ਆਈ ਤਾਜਾ ਵੱਡੀ ਖਬਰ
ਜੇਕਰ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅਪਰਾਧ ਕਰਦਾ ਹੈ, ਤਾਂ ਉਸ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਮਿਲਦੀ ਹੈ l ਪਰ ਤੁਸੀਂ ਸ਼ਾਇਦ ਕਦੇ ਵੀ ਇਹ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਜਾਨਵਰ ਨੂੰ ਉਸ ਦੀ ਗਲਤੀ ਕਾਰਨ ਸਜ਼ਾ ਵਜੋਂ ਜੇਲ ਦੇ ਵਿੱਚ ਬੰਦ ਕੀਤਾ ਗਿਆ ਹੋਵੇ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਨੌ ਬਕਰੀਆਂ ਨੂੰ ਜੇਲ ਦੇ ਵਿੱਚ ਬੰਦ ਕੀਤਾ ਗਿਆ ਸੀ, ਤੇ ਹੁਣ ਪੂਰੇ ਇੱਕ ਸਾਲ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਇਸ ਪਿੱਛੇ ਦੀ ਵਜਹਾ ਵੀ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬੰਗਲਾਦੇਸ਼ ਦਾ ਹੈ, ਜਿਥੇ 9 ਬੱਕਰੀਆਂ ਨੂੰ ਜੇਲ ਵਿੱਚ ਬੰਦ ਕਰਕੇ ਸਜ਼ਾ ਦਿੱਤੀ ਗਈ।
ਦਰਅਸਲ ਇਹਨ੍ਹਾਂ ਬੱਕਰੀਆਂ ਦਾ ਅਪਰਾਧ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਸ਼ਹਿਰ ਦੇ ਕਬਿਰਸਤਾਨ ‘ਚ ਘਾਹ ਤੇ ਦਰੱਖਤਾਂ ਦੀਆਂ ਪੱਤੀਆਂ ਖਾਧੀਆਂ ਸਨ। ਜਿਸ ਤੋਂ ਬਾਅਦ ਇਹਨਾਂ ਬਕਰੀਆਂ ਦੇ ਜੁਰਮ ਕਾਰਨ ਇਹਨਾਂ ਨੂੰ ਪੂਰੇ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ l ਜਿਸ ਕਾਰਨ ਇਹਨਾਂ ਬਕਰੀਆਂ ਦੇ ਮਾਲਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ। ਲਗਭਗ ਇਕ ਸਾਲ ਕੈਦ ਵਿਚ ਬਿਤਾਉਣ ਦੇ ਬਾਅਦ ਉੁਨ੍ਹਾਂ ਨੂੰ 24 ਨਵੰਬਰ ਨੂੰ ਰਿਹਾਅ ਕਰ ਦਿੱਤਾ ਗਿਆ।
ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਾਰਿਸਲ ਸਿਟੀਕਾਰਪੋਰੇਸ਼ਨ ਦੇ ਨਵੇਂ ਚੁਣੇ ਮੇਅਰ ਅਬੁਲ ਖੈਰ ਅਬਦੁੱਲਾ ਨੇ ਇਨ੍ਹਾਂ ਬੱਕਰੀਆਂ ਨੂੰ ਛੱਡਣ ਦਾ ਨਿਰਦੇਸ਼ ਦਿੱਤਾ ਸੀ। ਇਸਦੇ ਬਾਅਦ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਬੱਕਰੀਆਂ ਨੂੰ ਪਿਛਲੇ ਸਾਲ 31 ਦਸੰਬਰ ਨੂੰ ਜ਼ਬਤ ਕੀਤਾ ਗਿਆ ਸੀ ਤੇ ਇਹ ਉਦੋਂ ਤੋਂ ਕੈਦ ਵਿਚ ਸਨ। ਪਰ ਹੁਣ ਇਹਨਾਂ ਬਕਰੀਆਂ ਦੀ ਗਲਤੀ ਕਾਰਨ ਜਿਹੜੀ ਸਜ਼ਾ ਮਿਲੀ ਸੀ ਉਸ ਤੋਂ ਇਹਨਾਂ ਨੂੰ ਰਿਹਾਈ ਮਿਲ ਚੁੱਕੀ ਹੈ l
ਪਰ ਇਹ ਹੈਰਾਨ ਕਰਨ ਵਾਲਾ ਮਾਮਲਾ ਸਭ ਨੂੰ ਹੀ ਪਰੇਸ਼ਾਨ ਕਰਦਾ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਬੇਜੁਬਾਨ ਜਾਨਵਰਾਂ ਉੱਪਰ ਤਸ਼ਦਦ ਕੀਤੇ ਜਾ ਰਹੇ ਹਨ ਤੇ ਪੂਰੇ ਇਕ ਸਾਲ ਤੱਕ ਇਹਨਾਂ ਬੱਕਰੀਆਂ ਨੂੰ ਜੇਲ ਅੰਦਰ ਰੱਖਿਆ ਗਿਆ l ਇਸ ਖਬਰ ਨੂੰ ਜੋ ਵੀ ਸੁਣ ਰਿਹਾ ਤੇ ਪੜ੍ਹ ਰਿਹਾ, ਉਹ ਹੈਰਾਨ ਹੁੰਦਾ ਪਿਆ ਹੈ। ਸੋ ਤੁਸੀਂ ਵੀ ਜਰੂਰ ਇਸ ਖਬਰ ਬਾਬਤ ਆਪਣੀ ਰਾਏ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਭੇਜਣੀ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …