Breaking News

9 ਸਾਲ ਪਹਿਲਾਂ ਗੋਦ ਲਈ ਸੀ ਬੱਚੀ , ਜਦੋ ਪਿਤਾ ਆਇਆ ਲੈਣ ਤਾਂ ਦੇਖੋ ਕੀ ਹੋਇਆ

ਜਦੋ ਪਿਤਾ ਆਇਆ ਲੈਣ ਤਾਂ ਦੇਖੋ ਕੀ ਹੋਇਆ

ਉਸ ਸਮੇਂ ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਹਨ। ਜਦੋਂ ਦਿਲਾਂ ਦੀਆਂ ਤੰਦਾਂ ਆਪਸ ਵਿੱਚ ਜੁੜ ਜਾਣ। ਪਟਿਆਲੇ ਦੇ ਪਿੰਡ ਜਲਾਲਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਗੲੀ। ਦਰਅਸਲ ਇੱਕ ਫ਼ੌਜੀ ਦਾ 9 ਸਾਲ ਪਹਿਲਾਂ ਤਲਾਕ ਹੋ ਗਿਆ।ਜਿਸ ਤੋਂ ਬਾਅਦ ਪਤੀ-ਪਤਨੀ ਅਲੱਗ ਰਹਿਣ ਲੱਗੇ। ਉਸ ਸਮੇਂ ਉਨ੍ਹਾਂ ਦੀ ਇੱਕ ਔਲਾਦ ਸੀ ਜਿਸ ਦੀ ਉਮਰ 8 ਮਹੀਨੇ ਦੀ ਸੀ।

ਜਿਸਨੂੰ ਮਾਂ ਛੱਡ ਕੇ ਚਲੀ ਗਈ ਅਤੇ ਪਿਤਾ ਵੀ ਆਪਣੀ ਫ਼ੌਜ ਦੀ ਨੌਕਰੀ ਕਾਰਨ ਫੌਜ ਵਿੱਚ ਚਲੇ ਗਿਆ। ਇਸ ਦੌਰਾਨ ਉਹ ਮਾਸੂਮ ਬੱਚੀ ਨੂੰ ਉਸ ਦੇ ਰਿਸ਼ਤੇਦਾਰ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਬੱਚੀ ਨੂੰ ਗੋਦ ਲੈ ਲਿਆ। ਉਸ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ ਅਤੇ ਆਪਣੀ ਔਲਾਦ ਦੀ ਤਰ੍ਹਾਂ ਰੱਖਿਆ ਸੀ। ਪਰ ਅਚਾਨਕ ਨੌਂ ਸਾਲ ਬਾਅਦ ਹੀ ਕਹਿਰ ਟੁੱਟ ਗਿਆ। ਜਦੋਂ ਉਸ ਬੱਚੀ ਦੇ ਅਸਲੀ ਪਿਤਾ ਨੂੰ ਉਸ ਦੀ ਯਾਦ ਆਈ ਤਾਂ ਉਸ ਨੇ ਕਾਨੂੰਨ ਦਾ ਹਵਾਲਾ ਲੈ ਕੇ ਉਸਦੇ ਮੂੰਹ ਵਾਲੇ ਮਾਂ-ਬਾਪ ਤੇ ਕੇਸ ਪਾ ਦਿੱਤਾ।

ਹੁਣ ਕਾਨੂੰਨ ਦਾ ਹਵਾਲਾ ਲੈ ਕੇ ਉਸ ਨੂੰ ਉਸ ਦੇ ਮੂੰਹ ਬੋਲੇ ਮਾਪਿਆਂ ਤੋਂ ਲੈ ਗਿਆ। ਇਸ ਮਾਸੂਮ ਲੜਕੀ ਦਾ ਕਹਿਣਾ ਹੈ ਕੀ ਕੋਰਟ ਨੇ ਉਸਦੇ ਨਾਲ ਧੱਕਾ ਕਰ ਹੈ ਕਿਉਂਕਿ ਉਹ ਆਪਣੇ ਅਸਲੀ ਪਿਉ ਦੇ ਘਰ ਨਹੀਂ ਜਾਣਾ ਚਾਹੁੰਦੀ ਪਰ ਉਸ ਨੂੰ ਜ਼ਬਰਦਸਤੀ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਉਸ ਬੱਚੀ ਦੇ ਮੂੰਹ ਬੋਲੇ ਮਾਂ ਬਾਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਲੜੀ ਨੂੰ ਆਪਣੇ ਜਿਗਰ ਦਾ ਟੁਕੜਾ ਸਮਝ ਕੇ ਪਾਲਿਆ ਹੈ।

ਅਤੇ ਉਹ ਉਸ ਤੋਂ ਕਦੇ ਵੀ ਵੱਖ ਨਹੀਂ ਹੋਣਾ ਚਾਹੁੰਦੇ। ਉਸਦਾ ਅਸਲੀ ਪਿਉ ਉਸ ਨੂੰ ਪਹਿਲਾਂ ਵੀ ਕਈ ਵਾਰੀ ਪਹਿਲਾਂ ਵੀ ਛੁੱਟੀਆਂ ਦੌਰਾਨ ਘਰ ਦੇ ਵਿੱਚ ਰਹਿਣ ਦੇ ਲਈ ਲੈ ਜਾਂਦਾ ਸੀ ਜਿਸ ਨਾਲ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ। ਪਰ ਪੱਕੇ ਤੌਰ ਤੇ ਉਸ ਨੂੰ ਲੈਕੇ ਜਾਣਾ ਉਨ੍ਹਾਂ ਦਾ ਕਲੇਜਾ ਕੱਢ ਲਏ ਜਾਣ ਦੇ ਬਰਾਬਰ ਹੈ।
ਦੇਖੋ ਮੌਕੇ ਦੀ ਪੂਰੀ ਵੀਡੀਓ :-

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਚ ਮਾਪਿਆਂ ਦੇ ਨੌਜਵਾਨ ਮੁੰਡੇ ਦੀ ਹੋਈ ਮੌਤ , ਘਰ ਚ ਪਸਰਿਆ ਮਾਤਮ

ਆਈ ਤਾਜਾ ਵੱਡੀ ਖਬਰ  ਪੰਜਾਬ ਅੰਦਰ ਸੜਕੀ ਹਾਦਸਾ ਵਿੱਚ ਹਰ ਰੋਜ਼ ਇਜਾਫਾ ਹੁੰਦਾ ਜਾ ਰਿਹਾ …