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ, ਬੈਂਕ ਖਾਤੇ ਚੋਂ ਉੱਡੇ ਲੱਖਾਂ ਰੁਪਏ

ਆਈ ਤਾਜਾ ਵੱਡੀ ਖਬਰ 

ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ ਹੁਣ ਇਕ ਔਰਤ ਨੇ ਨੈੱਟ ਉੱਤੇ ਕੀਤੀ ਅਜਿਹੀ ਸਰਚ ਕਿ ਪਲਾਂ ਵਿੱਚ ਬੈਂਕ ਖਾਤੇ ਵਿੱਚੋਂ ਉੱਡ ਗਏ ਲੱਖਾਂ ਰੁਪਏ। ਦਰਅਸਲ ਇਕ ਔਰਤ ਨੂੰ ਇਲਾਜ ਲਈ ਅਪਾਇੰਟਮੈਂਟ ਲੈਣ ਲਈ ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ ਕਿਉਕਿ ਅਜਿਹਾ ਕਰਨ ਨਾਲ ਬੈਂਕ ਖਾਤੇ ‘ਚੋਂ ਉੱਡੇ 1 ਲੱਖ ਰੁਪਏ। ਇਹ ਮਾਮਲਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ ਜਿਥੇ ਇਕ ਇੱਕ ਔਰਤ ਨੇ ਗੂਗਲ ਤੋਂ ਡਾਕਟਰ ਦਾ ਨੰਬਰ ਲਿਆ ਪਰ ਜਦੋ ਉਸ ਨੇ ਜਾਣਕਾਰੀ ਲਈ ਗੂਗਲ ਤੋਂ ਮਿਲੇ ਨੰਬਰ ‘ਤੇ ਕਾਲ ਕੀਤੀ ਤਾਂ ਉਸ ਔਰਤ ਨਾਲ ਇਕ ਲੱਖ ਰੁਪਏ ਦੀ ਠੱਗੀ ਹੋ ਗਈ।

ਹੁਣ ਉਸ ਔਰਤ ਵੱਲੋਂ ਇਸ ਸਬੰਧੀ ਚੰਡੀਗੜ੍ਹ ਸਾਈਬਰ ਥਾਣਾ ਸੈਕਟਰ-17 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋ ਬਾਅਦ ਪੁਲਿਸ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਔਰਤ ਦੇ ਮੁਤਾਬਿਕ ਹੈਰਾਨੀ ਦੀ ਗੱਲ ਹੈ ਕਿ ਦੋਸ਼ੀ ਉਸ ਨੇ ਕੋਈ ਨਾ ਤਾਂ ਕੋਈ ਵਨ ਟਾਈਮ ਪਾਸਵਰਡ (ਓਟੀਪੀ) ਦਿੱਤਾ ਅਤੇ ਨਾ ਹੀ ਕੋਈ ਨਿੱਜੀ ਜਾਣਕਾਰੀ। ਇਸ ਦੇ ਬਾਵਜੂਦ ਉਸ ਨਾਲ ਲੱਖ ਰੁਪਏ ਦੀ ਠੱਗੀ ਵੱਜ ਗਈ ਅਤੇ ਸਾਈਬਰ ਠੱਗ ਨੇ ਚੁੱਪ ਚਪੀਤੇ ਉਸ ਦੇ ਬੈਂਕ ਅਕਾਊਂਟ ਤੋਂ ਇੱਕ ਲੱਖ ਰੁਪਏ ਕਢਵਾ ਲਏ।

ਪੁਲਿਸ ਵੱਲੋ ਇਹ ਕਿਹਾ ਗਿਆ ਕਿ ਸ਼ਿਕਾਇਤਕਰਤਾ ਔਰਤ ਨੇ ਜਾਣਕਾਰੀ ਦਿੱਤੀ ਕਿ ਉਹ ਇੱਕ ਮਹਿਲਾ ਡਾਕਟਰ ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੇ ਗੂਗਲ ਤੋਂ ਇਕ ਨੰਬਰ ਲੈ ਕੇ ਡਾਕਟਰ ਨੂੰ ਫੋਨ ਕੀਤਾ। ਪਰ ਅੱਗੇ ਤੋਂ ਕੋਈ ਵੀ ਜਵਾਬ ਨਹੀਂ ਆਇਆ। ਪਰ ਉਸ ਔਰਤ ਨੂੰ ਕੁਝ ਸਮੇਂ ਬਾਅਦ ਦੁਬਾਰਾ ਕਾਲ ਆਉਂਦੀ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਮਹਿਲਾ ਡਾਕਟਰ ਦੇ ਦਫ਼ਤਰ ਵਿੱਚੋ ਗੱਲ ਕਰਦਾ ਹੈ।

ਇਸ ਤੋਂ ਬਾਅਦ ਉਸ ਵੱਲੋਂ ਔਰਤ ਨੂੰ ਅਪਾਇੰਟਮੈਂਟ ਬੁੱਕ ਕਰਵਾਉਣ ਲਈ 5 ਰੁਪਏ ਫੀਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਜਿਸ ਲਈ ਉਸ ਨੇ ਔਰਤ ਦਾ ਨਾਂ ਅਤੇ ਉਮਰ ਵੀ ਨੋਟ ਕਰਵਾਈ। ਜਾਣਕਾਰੀ ਦੇ ਅਨਸਾਰ ਦੋਸ਼ੀ ਨੇ ਔਰਤ ਦੇ ਵ੍ਹਾਟਸਐਪ ‘ਤੇ ਪੰਜ ਰੁਪਏ ਦੇਣ ਦਾ ਲਿੰਕ ਭੇਜਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਔਰਤ ਨੂੰ ਇਕ ਮੈਸੇਜ ਆਉਂਦਾ ਹੈ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿੱਚੋਂ ਇੱਕ ਲੱਖ ਰੁਪਏ ਟਰਾਂਸਫਰ ਹੋ ਗਏ ਹਨ। ਇਸ ਤੋਂ ਬਾਅਦ ਤੁਰੰਤ ਸਬੰਧਤ ਬੈਂਕ ਮੈਨੇਜਰ ਅਤੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

Check Also

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਪਤੀ ਦੀ ਬਜਾਏ ਸੱਸ ਨੂੰ ਨਾਲ ਰੱਖਣਾ ਚਾਹੁੰਦੀ ਹੈ ਨੂੰਹ

ਆਈ ਤਾਜਾ ਵੱਡੀ ਖਬਰ   ਅਕਸਰ ਹੀ ਸੱਸ ਤੇ ਨੂੰਹ ਦੇ ਲੜਨ ਦੇ ਮਾਮਲੇ ਸਾਹਮਣੇ ਆਉਂਦੇ …