ਆਈ ਤਾਜਾ ਵੱਡੀ ਖਬਰ
ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ , ਜਿਸ ਕਾਰਨ ਲੋਕ ਵੀ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੀ ਹੈ । ਵੱਧ ਰਹੀ ਠੰਡ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ । ਮੌਸਮ ਵਿਭਾਗ ਵਲੋਂ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਜਾਂਦੇ ਹਨ । ਇਸੇ ਵਿਚਾਲੇ ਹੁਣ ਪੰਜਾਬ ਵਿਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਚੁਕਿਆ ਹੈ । ਪੰਜਾਬੀਆਂ ਨੂੰ ਇਸ ਠੰਡ ਤੋਂ ਬਚਣ ਦੀ ਜ਼ਰੂਰਤ ਹੈ , ਨਹੀਂ ਤਾਂ ਪੰਜਾਬੀ ਆਉਣ ਵਾਲੇ ਦਿਨਾਂ ਵਿੱਚ ਪ੍ਰੇਸ਼ਾਨ ਹੋ ਸਕਦੇ ਹਨ । ਦਰਅਸਲ ਪੰਜਾਬ ਲਈ ਅਗਲੇ 24 ਘੰਟਿਆਂ ਲਈ ਮੌਸਮ ਦਾ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ । ਅਗਲੇ 24 ਘੰਟੇ ਹੋਰ ਠੰਡ ਕਹਿਰ ਢਾਹੇਗੀ , ਜਿਸ ਕਾਰਨ ਉੱਤਰ ਭਾਰਤ ’ਚ ਰੈੱਡ ਅਲਰਟ ਜਾਰੀ ਹੋ ਚੁੱਕਾ ਹੈ ।
ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਸੂਬਿਆਂ ’ਚ ਇਨ੍ਹੀਂ ਦਿਨੀਂ ਹੱਢ ਚੀਰਵੀਂ ਠੰਡ ਪੈ ਰਹੀ ਹੈ। ਜਿਸ ਕਾਰਨ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ , ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਦੇ ਨਾਲ ਨਾਲ ਆਸ-ਪਾਸ ਦੇ ਇਲਾਕਿਆਂ ’ਚ ਸੰਘਣੀ ਧੁੰਦ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਧੁੰਦ ਤੋਂ ਕੁਝ ਰਾਹਤ ਭਾਵੇਂ ਮਿਲੀ ਹੈ ਪਰ ਤਾਪਮਾਨ ਹੋਰ ਜ਼ਿਆਦਾ ਹੇਠਾਂ ਡਿੱਗਾ ਹੈ। ਜਿਸ ਕਾਰਨ ਹੁਣ ਤਾਪਮਾਨ ’ਚ ਗਿਰਾਵਟ ਕਾਰਨ ਪੰਜਾਬ, ਹਰਿਆਣਾ, ਪੱਛਮੀ ਯੂ. ਪੀ., ਰਾਜਸਥਾਨ ਅਤੇ ਦਿੱਲੀ ’ਚ ਅਗਲੇ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਜਿਸ ਕਾਰਨ ਲੋਕਾਂ ਨੂੰ ਇਸ ਹੱਡ ਚੀਰਵੀਂ ਠੰਡ ਤੋਂ ਬਚਾਅ ਕਰਨ ਦੀ ਜ਼ਰੂਰਤ ਹੈ । ਓਥੈ ਹੀ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਆਰ. ਕੇ. ਜੇਨਾਮਣੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ’ਚ ਸੀਤ ਲਹਿਰ ’ਚ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਦਿੱਲੀ ’ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ,ਉਨ੍ਹਾਂ ਦੱਸਿਆ ਕਿ ਰਾਜਧਾਨੀ ਅਤੇ ਉਸ ਦੇ ਆਲੇ ਦੁਆਲੇ ਵਾਲੇ ਇਲਾਕਿਆਂ ’ਚ 9 ਜਨਵਰੀ ਤੋਂ ਬਾਅਦ ਤਾਪਮਾਨ ’ਚ ਵਾਧਾ ਹੋ ਸਕਦਾ ਹੈ।
ਸੰਘਣੀ ਧੁੰਦ ਕਾਰਨ ਪਾਲਮ ’ਚ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਸ ਠੰਡ ਦੇ ਕਹਿਰ ਕਾਰਨ ਰੇਲਾਂ ਤੇ ਉਡਾਣਾਂ ਵੀ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ । ਇਸ ਲਈ ਲੋਕਾਂ ਨੂੰ ਇਸ ਠੰਡ ਤੋਂ ਬਚਾਅ ਕਰਨ ਦੀ ਜਰੂਰਤ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …