ਆਈ ਤਾਜਾ ਵੱਡੀ ਖਬਰ
ਪੰਜਾਬ ਨੂੰ ਜਿੱਥੇ ਪੰਜ ਆਬ ਆਖਿਆ ਜਾਂਦਾ ਹੈ ਇਹ ਜਾਣੀ ਕੇ ਪੰਜ ਦਰਿਆਵਾਂ ਦੀ ਧਰਤੀ। ਜਿੱਥੇ ਪੰਜਾਬ ਦੇ ਵਿੱਚ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ਮਾਝਾ ਮਾਲਵਾ ਅਤੇ ਦੁਆਬਾ ਜਿਸ ਵਿੱਚ ਸਤਲੁਜ ਅਤੇ ਬਿਆਸ ਇਹਨਾਂ ਨੂੰ ਵੱਖ ਕਰਦੇ ਹਨ। ਉੱਥੇ ਹੀ ਮਾਝੇ ਮਾਲਵੇ ਅਤੇ ਦੁਆਬੇ ਦੇ ਬਹੁਤ ਸਾਰੇ ਪਿੰਡ ਵੀ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਵੱਲੋਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਵੀ ਹੰਢਾਇਆ ਜਾ ਰਿਹਾ ਹੈ। ਬਰਸਾਤ ਦੇ ਦਿਨਾਂ ਵਿੱਚ ਜਿੱਥੇ ਇਨ੍ਹਾਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਉਥੇ ਹੀ ਹੜ੍ਹਾਂ ਵਾਲੀ ਸਥਿਤੀ ਪੈਦਾ ਹੋਣ ਦੇ ਚਲਦਿਆਂ ਹੋਇਆਂ ਕਈ ਪਿੰਡ ਵਾਸੀਆਂ ਵਿੱਚ ਖਤਰਾ ਪੈਦਾ ਹੋ ਜਾਂਦਾ ਹੈ।
ਪਰ ਕੁਝ ਹੋਰ ਕਾਰਨਾਂ ਦੇ ਚਲਦਿਆਂ ਹੋਇਆਂ ਵੀ ਇਨ੍ਹਾਂ ਦਰਿਆਵਾਂ ਦੇ ਕੰਢੇ ਤੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਸਤਲੁਜ ਦਰਿਆ ਦੇ ਕੰਢੇ ਤੇ ਪਹਿਲੀ ਵਾਰ ਵੱਡੇ ਵੱਡੇ ਮਗਰਮੱਛ ਦਿਸਣ ਕਾਰਨ ਇਸ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।l
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੱਤਲੁਜ ਦਰਿਆ ਦੇ ਕੰਢੇ ਤੇ ਮਛੇਰਿਆਂ ਵੱਲੋਂ ਵੱਡੇ ਵੱਡੇ ਮਗਰਮੱਛ ਘੁੰਮਦੇ ਹੋਏ ਦੇਖੇ ਗਏ ਹਨ ਜੋ ਕਿ ਰੇਤ ਦੇ ਕੂੜੇ ਦੇ ਟਿੱਬੇ ਤੇ ਘੁੰਮਦੇ ਵੇਖੇ ਗਏ ਹਨ। ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਵਸਣ ਵਾਲੇ ਲੋਕ ਇਸ ਖਬਰ ਦੀ ਜਾਣਕਾਰੀ ਮਿਲਦੇ ਹੀ ਡਰ ਦੇ ਮਾਹੌਲ ਵਿਚ ਦੇਖੇ ਜਾ ਰਹੇ ਹਨ। ਜਿੱਥੇ ਲੋਕਾਂ ਵੱਲੋਂ ਇੰਨਾਂ ਮੱਗਰਮੱਛਾਂ ਨੂੰ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਕੀਤਾ ਜਾ ਸਕੇ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਮਛੇਰਿਆਂ ਨੂੰ ਮੱਛੀਆਂ ਫੜਨ ਤੋਂ ਰੋਕ ਦਿੱਤਾ ਗਿਆ ਹੈ ਉਥੇ ਹੀ ਮਛੇਰਿਆਂ ਵੱਲੋਂ ਵੀ ਇਹਨਾਂ ਮਗਰਮੱਛਾ ਨੂੰ ਡੂੰਘੇ ਖੇਤਰ ਵਿੱਚ ਫੜ ਕੇ ਛੱਡੇ ਜਾਣ ਦੀ ਅਪੀਲ ਜੰਗਲੀ ਜੀਵ ਵਿਭਾਗ ਨੂੰ ਕੀਤੀ ਗਈ ਹੈ। ਜਿਸ ਨਾਲ ਇੰਨਾਂ ਮੱਗਰਮੱਛਾਂ ਵੱਲੋਂ ਕਿਸੇ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਚਾ ਕੀਤਾ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …