ਜੇਲ ਚ ਕੀਤਾ ਇਹ ਅਨੋਖਾ ਕੰਮ
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੇ ਵਿਚ ਆਏ ਦਿਨ ਕੋਈ ਨਾ ਕੋਈ ਨਵਾਂ ਮੋੜ ਆਇਆ ਰਹਿੰਦਾ ਹੈ। ਇਸ ਕੇਸ ਦੇ ਵਿੱਚ ਨ-ਸ਼ਿ – ਆਂ ਦਾ ਕੇਸ ਵੀ ਜੁੜ ਚੁੱਕਾ ਹੈ ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆ ਸਾਹਮਣੇ ਆਈਆਂ ਹਨ। ਪਰ ਉੱਥੇ ਹੀ ਰੀਆ ਚੱਕਰਵਰਤੀ ਲਈ ਰਾਹਤ ਦੀ ਖਬਰ ਆਈ ਹੈ। ਰੀਆ ਨੂੰ ਸ਼ੁਸ਼ਾਂਤ ਰਾਜਪੂਤ ਦੇ ਕੇਸ ਵਿੱਚ 28 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਅਤੇ ਹੁਣ ਰੀਆ ਨੂੰ ਬੰਬੇ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਜਿਸ ਉਪਰ ਗੱਲਬਾਤ ਕਰਦਿਆਂ ਰੀਆ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਰੀਆ ਵੱਲੋਂ ਬਿਠਾਏ 28 ਦਿਨਾਂ ਦੀ ਰੁਟੀਨ ਨੂੰ ਸਾਂਝਾ ਕੀਤਾ। ਜਿਸ ਵਿੱਚ ਸਤੀਸ਼ ਨੇ ਦੱਸਿਆ ਕਿ ਰੀਆ ਆਪਣਾ ਸਾਰਾ ਦਿਨ ਕਿਵੇਂ ਬਤੀਤ ਕਰਦੇ ਸੀ ਅਤੇ ਉਸ ਦੀ ਬੀਤੇ ਇਕ ਮਹੀਨੇ ਦੀ ਕੀ ਰੁਟੀਨ ਸੀ। ਇੱਕ ਪ੍ਰਾਈਵੇਟ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸਤੀਸ਼ ਮਨਸ਼ਿੰਦੇ ਨੇ ਰੀਆ ਚੱਕਰਵਰਤੀ ਦੀ ਰੋਜ਼ ਰੁਟੀਨ ਨੂੰ ਸਾਰਿਆ ਨਾਲ ਸਾਂਝਾ ਕੀਤਾ।
ਜਿੱਥੇ ਸਤੀਸ਼ ਨੇ ਰੀਆ ਨੂੰ ਬੰਗਾਲ ਦੀ ਸ਼ੇਰਨੀ ਆਖ ਕੇ ਸੰਬੋਧਨ ਕੀਤਾ। ਬੀਤੇ ਇਕ ਮਹੀਨੇ ਦੌਰਾਨ ਉਸ ਨੇ ਆਪਣੇ ਆਪ ਨੂੰ ਬਹੁਤ ਹੀ ਪੌਜੇਟਿਵ ਢੰਗ ਦੇ ਨਾਲ ਰੱਖਿਆ ਹੈ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸਤੀਸ਼ ਨੇ ਕਿਹਾ ਕਿ ਮੈਂ ਬਹੁਤ ਸਾਰੇ ਗਾਹਕਾਂ ਦੇ ਕੇਸ ਦੇਖੇ ਹਨ। ਜਿਹਨਾਂ ਵਿੱਚੋਂ ਮੈਂ ਬਹੁਤ ਘੱਟ ਉਨ੍ਹਾਂ ਕੋਲ ਜਾਂਦਾ ਹਾਂ।
ਪਰ ਮੈਂ ਰੀਆ ਨੂੰ ਵੇਖਣ ਲਈ ਨਿਜੀ ਤੌਰ ‘ਤੇ ਜੇਲ ਗਿਆ ਕਿਉਂਕਿ ਮੀਡੀਆ ਦੇ ਨਾਲ-ਨਾਲ ਬਹੁਤ ਸਾਰੀਆਂ ਜਾਂਚ ਏਜੰਸੀਆਂ ਵੀ ਰੀਆ ਦੇ ਪਿੱਛੇ ਪਈਆਂ ਸਨ। ਉਸ ਨੇ ਜੇਲ ਵਿਚ ਆਪਣੀ ਵਧੀਆ ਤਰੀਕੇ ਦੇ ਨਾਲ ਦੇਖਭਾਲ ਕੀਤੀ ਅਤੇ ਕੈਦੀਆਂ ਦੇ ਲਈ ਯੋਗ ਕਲਾਸਾਂ ਚਲਾਉਂਦੀ ਰਹੀ।
ਘਰ ਦਾ ਭੋਜਨ ਕੋਰੋਨਾ ਕਰਕੇ ਨਾ ਮਿਲਣ ਕਾਰਨ ਉਸਨੇ ਆਪਣੇ ਆਪ ਨੂੰ ਜੇਲ੍ਹ ਦੇ ਮਾਹੌਲ ਅਨੁਸਾਰ ਢਾਲ ਲਿਆ ਸੀ। ਕੁਝ ਪੱਤਰਕਾਰਾਂ ‘ਤੇ ਵਰਦਿਆਂ ਸਤੀਸ਼ ਨੇ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਲੋਕ ਟੀ.ਆਰ.ਪੀ. ਦੇ ਲਈ ਰੀਆਦੇ ਬਾਰੇ ਵਿਚ ਕੁਝ ਵੀ ਬੋਲ ਤੋਂ ਗੁਰੇਜ਼ ਨਹੀਂ ਕਰਦੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …