ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿਚ ਪਾਲਤੂ ਜਾਨਵਰ ਰੱਖਣ ਦਾ ਸ਼ੌਕ ਹੁੰਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਪੰਛੀਆਂ ਨਾਲ ਵੀ ਬੇਹੱਦ ਪਿਆਰ ਕੀਤਾ ਜਾਂਦਾ ਹੈ ਜਿਸਦੇ ਚਲਦਿਆਂ ਹੋਇਆਂ ਕੁਝ ਲੋਕਾਂ ਵੱਲੋਂ ਆਪਣੇ ਘਰ ਵਿਚ ਪਾਲਤੂ ਪੰਛੀ ਵੀ ਰੱਖੇ ਜਾਂਦੇ ਹਨ। ਜਿੱਥੇ ਅਜਿਹੇ ਪਸ਼ੂ ਪੰਛੀਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕ ਚਰਚਾ ਵਿੱਚ ਬਣ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ। ਉਥੇ ਹੀ ਅਜਿਹੇ ਜਾਨਵਰਾਂ ਦੇ ਅਤੇ ਪੰਛੀਆਂ ਦੇ ਕਾਰਨ ਕਈ ਅਜੇਹੇ ਹਾਦਸੇ ਵੀ ਵਾਪਰਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਣ ਤੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ।
ਹੁਣ ਏਥੇ ਤੋਤੇ ਵੱਲੋਂ ਕੀਤੇ ਗਏ ਅਜਿਹੇ ਕਾਰਨਾਮੇ ਦੇ ਕਾਰਨ ਮਾਲਕ ਜੇਲ੍ਹ ਵਿੱਚ ਪਹੁੰਚਿਆ ਹੈ ਅਤੇ ਕੋਰਟ ਵੱਲੋਂ ਉਸ ਤੇ 74 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਈਵਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਹੁਆਂਗ ਨਾਮ ਦੇ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਇੱਕ ਪਾਲਤੂ ਤੋਤਾ ਰੱਖਿਆ ਗਿਆ ਸੀ। ਜਿਸ ਕਾਰਨ ਇਸ ਵਿਅਕਤੀ ਨੂੰ ਦੋ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 74 ਲੱਖ ਰੁਪਏ ਦਾ ਜੁਰਮਾਨਾ ਹੋਇਆ ਹੈ।
ਕਿਉਂਕਿ ਇਸ ਦੇ ਤੋਤੇ ਦੇ ਕਾਰਨ ਇੱਕ ਡਾਕਟਰ ਨੂੰ ਕਾਫੀ ਲੰਮਾ ਸਮਾਂ ਬੈਡ ਤੇ ਰਹਿਣਾ ਪਿਆ ਹੈ। ਦੱਸ ਦਈਏ ਕਿ ਜਿਥੇ 2020 ਦੇ ਵਿਚ ਇੱਕ ਡਾਕਟਰ ਪਾਰਕ ਵਿਚ ਸੈਰ ਕਰ ਰਿਹਾ ਸੀ ਉਸ ਸਮੇਂ ਇਹ ਤੋਤਾ ਉਸ ਦੇ ਮੋਢੇ ਤੇ ਅਚਾਨਕ ਆ ਕੇ ਬੈਠ ਗਿਆ ਸੀ। ਅਤੇ ਫੜ ਫੜਾਉਣ ਲੱਗਾ ਜਿਸ ਨੂੰ ਦੇਖ ਕੇ ਡਾਕਟਰ ਡਰ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਡਿਗਣ ਕਾਰਨ ਉਸ ਦੀ ਹੱਡੀ ਟੁੱਟ ਗਈ ਅਤੇ ਚੂਲਾ ਵੀ ਖਿਸਕ ਗਿਆ ਸੀ।
ਕਾਫੀ ਲੰਮੇ ਸਮੇਂ ਤੱਕ ਜਿੱਥੇ ਉਸਨੂੰ ਹਸਪਤਾਲ ਰਹਿਣਾ ਪਿਆ ਉਥੇ ਹੀ ਉਸ ਵੱਲੋਂ ਤੋਤੇ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਕੋਰਟ ਵੱਲੋਂ ਇਸ ਫੈਸਲੇ ਦੀ ਸੁਣਵਾਈ ਕਰਦਿਆਂ ਹੋਇਆ ਤੋਤੇ ਦੇ ਮਾਲਕ ਨੂੰ ਭਾਰੀ ਜ਼ੁਰਮਾਨਾ ਅਤੇ ਦੋ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉੱਥੇ ਹੀ ਉਸ ਵਿਅਕਤੀ ਵੱਲੋਂ ਜਿਥੇ ਅਦਾਲਤ ਦੇ ਫੈਸਲੇ ਦਾ ਸਨਮਾਨ ਕੀਤਾ ਗਿਆ ਉਥੇ ਹੀ ਉਸਨੇ ਆਖਿਆ ਕਿ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਹੈ ਅਤੇ ਤੋਤੇ ਵੱਲੋਂ ਇਹ ਹਮਲਾ ਜਾਣ-ਬੁੱਝ ਕੇ ਨਹੀਂ ਕੀਤਾ ਗਿਆ ਸੀ। ਜਿਸ ਵਾਸਤੇ ਉਸ ਵੱਲੋਂ ਅਪੀਲ ਕਰਨ ਦਾ ਇਰਾਦਾ ਜ਼ਾਹਰ ਕੀਤਾ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …