ਹੋ ਗਿਆ ਇਹ ਵੱਡਾ ਐਲਾਨ
ਕਰੋਨਾ ਮਹਾਮਾਰੀ ਦੇ ਚਲਦਿਆਂ ਹੋਇਆਂ ਪੰਜਾਬ ਸੂਬੇ ਅੰਦਰ ਮਾਰਚ ਤੋਂ ਹੀ ਸਕੂਲ ਬੰਦ ਕੀਤੇ ਗਏ ਹਨ। ਤੇ ਬੱਚਿਆਂ ਨੂੰ ਘਰਾਂ ਵਿੱਚ ਹੀ ਟੀਚਰਾਂ ਵੱਲੋਂ ਆਨਲਾਇਨ ਪੜਾਈ ਕਰਵਾਈ ਜਾ ਰਹੀ ਹੈ। ਇਸ ਦੌਰ ਦੇ ਵਿਚ ਜਿੱਥੇ ਬੱਚਿਆਂ ਦੀਆਂ ਸਕੂਲਾਂ ਫੀਸਾਂ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹੇ,ਉਥੇ ਹੀ ਪੜ੍ਹਾਈ ਦੇ ਸਲੇਬਸ ਨੂੰ ਲੈ ਕੇ ਵੀ ਸਰਕਾਰ ਵੱਲੋਂ ਕੁਝ ਨਾ ਕੁਝ ਐਲਾਨ ਹੁੰਦੇ ਰਹੇ।ਤਾਂ ਜੋ ਇਸ ਮਹਾਮਾਰੀ ਦਾ ਅਸਰ ਬੱਚਿਆਂ ਦੀ ਪੜਾਈ ਤੇ ਨਾ ਪੈ ਸਕੇ। ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸੀ ਬੀ ਐਸ ਈ ਵੱਲੋਂ ਵਿਚ ਕਾਫੀ ਬਦਲਾਅ ਕੀਤੇ ਗਏ।
ਸੀ ਬੀ ਐਸ ਈ ਬੋਰਡ ਵੱਲੋਂ ਵਿਦਿਆਰਥੀਆਂ ਵਿੱਚ ਕ੍ਰਿਟੀਕਲ ਥਿੰਗਕਿੰਗ ਤੇ ਸ -ਮੱ- ਸਿ- ਆ ਸੋਲਵ ਕਰਨ ਦੀ ਯੋਗਤਾ ਨੂੰ ਉਤਸ਼ਾਹਤ ਕਰਨ ਲਈ ਗਣਿਤ ਵਿਸ਼ੇ ਤੇ ਪ੍ਰੈਕਟਿਸ ਕੀਤੀ ਗਈ ਹੈ। ਇਹ ਕਿਤਾਬ 7ਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਮ ਕਲਾਸਾਂ ਦੇ ਮੁੜ ਸ਼ੁਰੂ ਹੋਣ ਤੱਕ ਗਣਿਤ ਦੀਆਂ ਮੁ- ਸ਼- ਕ – ਲਾਂ ਨੂੰ ਅਸਾਨੀ ਨਾਲ਼ ਹੱਲ ਕਰਨ ਵਿੱਚ ਮਦਦ ਕਰੇਗੀ।ਇਸ ਕਿਤਾਬ ਦਾ ਨਾਮ ‘Mathematical Literacy:Practice book for student’ ਹੈ ।
ਸੀ ਬੀ ਐਸ ਸੀ ਨੇ ਦੱਸਿਆ ਕਿ ਇਹ ਇੱਕ ਗਣਿਤ ਦੀ ਵਰਕ ਬੁੱਕ ਹੈ। ਇਸ ਦੀ ਮਦਦ ਨਾਲ ਬੱਚੇ ਬਿਨਾ ਅਧਿਆਪਕ ਤੇ ਮਾਪਿਆਂ ਤੋਂ ਆਪਣੀ ਅਗਲੀ ਦੀਆਂ ਸਮੱਸਿਆਵਾਂ ਹੱਲ ਕਰ ਸਕਣਗੇ। ਇਹ ਕਿਤਾਬ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ। ਸੀਬੀਐਸਈ ਦੀ ਵੈਬਸਾਈਟ ਤੇ DIKSHA ਪ੍ਲੇਟਫਾਰਮ ਤੇ ਵੀ ਮਿਲ ਜਾਵੇਗੀ।
ਪੰਜਾਬ ਦੇ ਵਿੱਚ ਵੀ 15 ਅਕਤੂਬਰ ਤੋ ਸਕੂਲ ਖੋਲ੍ਹੇ ਜਾਣ ਦਾ ਫੈਸਲਾ ਸੂਬਾ ਸਰਕਾਰ ਵੱਲੋਂ ਲਿਆ ਗਿਆ ਹੈ ਜਿਸਦੇ ਵਿੱਚ ਨੌਵੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਗਈ ਹੈ। ਇਸ ਸੂਬੇ ਦੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਜਾਣ ਜਿਵੇਂ ਕਿ ਸੋਸ਼ਲ ਡਿਸਟੈਂਸ, ਸੈਨੇਟਾਈਜ਼ਰ ,ਫੇਸ ਮਾਸਕ ਆਦਿ। ਸੀ ਬੀ ਐਸ ਈ ਵੱਲੋਂ ਇਸ ਕਿਤਾਬ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਕਿਤਾਬ ਦੀ ਵਰਤੋ ਬੱਚੇ ਦਿਲਚਸਪ ਢੰਗ ਨਾਲ ਕਰਨਗੇ ਸੀਬੀਐਸਈ ਨੇ ਭਾਰਤ ਦੇ ਸਿੱਖਿਆ ਮੰਤਰੀ ਦੀ ਰਹਿਨੁਮਾਈ ਹੇਠ ਇਸ ਕਿਤਾਬ ਦੀ ਸ਼ੁਰੂਆਤ ਕੀਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …