Breaking News

97 ਸਾਲਾਂ ਬਜ਼ੁਰਗ ਬੀਬੀ ਪੈਦਲ ਹੀ ਪਹੁੰਚੇ ਸ਼੍ਰੀ ਹੇਮਕੁੰਟ ਸਾਹਿਬ- 20 ਵਾਰ ਕਰ ਚੁਕੇ ਯਾਤਰਾ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਦੇ ਦੌਰ ਵਿੱਚ ਇਨਸਾਨੀ ਜ਼ਿੰਦਗੀ ਵਿੱਚ ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਕਾਫ਼ੀ ਤਬਦੀਲੀ ਆ ਗਈ ਹੈ ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਵਿੱਚ ਅੱਜ ਹਰ ਤੀਸਰਾ ਵਿਅਕਤੀ ਜਿੱਥੇ ਦਵਾਈਆਂ ਉੱਪਰ ਨਿਰਭਰ ਹੋ ਗਿਆ ਹੈ ਅਤੇ ਉਸ ਦੀ ਜ਼ਿੰਦਗੀ ਅੱਜ ਆਮ ਨਹੀਂ ਰਹੀ ਹੈ। ਉੱਥੇ ਹੀ ਅਜਿਹੇ ਇਨਸਾਨਾਂ ਦੇ ਵਿੱਚ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਿੰਤਾਵਾਂ ਦੇਖੀਆਂ ਜਾਂਦੀਆਂ ਹਨ। ਪਰ ਅੱਜ ਦੀ ਨੌਜਵਾਨ ਪੀੜੀ ਦੇ ਮੁਕਾਬਲੇ ਜਦੋਂ ਬਜ਼ੁਰਗਾਂ ਉਪਰ ਨਜ਼ਰ ਮਾਰੀ ਜਾਂਦੀ ਹੈ ਤਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਚਰਚਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ। ਜਿੱਥੇ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਬਜ਼ੁਰਗ ਵੱਲੋਂ ਕਈ ਅਜਿਹੇ ਰਿਕਾਰਡ ਪੈਦਾ ਕੀਤੇ ਜਾ ਰਹੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਹੁਣ 97 ਸਾਲਾਂ ਦੀ ਬਜ਼ੁਰਗ ਬੀਬੀ ਵੱਲੋਂ ਪੈਦਲ ਹੀ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੀਤੀ ਗਈ ਹੈ ਜਿੱਥੇ ਉਹ 20 ਵਾਰ ਯਾਤਰਾ ਕਰ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਝਾਰਖੰਡ ਦੀ ਰਹਿਣ ਵਾਲੀ 97 ਸਾਲਾ ਬਜ਼ੁਰਗ ਹਰਵੰਤ ਕੌਰ ਵੱਲੋਂ ਉਤਰਾਖੰਡ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਵਿੱਚ ਇਸ ਉਮਰ ਦੌਰਾਨ ਵੀ ਛੇ ਕਿਲੋਮੀਟਰ ਦੀ ਔਖੀ ਚੜ੍ਹਾਈ ਪੈਦਲ ਹੀ ਤੈਅ ਕਰ ਕੇ ਇਕ ਰਿਕਾਰਡ ਪੈਦਾ ਕਰ ਦਿੱਤਾ ਗਿਆ ਹੈ। ਇਸ ਔਰਤ ਦੀ ਉਮਰ ਨੂੰ ਵੇਖਦੇ ਹੋਏ ਜਿੱਥੇ ਡਾਕਟਰਾਂ ਅਤੇ ਪ੍ਰਵਾਰ ਵੱਲੋਂ ਯਾਤਰਾ ਕਰਨ ਤੋਂ ਇਨਕਾਰ ਕੀਤਾ ਗਿਆ ਸੀ ਪਰ ਇਸ ਬਜ਼ੁਰਗ ਔਰਤ ਦਾ ਹੌਂਸਲਾ ਬੁਲੰਦ ਸੀ ਕਿ ਉਸ ਵੱਲੋਂ ਵੀਹਵੀਂ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਗਈ ਹੈ।

ਇਸ ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਕਾਫੀ ਸਮੇਂ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਸਤੇ ਖਿਚ ਪੈ ਰਹੀ ਸੀ ਤੇ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਹੇਮਕੁੰਟ ਸਾਹਿਬ ਦਰਸ਼ਨ ਲਈ ਜਾ ਰਹੇ ਹਨ ਉਸ ਵੱਲੋਂ ਵੀ ਨਾਲ ਜਾਣ ਦਾ ਫੈਸਲਾ ਕੀਤਾ ਗਿਆ।

ਜਿੱਥੇ 15 ਜੁਲਾਈ ਨੂੰ ਸਾਰੀ ਸੰਗਤ ਗੋਬਿੰਦ ਘਾਟ ਪਹੁੰਚੇ ਉਥੇ ਹੀ ਇਸ ਬਜ਼ੁਰਗ ਔਰਤ ਨੂੰ ਅੱਗੇ ਸਿਹਤ ਵਿਭਾਗ ਵੱਲੋਂ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਜਾਣ ਦੇ ਬਾਵਜੂਦ ਵੀ ਇਸ ਔਰਤ ਵੱਲੋਂ ਪੈਦਲ ਚੱਲ ਕੇ ਯਾਤਰਾ ਪੂਰੀ ਕੀਤੀ ਗਈ ਅਤੇ ਦਰਬਾਰ ਸਾਹਿਬ ਨਤਮਸਤਕ ਹੋਇਆ ਗਿਆ। ਉੱਥੇ ਹੀ ਮੁੱਖ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਇਸ ਬਜ਼ੁਰਗ ਔਰਤ ਵੱਲੋਂ ਇਹ ਔਖਾ ਰਸਤਾ ਇਸ ਤਰ੍ਹਾਂ ਪੂਰਾ ਕੀਤਾ ਗਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …