ਆਈ ਤਾਜਾ ਵੱਡੀ ਖਬਰ
ਜਿਥੇ ਇੱਕ ਪਾਸੇ ਲਗਾਤਾਰ ਵੱਧ ਰਹੀ ਅਬਾਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ , ਵੱਖ ਵੱਖ ਦੇਸ਼ਾਂ ਵਿੱਚ ਵੱਧ ਰਹੀ ਅਬਾਦੀ ਤੇ ਠੱਲ ਪਾਉਣ ਲਈ ਸਰਕਾਰਾਂ ਵਲੋਂ ਵੇਖੋ ਵੱਖਰੇ ਕਾਰਜ ਕੀਤੇ ਜਾ ਰਹੇ ਹਨ l ਓਥੇ ਹੀ ਜੇਕਰ ਗੱਲ ਕੀਤੀ ਜਾਵੇ ਚੀਨ ਦੀ ਤਾ, ਚੀਨ ਇਸ ਦੁਨੀਆ ਦਾ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਵੱਧ ਅਬਾਦੀ ਹੈ l ਪਰ ਹੁਣ ਚੀਨ ਦੇ ਵਿੱਚ ਅਬਾਦੀ ਘਟਣੀ ਸ਼ੁਰੂ ਹੋ ਚੁਕੀ ਹੈ l ਜਿਸ ਕਾਰਨ ਹੁਣ ਚੀਨ ਵੀ ਕਾਫੀ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਚੁਕਿਆ ਹੈ l ਜਿਸ ਕਾਰਨ ਚੀਨ ਹੁਣ ਪੁਰਾਣੇ ਰਿਵਾਜਾਂ ‘ਤੇ ਰੋਕ ਲਗਾਏਗਾ ਤੇ ਓਹਨਾ ਵਲੋਂ ਅਲੱਗ ਅਲੱਗ ਉਪਰਾਲੇ ਵੀ ਕੀਤੇ ਜਾਣਗੇ l ਇੱਕ ਪਾਸੇ ਚੀਨ ਹੁਣ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ‘ਚ ਲੱਗਾ ਹੋਇਆ ।
ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ‘ਚ ‘ਨਵੇਂ ਯੁੱਗ’ ਦੇ ਵਿਆਹ ਤੇ ਬੱਚੇ ਪੈਦਾ ਕਰਨ ਦੀ ਸੰਸਕ੍ਰਿਤੀ ਬਣਾਉਣ ਲਈ ਇਕ ਪਾਇਲਟ ਪ੍ਰਾਜੈਕਟ ਲਾਂਚ ਕਰਨ ਜਾ ਰਿਹਾ ਨੇ ਤਾਂ ਕਿ ਅਧਿਕਾਰੀਆਂ ਵੱਲੋਂ ਬੱਚੇ ਪੈਦਾ ਕਰਨ ਲਈ ਮਾਹੌਲ ਬਣਾਇਆ ਜਾ ਸਕੇ । ਦੱਸਦਿਆਂ ਕਿ ਇੱਕ ਰਿਪੋਰਟ ਮੁਤਾਬਕ ਚੀਨ ਦਾ ਪਰਿਵਾਰ ਨਿਯੋਜਨ ਸੰਘ, ਜੋ ਸਰਕਾਰ ਦੀ ਜਨਸੰਖਿਆ ਤੇ ਪ੍ਰਜਨਨ ਉਪਾਵਾਂ ਨੂੰ ਲਾਗੂ ਕਰਦਾ , ਔਰਤਾਂ ਨੂੰ ਵਿਆਹ ਕਰਨ ਦੇ ਨਾਲ ਨਾਲ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਸ਼ੁਰੂ ਕਰੇਗਾ। ਇਸ ਯੋਜਨਾ ਅਧੀਨ ਵਿਆਹ ਕਰਨ ਲਈ ਨੌਜਵਾਨਾਂ ਨੂੰ ਮਨਾਇਆ ਜਾਵੇਗਾ।
ਨਾਲ ਹੀ ਸਹੀ ਉਮਰ ਵਿਚ ਬੱਚੇ ਪੈਦਾ ਕਰਨਾ ਤੇ ਉਸ ਦੇ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਨ ਲਈ ਮਾਤਾ-ਪਿਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਓਥੇ ਹੀ ਇਕ ਆਜ਼ਾਦ ਜਨਸੰਖਿਆ ਵਿਗਿਆਨੀ ਵਲੋਂ ਆਖਿਆ ਗਿਆ ਕਿ ਸਮਾਜ ‘ਚ ਵਿਆਹ ਤੇ ਬੱਚੇ ਨੂੰ ਜਨਮ ਦੇਣ ਨੂੰ ਲੈ ਕੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਦੀ ਲੋੜ ਜਰੂਰਤ ਹੈ ।
ਜਿਸ ਲਈ ਹੁਣ ਚੀਨ ਵਿੱਚ ਇੱਕ ਵਾਰ ਫਿਰ ਤੋਂ ਘਟਦੀ ਪਈ ਅਬਾਦੀ ਨੂੰ ਵਧਾਉਣ ਲਈ ਚੀਨ ‘ਚ ਵੱਡੇ ਪੱਧਰ ਤੇ ਕਾਰਜ ਕਰਨ ਲਈ ਸਰਕਾਰ ਜਤਨਸ਼ੀਲ ਹੈ l ਸੋ ਕਿੰਨਾ ਕੁ ਅਸਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਲੋਕਾਂ ਤੇ ਨਜ਼ਰ ਆਵੇਗਾ , ਇਸਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …