Breaking News

ਪੰਜਾਬ ਨਿਊਜ਼ ਦੀ ਖਬਰ ਦਾ ਹੋਇਆ ਅਸਰ, 4 ਅਫਸਰ ਭਗਵੰਤ ਮਾਨ ਸਰਕਾਰ ਨੇ ਕੀਤੇ ਸਸਪੈਂਡ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਨਾਲ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਦਿੱਤੇ ਜਾਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਤਾਂ ਜੋ ਪੰਜਾਬ ਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਜਿੱਥੇ ਇੰਨ੍ਹੀ ਦਿਨੀਂ ਬਰਸਾਤਾਂ ਦੇ ਮੌਸਮ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕਾਂ ਦੇ ਵਿੱਚ ਪਾਣੀ ਭਰਨ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਜਿਸ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਉਨ੍ਹਾਂ ਨੂੰ ਨਵੇਂ ਬਣਾਏ ਜਾਣ ਦੀ ਮੰਗ ਵੀ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀਤੀ ਜਾਂਦੀ ਹੈ।

ਉਥੇ ਹੀ ਕੁਝ ਕੰਪਨੀਆਂ ਵੱਲੋਂ ਜਨਤਾ ਦੇ ਟੈਕਸ ਵਿੱਚੋਂ ਲਏ ਗਏ ਪੈਸੇ ਦੇ ਜ਼ਰੀਏ ਹੀ ਬਣਾਈਆਂ ਜਾ ਰਹੀਆਂ ਸੜਕਾਂ ਦੀ ਅਜਿਹੀ ਦੁਰਦਸ਼ਾ ਕੀਤੀ ਜਾ ਰਹੀ ਹੈ ਕਿ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਪੰਜਾਬ ਨਿਊਜ ਚੈਨਲ ਵੱਲੋਂ ਜਾਰੀ ਕੀਤੀ ਗਈ ਇੱਕ ਖਬਰ ਦਾ ਅਸਰ ਅਜਿਹਾ ਹੋਇਆ ਹੈ ਜਿੱਥੇ ਸਰਕਾਰ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਜਿੱਥੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਉਥੇ ਹੀ ਪੰਜਾਬ ਨਿਊਜ਼ ਵੱਲੋਂ ਬਰਸਾਤੀ ਮੌਸਮ ਵਿੱਚ ਬਣਾਈ ਜਾ ਰਹੀ ਇੱਕ ਸੜਕ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ।

ਜਿੱਥੇ ਭਾਰੀ ਬਰਸਾਤ ਦੇ ਵਿੱਚ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਲਗਾਤਾਰ ਸੜਕ ਨੂੰ ਬਣਾਇਆ ਜਾ ਰਿਹਾ ਸੀ। ਠੇਕੇਦਾਰ ਦੇ ਕਰਿੰਦਿਆਂ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਵਲੋ ਮਿਕਸ ਕੀਤੇ ਗਏ ਸਮਾਨ ਨੂੰ ਖ਼ਰਾਬ ਨਹੀਂ ਕੀਤਾ ਜਾ ਸਕਦਾ ਇਸ ਲਈ ਭਾਰੀ ਬਰਸਾਤ ਦੇ ਵਿੱਚ ਵੀ ਉਨ੍ਹਾਂ ਵੱਲੋਂ ਸੜਕ ਨੂੰ ਬਣਾਉਣ ਦਾ ਕੰਮ ਜਾਰੀ ਰੱਖਿਆ ਗਿਆ। ਇਸ ਵੀਡੀਓ ਦੀ ਜਾਣਕਾਰੀ ਮੁੱਖ ਮੰਤਰੀ ਤੱਕ ਮਿਲਣ ਤੇ ਉਨ੍ਹਾਂ ਵੱਲੋਂ ਤਰ੍ਹਾਂ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਹੋਇਆ 4 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕਿਤੇ ਜਾਣ ਦਾ ਸਖਤ ਆਦੇਸ਼ ਲਾਗੂ ਕੀਤੇ ਗਏ ਹਨ।

ਜਿੱਥੇ ਇਸ ਚੈਨਲ ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਇਸ ਖਬਰ ਨੂੰ ਮਿਲੀਅਨ ਤੋਂ ਵਧੇਰੇ ਲੋਕਾਂ ਵੱਲੋਂ ਵੇਖੇ ਜਾ ਚੁੱਕਾ ਹੈ ਉਥੇ ਹੀ ਇਸ ਖਬਰ ਨੂੰ ਵੇਖਣ ਵਾਲੇ ਲੋਕਾਂ ਨੇ ਸੜਕ ਬਣਾਉਣ ਵਾਲੇ ਠੇਕੇਦਾਰਾਂ ਨੂੰ ਲਾਹਣਤਾਂ ਪਾਈਆਂ ਹਨ ਉਥੇ ਹੀ ਇਹ ਖ਼ਬਰ ਪ੍ਰਸਾਰਿਤ ਕਰਕੇ ਸਰਕਾਰ ਤੱਕ ਪਹੁੰਚਾਉਣ ਵਾਲੇ ਚੈਨਲ ਪੰਜਾਬ ਨਿਊਜ਼ ਦੀ ਸ਼ਲਾਘਾ ਵੀ ਕੀਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …