ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਫੈਲੀ ਹੋਈ ਕਰੋਨਾ ਦੇ ਚਲਦਿਆਂ ਹੋਇਆਂ ਜਿਥੇ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਇਸ ਉੱਪਰ ਕਾਬੂ ਪਾਉਣ ਵਾਸਤੇ ਜਿਥੇ ਸਾਰੇ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਉਥੇ ਹੀ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ। ਜਿਸ ਨਾਲ ਇਸ ਕਰੋਨਾ ਉੱਪਰ ਕਾਬੂ ਪਾਇਆ ਗਿਆ। ਸਾਰੇ ਦੇਸ਼ਾਂ ਵਿੱਚ ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਿੱਦਿਅਕ ਅਦਾਰਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਕਾਫੀ ਲੰਮੇਂ ਸਮੇਂ ਤੱਕ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਸੀ। ਹੌਲੀ ਹੌਲੀ ਕੋਰੋਨਾ ਸਥਿਤੀ ਉਪਰ ਕਾਬੂ ਪਾ ਲੈਣ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਕਰੋਨਾ ਪਾਬੰਦੀਆਂ ਦੇ ਅਨੁਸਾਰ ਹੀ ਸ਼ੁਰੂ ਕੀਤਾ ਗਿਆ ਸੀ।
ਇਸ ਕਰੋਨਾ ਦਾ ਅਸਰ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਉਪਰ ਪਿਆ ਉਥੇ ਹੀ ਮਾਪਿਆਂ ਨੂੰ ਵੀ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜਰਨਾ ਪਿਆ। ਹੁਣ ਇੱਥੇ ਸੀ ਬੀ ਐਸ ਈ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਇਹ ਫੈਸਲਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਕੁਝ ਅਹਿਮ ਫੈਸਲਾ ਲਿਆ ਗਿਆ ਹੈ ਜਿਥੇ ਹੁਣ ਇਨ੍ਹਾਂ ਦੋਹਾਂ ਕਲਾਸਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਕਰੋਨਾ ਕਾਲ ਦੇ ਦੋ ਸਾਲ ਬੀਤ ਜਾਣ ਤੋਂ ਬਾਅਦ ਪ੍ਰੈਕਟੀਕਲ ਲਈ ਇਕ ਹੋਰ ਮੌਕਾ ਪ੍ਰਦਾਨ ਕੀਤਾ ਹੈ।
ਇਹ ਦੋ ਸਾਲ ਤੱਕ ਪ੍ਰੈਕਟੀਕਲ ਪ੍ਰੀਖਿਆ ਨਹੀਂ ਲਈ ਗਈ ਸੀ। ਉਥੇ ਹੀ ਹੁਣ 1 ਜਨਵਰੀ ਤੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾਣਗੀਆਂ। ਉਥੇ ਹੀ 15 ਫਰਵਰੀ ਤੱਕ ਲਿਖਤੀ ਪ੍ਰੀਖਿਆਵਾਂ ਵੀ ਬੋਰਡ ਵੱਲੋਂ ਲਈਆਂ ਜਾਣਗੀਆਂ। ਜਿਸ ਵਧੀ ਹੋਈ ਸੀ ਬੀ ਐਸ ਈ ਬੋਰਡ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਸਦਕਾ ਹੁਣ ਨਿਰਧਾਰਤ ਕੀਤੀ ਗਈ ਮਿਤੀ ਦੇ ਅਨੁਸਾਰ ਵਿਦਿਆਰਥੀਆਂ ਦੇ ਸਕਦੇ ਹਨ। ਵਿਦਿਆਰਥੀਆਂ ਨੂੰ ਜਿਥੇ ਇਸ ਡੇਟ ਸ਼ੀਟ ਬਾਰੇ ਸਮੇਂ ਸਿਰ ਸਕੂਲਾਂ ਵੱਲੋਂ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ।
ਉਥੇ ਹੀ ਇਸ ਵਿਚ ਵਿਦਿਆਰਥੀ ਤਿੰਨ ਸ਼੍ਰੇਣੀਆਂ ਵਿਚ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸਕਣਗੇ ਜਿਨ੍ਹਾਂ ਵਿੱਚ ਰੈਗੁਲਰ, ਕੰਪਾਰਟਮੈਂਟ ਅਤੇ ਇੰਪਰੂਵਮੈਂਟ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਿਰਧਾਰਤ ਕੀਤੀ ਗਈ ਮਿਤੀ ਤੋਂ ਖੁੰਝ ਜਾਣ ਵਾਲੇ ਵਿਦਿਆਰਥੀ ਨੂੰ ਦੁਬਾਰਾ ਪ੍ਰੈਕਟੀਕਲ ਦੇਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …