ਏਅਰਪੋਰਟ ਤੋਂ ਆਈ ਵੱਡੀ ਖਬਰ
ਸਫ਼ਰ ਭਾਵੇਂ ਕਿੰਨਾ ਵੀ ਲੰਬਾ ਕਿਉਂ ਨਾ ਹੋਵੇ ਪਰ ਉਸ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਜੇਕਰ ਮੀਲਾਂ ਬੱਧੀ ਸਫ਼ਰ ਕੁਝ ਕੁ ਘੰਟਿਆਂ ਵਿੱਚ ਮੁਕੰਮਲ ਹੋ ਜਾਵੇ ਜਾਂ ਇਸ ਲਈ ਸਾਨੂੰ ਜ਼ਿਆਦਾ ਘੁੰਮਣ – ਘੇਰੀ ਵਿੱਚ ਨਾ ਪੈਣਾ ਪਵੇ ਤਾਂ ਤੁਸੀਂ ਕੀ ਕਹੋਗੇ। ਜੀ ਹਾਂ!
ਇੱਥੇ ਖੁਸ਼ਖਬਰੀ ਵਾਲੀ ਗੱਲ ਹੈ ਉਨ੍ਹਾਂ ਲੋਕਾਂ ਵਾਸਤੇ ਜੋ ਪੰਜਾਬ ਤੋਂ ਹੀਥਰੋ ਅਤੇ ਬਰਮਿੰਘਮ ਦਾ ਸਫ਼ਰ ਸਿੱਧੀ ਉਡਾਣ ਰਾਹੀਂ ਤੈਅ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਏਅਰ ਇੰਡੀਆ ਵੱਲੋਂ ਹੀਥਰੋ ਤੋਂ ਪੰਜਾਬ ਲਈ 31 ਦਸੰਬਰ ਅਤੇ ਬਰਮਿੰਘਮ ਤੋਂ ਪੰਜਾਬ ਲਈ 29 ਨਵੰਬਰ ਤੱਕ ਸਿੱਧੀਆਂ ਉਡਾਣਾਂ ਨੂੰ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਵੱਲੋਂ ਬੀਤੇ ਵਰ੍ਹੇ ਦੌਰਾਨ ਸਟੈਨਸਟਡ ਤੋਂ ਪੰਜਾਬ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਸੀ ਅਤੇ ਇਸ ਵਰ੍ਹੇ ਹੀਥਰੋ ਤੋਂ ਪੰਜਾਬ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹੈ।
ਇਨ੍ਹਾਂ ਸਿੱਧੀਆਂ ਉਡਾਨਾਂ ਨੂੰ ਯਾਤਰੀਆਂ ਵੱਲੋਂ ਸਲਾਇਆ ਗਿਆ ਕਿਉਂਕਿ ਇਸ ਨਾਲ ਯਾਤਰੀਆਂ ਦੇ ਕੀਮਤੀ ਸਮੇਂ ਦਾ ਬਚਾਅ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਸਿੱਧੀਆਂ ਉਡਾਣਾਂ ਦੀ ਘਾਟ ਕਾਰਨ ਅਤੇ ਜ਼ਿਆਦਾ ਕਿਰਾਏ ਹੋਣ ਕਰਕੇ ਵੀ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਨੂੰ ਦਿੱਲੀ ਲਈ ਉਡਾਨ ਭਰਨੀ ਪੈ ਰਹੀ ਸੀ ਜਿੱਥੇ ਉਨ੍ਹਾਂ ਨੂੰ ਪੰਜਾਬ ਪਹੁੰਚਣ ਦੇ ਲਈ 24 ਘੰਟੇ ਹੋਰ ਉਡੀਕ ਕਰਨੀ ਪੈਂਦੀ ਸੀ। ਸਿੱਧੀਆਂ ਉਡਾਨਾ ਦਾ ਸਿਹਰਾ ਸੇਵਾ ਟਰੱਸਟ ਯੂ.ਕੇ. ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਿਰ ਬੱਝਦਾ ਹੈ। ਇਨ੍ਹਾਂ ਦੇ ਲਗਾਤਾਰ ਤਿੰਨ ਸਾਲ ਤੱਕ ਕੋਸ਼ਿਸ਼ ਤੋਂ ਬਾਅਦ ਇਨ੍ਹਾਂ ਸਿੱਧੀਆਂ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਸਕਿਆ ਹੈ।
ਜਿਸ ਦੀ ਪਰਮਿਸ਼ਨ ਸਬੰਧੀ ਏਅਰ ਇੰਡੀਆ, ਭਾਰਤੀ ਸਰਕਾਰ ਅਤੇ ਭਾਰਤੀ ਉੱਚ ਕਮਿਸ਼ਨ ਨਾਲ ਗੱਲਬਾਤ ਕੀਤੀ ਗਈ ਸੀ। ਇਸਦੇ ਨਾਲ ਹੀ ਇਸ ਬਾਰੇ ਯੂ.ਕੇ., ਦਿੱਲੀ, ਪੰਜਾਬ ਦੇ ਵੱਖ ਵੱਖ ਨੇਤਾਵਾਂ ਅਤੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ।
ਜਿਸ ਦੇ ਨਤੀਜੇ ਵਜੋਂ ਯਾਤਰੀਆਂ ਦੇ ਲਈ ਇਹ ਖੁਸ਼ੀ ਭਰਿਆ ਫੈਸਲਾ ਲਿਆ ਗਿਆ ਹੈ ਅਤੇ ਇਸ ਫੈਸਲੇ ਦਾ ਸਵਾਗਤ ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੌਂਸਲਰ ਚਰਨ ਸਿੰਘ ਸੇਖੋਂ ਨੇ ਕੀਤਾ। ਜਿੱਥੇ ਉਨ੍ਹਾਂ ਕਿਹਾ ਕਿ ਏਅਰ ਇੰਡੀਆ ਅਤੇ ਸਬੰਧਤ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਸੰਭਵ ਨਹੀਂ ਹੋਣਾ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਹੀਥਰੋ ਅਤੇ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਲਈ ਬ੍ਰਿਟਿਸ਼ ਅਤੇ ਵਰਜਿਨ ਏਅਰਵੇਜ਼ ਸਮੇਤ ਹੋਰ ਏਅਰਲਾਈਨਾਂ ਅੱਗੇ ਵੀ ਦਰਖ਼ਾਸਤ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …