Breaking News

ਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ, ਸੰਭਾਲਿਆ ਮੰਤਰੀ ਦਾ ਅਹੁਦਾ

ਆਈ ਤਾਜਾ ਵੱਡੀ ਖਬਰ 

ਪੰਜਾਬੀਆਂ ਦੀ ਵੱਖਰੀ ਪਛਾਣ ਨੇ ਦੁਨੀਆ ਭਰ ਵਿੱਚ ਇੱਕ ਪੰਜਾਬ ਦੀ ਇੱਕ ਵੱਖਰੀ ਪਛਾਣ ਬਣਾ ਦਿਤੀ ਹੈ, ਹਰੇਕ ਦੇਸ਼ ਵਿੱਚ ਪੰਜਾਬੀਆਂ ਨੇ ਆਪਣੇ ਵੱਖਰੇ ਹੁਨਰ ਤੇ ਕਲਾ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ , ਇਸੇ ਵਿਚਾਲੇ ਹੁਣ ਇੱਕ ਪੰਜਾਬੀ ਕੁੜੀ ਬਾਰੇ ਦੱਸਾਂਗੇ , ਜਿਸ ਨੇ ਕੈਨੇਡਾ ਚ ਮੰਤਰੀ ਦਾ ਅਹੁਦਾ ਸੰਭਾਲ ਕੇ ਸਭ ਦਾ ਮਾਣ ਵਧਾਇਆ ਹੈ l ਦੱਸਦਿਆਂ ਕਿ ਪੰਜਾਬ ਦੇ ਮਹਾਨਗਰ ਜਿਲ੍ਹਾ ਜਲੰਧਰ ਦੇ DAV ਪਬਲਿਕ ਸਕੂਲ ਬਿਲਗਾ ਦੀ ਚੇਅਰਮੈਨ ਅਸ਼ਵਨੀ ਤਾਂਗੜੀ ਦੀ ਪਤਨੀ ਨੀਨਾ ਤਾਂਗੜੀ ਕੈਨੇਡਾ ਚ ਹਾਊਸਿੰਗ ਦੀ ਐਸੋਸੀਏਟ ਮੰਤਰੀ ਬਣ ਚੁੱਕੀ ਹੈ। ਕੈਨੇਡਾ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ ਤੇ ਲਗਨ ਨਾਲ ਇ

ਮੁਕਾਮ ਹਾਸਲ ਕਰਕੇ ਪੰਜਾਬ ਦਾ ਨਾਮ ਹੋਰ ਜ਼ਿਆਦਾ ਉੱਚਾ ਕੀਤਾ ਹੈ। ਉਥੇ ਹੀ ਮੰਤਰੀ ਬਣਨ ਤੋਂ ਬਾਅਦ ਗੱਲਬਾਤ ਦੌਰਾਨ ਨੀਨਾ ਤਾਂਗੜੀ ਵਲੋਂ ਪ੍ਰੈਸ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਲੋਕਾਂ ਲਈ ਕੰਮ ਕਰੇਗੀ ਜਿਹੜੇ ਪਹਿਲੀ ਵਾਰ ਕੈਨੇਡਾ ‘ਚ ਆਪਣਾ ਘਰ ਖਰੀਦਣਾ ਚਾਹੁੰਦੇ ਹਨ । ਅੱਗੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਤੇ ਭਾਰਤ ਲਈ ਮਾਣ ਵਾਲੀ ਗੱਲ ਹੈ , ਉਹ ਕੈਨੇਡਾ ‘ਚ ਆਪਣੇ ਜੱਦੀ ਦੇਸ਼ ਦਾ ਨਾਂ ਹਮੇਸ਼ਾ ਉੱਚਾ ਰੱਖੇਗੀ।

ਦੱਸਦਿਆਂ ਨੀਨਾ ਤਾਂਗੜੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਦਾ ਵਿਆਹ ਜਲੰਧਰ ਚ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੈਨੇਡਾ ਸ਼ਿਫਟ ਹੋ ਗਿਆ। ਉੱਥੇ ਉਸ ਨੇ ਆਪਣੀ ਬੀਮਾ ਕੰਪਨੀ ਸ਼ੁਰੂ ਕੀਤੀ, ਜਿਸ ਨਾਲ ਉਹ ਸਮਾਜ ਸੇਵਾ ਕਰਦੀ ਰਹੀ।

ਪਰ ਉਸਨੇ ਅੱਜ ਪੰਜਾਬ ਦਾ ਨਾਮ ਦੁਨੀਆ ਭਰ ਵਿਚ ਚਮਕਾ ਦਿੱਤਾ ਹੈ l ਦੂਜੇ ਪਾਸੇ ਦੱਸਦਿਆਂ ਕਿ ਨੀਨਾ ਟਾਂਗਰੀ ਮਿਸੀਸਾਗਾ ਸਟ੍ਰੀਟਵਿਲੇ ਓਨਟਾਰੀਓ ਵਿੱਚ 2018 ਵਿੱਚ MPP ਚੁਣੀ ਗਈ ਸੀ। ਪਰ ਅੱਜ ਉਹਨਾਂ ਦੀ ਸਫ਼ਲਤਾ ਤੇ ਸਮੁਚਾ ਪੰਜਾਬੀ ਭਾਈਚਾਰਾ ਮਾਨ ਕਰਦਾ ਪਿਆ ਹੈ l

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …