ਆਈ ਤਾਜਾ ਵੱਡੀ ਖਬਰ
ਕੁਦਰਤ ਵੱਲੋਂ ਦੁਨੀਆਂ ਦੇ ਵਿਚ ਜਿੱਥੇ ਕੋਰੋਨਾਵਾਇਰਸ ਦੇ ਨਾਂ ਤੇ ਆਪਣਾ ਪ੍ਰਕੋਪ ਦਿਖਾਇਆ ਹੈ। ਉਥੇ ਹੀ ਕੁਦਰਤ ਨੇ ਇਕ ਵਾਰ ਫਿਰ ਅਮਰੀਕਾ ਦੇ ਵਿਚ ਆਪਣੀ ਹੋਦ ਦਿਖਾਈ ਹੈ। ਅਮਰੀਕਾ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦੇ ਕਾਰਨ ਬਹੁਤ ਏਕੜ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਨੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਪਿਛਲੇ ਦਿਨੀਂ ਹੀ ਅਸਮਾਨ ਦੇ ਵਿੱਚੋ ਕਾਲੀ ਰਾਖ ਦੇ ਰੇਸ਼ੇ ਧਰਤੀ ਤੇ ਡਿਗ ਰਹੇ ਸਨ। ਇਸ ਤਰ੍ਹਾਂ ਦੀ ਹੀ ਇਕ ਹੋਰ ਘਟਨਾ ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਤੋਂ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਸ਼ਹਿਰ ਵਿਚ 72 ਸਾਲਾਂ ਬਾਅਦ ਇਸ ਘਟਨਾ ਨਾਲ ਲੋਕ ਦਹਿਸ਼ਤ ਵਿਚ ਆ ਗਏ ਹਨ। ਦੱਸਿਆ ਗਿਆ ਹੈ ਕਿ ਬੀਤੀ 2 ਅਕਤੂਬਰ ਤੋਂ ਅਚਾਨਕ ਅਸਮਾਨ ਤੋਂ ਪੰਛੀ ਡਿਗਣੇ ਸ਼ੁਰੂ ਹੋ ਗਏ। ਇਹ 1500 ਤੋਂ ਵਧੇਰੇ ਪਰਵਾਸੀ ਪੰਛੀ ਸਨ , ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 1948 ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ। ਜੰਗਲੀ ਜੀਵਾਂ ਦੇ ਲਈ ਕੰਮ ਕਰਨ ਵਾਲੇ ਕਾਰਕੁੰਨ ਸਟੀਫਨ ਮੈਸਿਜੇਵਸਕੀ ਨੇ ਇਸ ਬਾਰੇ ਦੱਸਿਆ ਇਹ ਪੰਛੀ ਅਸਮਾਨ ਤੋਂ ਡਿਗ ਰਹੇ ਸਨ।
ਅਸੀਂ ਨਹੀਂ ਜਾਣ ਸਕੇ ਕਿ ਕੀ ਹੋ ਰਿਹਾ ਹੈ। ਸਟੀਫਨ ਦੱਸਿਆ ਕਿ 2 ਅਕਤੂਬਰ ਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿਚ ਉਨ੍ਹਾਂ ਨੇ 400 ਪੰਛੀਆਂ ਨੂੰ ਇਕੱਠਾ ਕੀਤਾ ਸੀ, ਇਹ ਇਕ ਵਿਨਾਸ਼ਕਾਰੀ ਘਟਨਾ ਹੈ। ਸਟੀਫਨ ਨੇ ਦੱਸਿਆ ਕਿ ਮੇਰੇ ਸਾਹਮਣੇ ਇੱਕ ਬਿਲਡਿੰਗ ਵਿੱਚ ਸਫ਼ਾਈ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਪ੍ਰਵਾਸੀ ਪੰਛੀਆਂ ਨੂੰ ਮੇਰੇ ਸਾਹਮਣੇ ਰੱਖਿਆ।
ਸਟੀਫਨ ਨੇ ਦੱਸਿਆ ਕਿ ਬਹੁਤ ਜ਼ਿਆਦਾ ਪੰਛੀ ਸਨ, ਮੈਂ ਉਨ੍ਹਾਂ ਸਾਰਿਆਂ ਨੂੰ ਚੁੱਕ ਨਹੀਂ ਸਕਿਆ । ਸਟੀਫਨ ਨੇ ਦੱਸਿਆ ਕਿ ਇਹ ਪੰਛੀ ਉੱਚੀਆਂ ਇਮਾਰਤਾਂ ਵਿੱਚ ਲੱਗਣ ਕਾਰਨ ਹੇਠਾਂ ਡਿੱਗ ਗਏ,ਤੇ ਸ਼ੀਸ਼ੇ ਲੱਗੀਆ ਇਮਾਰਤਾਂ ਨਾਲ ਇਨ੍ਹਾਂ ਪੰਛੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਚਾਨਕ ਤੋਂ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਜਿਸ ਕਾਰਨ ਇਹ ਇਹ ਪੰਛੀ ਦੂਸਰੀਆਂ ਥਾਵਾਂ ਵੱਲ ਜਾ ਰਹੇ ਸਨ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਵਿਚ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ।ਜਿਸ ਵਿਚ ਕਿਹਾ ਗਿਆ ਸੀ ਕਿ ਵੱਧ ਉਚਾਈ ਦੀਆਂ ਇਮਾਰਤਾਂ ਤੇ ਸ਼ੀਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਇਹ ਪੰਛੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਦਖਣ ਵੱਲ ਜਾ ਰਹੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …