ਕੀਮੋਥੈਰੇਪੀ ਨਾਲ ਨਹੀਂ ਸਗੋ ਇਸ ਤਕਨੀਕ ਨਾਲ ਕੈਂਸਰ ਦਾ ਹੋ ਰਿਹੈ ਇਲਾਜ
ਬਾਲੀਵੁੱਡ ਫਿਲਮੀ ਜਗਤ ਤੋਂ ਆਏ ਦਿਨ ਸਿਤਾਰੇ ਕਿਸੇ ਨਾ ਕਿਸੇ ਖ਼ਬਰ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਹ ਖ਼ਬਰਾਂ ਸੋਸ਼ਲ ਮੀਡੀਆ ਦੇ ਜ਼ਰੀਏ ਵਾਇਰਲ ਹੁੰਦੀਆਂ ਪੂਰੇ ਸੰਸਾਰ ਵਿਚ ਫੈਲ ਜਾਂਦੀਆਂ ਹਨ। ਇਨ੍ਹਾਂ ਦੇ ਅੱਗੇ ਵਧਣ ਦੇ ਸਫਰ ਦੌਰਾਨ ਲੋਕ ਇਨ੍ਹਾਂ ਖ਼ਬਰਾਂ ਦੇ ਵਿੱਚ ਝੂਠੀ ਜਾਣਕਾਰੀ ਪਾ ਕੇ ਇਸ ਨੂੰ ਹੋਰ ਮਸਾਲੇਦਾਰ ਬਣਾ ਦਿੰਦੇ ਹਨ। ਤਾਂ ਕੀ ਇਸ ਖ਼ਬਰ ਨੂੰ ਪੜ੍ਹ ਕੇ ਹਰ ਕੋਈ ਇਸ ‘ਤੇ ਯਕੀਨ ਕਰਨ ਨੂੰ ਤਿਆਰ ਹੋ ਜਾਵੇ। ਹਾਲ ਹੀ ਵਿਚ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੰਜੇ ਦੱਤ ਦੀ ਤਸਵੀਰ ਉੱਤੇ ਕਈ ਤਰਾਂ ਦੀ ਬਿਆਨ ਬਾਜੀ ਕੀਤੀ ਜਾ ਰਹੀ ਹੈ।
ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੈਂਸਰ ਨਾਲ ਪੀੜਤ ਸੰਜੇ ਦੱਤ ਦਾ ਕੀਮੋਥੈਰੇਪੀ ਕਾਰਨ ਤਕਰੀਬਨ 20 ਕਿਲੋ ਭਾਰ ਘਟ ਗਿਆ ਹੈ। ਉਹ ਬਹੁਤ ਕਮਜ਼ੋਰ ਹੋ ਗਏ ਹਨ। ਹਾਲ ਹੀ ਵਿਚ ਇੱਕ ਨਿੱਜੀ ਚੈਨਲ ਦੀ ਮੰਨੀਏਂ ਤਾਂ ਉਨ੍ਹਾਂ ਮੁਤਾਬਿਕ ਅਜਿਹਾ ਕੁਝ ਨਹੀਂ ਹੈ। ਸੰਜੇ ਦੱਤ ਬਿਲਕੁਲ ਠੀਕ ਹਨ ਅਤੇ ਉਹ ਕੀਮੋ ਦੀ ਜਗ੍ਹਾ ਇਮਿਊਨੋਥੈਰੇਪੀ ਲੈ ਰਹੇ ਹਨ। ਸੰਜੇ ਦੱਤ ਦੇ ਕਰੀਬੀਆਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਭਾਰ ਸਿਰਫ 5 ਕਿਲੋ ਫਿਲਮ ਦੀ ਸ਼ੂਟਿੰਗ ਲਈ ਘੱਟ ਕੀਤਾ ਹੈ।
ਸੰਜੇ ਦੱਤ ਦੀ ਬਿਮਾਰੀ ਉੱਨੀ ਜ਼ਿਆਦਾ ਗੰਭੀਰ ਨਹੀਂ ਹੈ ਜਿੰਨੀ ਕੀ ਮੀਡੀਆ ਵਿੱਚ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਕਿਹਾ ਗਿਆ ਕਿ ਲੋਕ ਤਸਵੀਰਾਂ ਤੋਂ ਭਾਰ ਦਾ ਅੰਦਾਜ਼ਾ ਕਿਵੇਂ ਲਗਾ ਸਕਦੇ ਹਨ। ਸੰਜੇ ਦੱਤ ਲਈ ਇਹੋ ਜਿਹੀਆਂ ਗੱਲਾਂ ਦਾ ਕਿਹਾ ਜਾਣਾ ਉਨ੍ਹਾਂ ਦਾ ਅਪਮਾਨ ਹੈ। ਸੰਜੇ ਦੱਤ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਜਿਮ ਵਿਚ ਬਿਤਾ ਰਹੇ ਹਨ ਜਿਸ ਦਾ ਮਕਸਦ ਆਉਣ ਵਾਲੀਆਂ ਫ਼ਿਲਮਾਂ ਦੇ ਵਿਚ ਸਲਿੱਮ ਦਿੱਖਣਾ ਹੈ।
ਕੁਝ ਦਿਨ ਪਹਿਲਾਂ ਦੁਬਈ ਜਾਣ ਸਮੇਂ ਸੰਜੇ ਦੱਤ ਵੱਲੋਂ ਭਰਵੀਂ ਦਾੜੀ ਨੂੰ ਜਦੋਂ ਸ਼ੇਵ ਕਰ ਲਿਆ ਗਿਆ ਤਾਂ ਲੋਕਾਂ ਨੂੰ ਲੱਗਾ ਕਿ ਉਹ ਕਮਜ਼ੋਰ ਹੋ ਗਏ ਹਨ। ਸੰਜੇ ਦੱਤ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਸਿਹਤ ਸੁਧਾਰ ਨੂੰ ਲੈ ਕੇ ਕੀਮੋ ਦੀ ਬਜਾਏ ਇਮਿਊਨੋਥੈਰੇਪੀ ਲੈ ਰਹੇ ਹਨ ਜਿਸ ਨਾਲ ਕੈਂਸਰ ਦੇ ਖ਼ਤਰਨਾਕ ਸੈੱਲਾਂ ਨਾਲ ਲ -ੜ – ਨ ਵਿਚ ਮਦਦ ਮਿਲਦੀ ਹੈ।
ਇਸ ਦੇ ਨਾਲ ਸਿਹਤਮੰਦ ਕੋਸ਼ਿਕਾਵਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਬੀਮਾਰੀ ਨਾਲ ਲੜਨ ਦੀ ਤਾਕਤ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ। ਕਈ ਕੇਸਾਂ ਦੀ ਰਿਪੋਰਟ ਵਿੱਚ ਇਮਿਊਨੋਥੈਰੇਪੀ ਦਾ ਨਤੀਜਾ ਬੇਹਤਰੀਨ ਆਇਆ ਹੈ। ਇਸ ਥੈਰੇਪੀ ਨੂੰ ਇਮਿਊਨ ਬੂਸਟਰ ਥੈਰੇਪੀ ਵੀ ਕਿਹਾ ਜਾਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …