ਹੁਣੇ ਆਈ ਤਾਜਾ ਵੱਡੀ ਖਬਰ
ਇਹ 2020 ਵਰ੍ਹਾ ਸਦੀ ਦਾ ਇੱਕ ਅਜਿਹਾ ਸਾਲ ਹੋ ਗੁਜਰੇਗਾ ਜਿਸ ਨੂੰ ਸ਼ਾਇਦ ਹੀ ਲੋਕ ਭੁਲਾ ਪਾਣਗੇ। ਕਿਉਂਕਿ ਇਸ ਸਾਲ ਨੇ ਲੋਕਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਕੁੱਝ ਖੋਹ ਲਿਆ ਹੈ। ਇਸ ਸਾਲ ਸਾਡੇ ਤੋਂ ਫਿਲਮੀ ਜਗਤ, ਰਾਜਨੀਤਿਕ, ਖੇਡ, ਧਾਰਮਿਕ ਅਤੇ ਸਾਹਿਤਕ ਜਗਤ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਸਾਨੂੰ ਸਦਾ ਲਈ ਅਲਵਿਦਾ ਕਹਿ ਗਈਆਂ।
ਅਜਿਹੇ ਵਿਚ ਹੀ ਇਕ ਦੁੱਖ ਭਰੀ ਖ਼ਬਰ ਰਾਜਨੀਤਿਕ ਜਗਤ ਤੋਂ ਆ ਰਹੀ ਹੈ ਜਿੱਥੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਪਾਸਵਾਨ ਦੀ ਉਮਰ 74 ਸਾਲ ਦੀ ਸੀ। ਬੀਤੇ ਦਿਨੀਂ ਸਿਹਤ ਵਿਚ ਜ਼ਿਆਦਾ ਖ਼ਰਾਬੀ ਅਤੇ ਹਾਰਟ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਐਸਕਾਰਟ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਇੱਥੇ ਹਾਰਟ ਟਰਾਂਸਪਲਾਂਟ ਤੋਂ ਬਾਅਦ ਖੂਨ ਵਿੱਚ ਇਨਫੈਕਸ਼ਨ ਫੈਲ ਗਿਆ ਸੀ ਜਿਸ ਨਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਉਨ੍ਹਾਂ ਦੀ ਹੋਈ ਇਸ ਮੌਤ ਦੇ ਨਾਲ ਪੂਰੇ ਦੇਸ਼ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ। ਰਾਮ ਵਿਲਾਸ ਪਾਸਵਾਨ ਦੀ ਹੋਈ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਵੱਲੋਂ ਟਵਿੱਟਰ ਜ਼ਰੀਏ ਦਿੱਤੀ ਗਈ। ਜਿੱਥੇ ਚਿਰਾਗ ਨੇ ਲਿਖਿਆ ਪਾਪਾ ਤੁਸੀਂ ਇਸ ਦੁਨੀਆਂ ‘ਚ ਨਹੀਂ ਹੋ ਪਰ ਮੈਨੂੰ ਪਤਾ ਹੈ ਤੁਸੀਂ ਜਿੱਥੇ ਵੀ ਹੋ ਮੇਰੇ ਨਾਲ ਹੋ। ਜ਼ਿਕਰਯੋਗ ਹੈ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੰਸਥਾਪਕ ਰਾਮ ਵਿਲਾਸ ਪਾਸਵਾਨ ਨੇ ਆਪਣੇ ਰਾਜਨੀਤਕ ਕੈਰੀਅਰ ਦੇ ਵਿਚ ਕਈ ਅਹਿਮ ਫ਼ੈਸਲੇ ਸਨ।
ਅਚਾਨਕ ਤਬੀਅਤ ਖ਼ਰਾਬ ਹੋਣ ਦੇ ਕਾਰਨ ਦੇਰ ਰਾਤ ਦਿੱਲੀ ਦੇ ਇਕ ਹਸਪਤਾਲ ‘ਚ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕਰਨਾ ਪਿਆ ਸੀ। ਪਿਤਾ ਦੀ ਤਬੀਅਤ ਖ਼ਰਾਬ ਹੋ ਜਾਣ ਦੇ ਕਾਰਨ ਐੱਲ.ਜੇ.ਪੀ. ਪ੍ਰਧਾਨ ਚਿਰਾਗ ਪਾਸਵਾਨ ਨੂੰ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਨੂੰ ਮੁਲਤਵੀ ਕਰਕੇ ਹਸਪਤਾਲ ਜਾਣਾ ਪਿਆ ਸੀ। ਚਿਰਾਗ ਪਾਸਵਾਨ ਦੇ ਅਨੁਸਾਰ ਕੋਰੋਨਾ ਸੰਕ੍ਰਮਣ ਦੇ ਕਾਲ ‘ਚ ਲੋਕਾਂ ਨੂੰ ਅਨਾਜ਼ ਆਦਿ ਪਹੁੰਚਾਉਣ ਦੀ ਵਿਵਸਥਾ ਦੀ ਨਿਗਰਾਨੀ ਨੂੰ ਤਰਜੀਹ ਦੇਣ ਦੇ ਕਾਰਨ ਰਾਮ ਵਿਲਾਸ ਪਾਸਵਾਨ ਨਿਯਮਤ ਮੈਡੀਕਲ ਚੈੱਕ ਅੱਪ ਨਹੀਂ ਕਰਾ ਸਕੇ।
ਇਸ ਕਾਰਨ ਉਨ੍ਹਾਂ ਦੀ ਤਬਿਅਤ ਵਿਗੜਨ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਲਾਜ ਦੇ ਕ੍ਰਮ ‘ਚ ਸ਼ਨਿਚਰਵਾਰ ਨੂੰ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਜਿਸ ਕਾਰਨ ਦੇਰ ਰਾਤ ਦਿਲ ਦਾ ਆਪਰੇਸ਼ਨ ਕਰਨਾ ਪਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …