Breaking News

85 ਸਾਲਾਂ ਬਜ਼ੁਰਗ ਸਰਦਾਰ ਜੀ ਨੇ ਮਾਰੀਆਂ ਮੱਲਾਂ, ਵਿਦੇਸ਼ ਤੋਂ ਜਿੱਤ ਲਿਆਏ ਏਨੇ ਤਮਗੇ

ਆਈ ਤਾਜਾ ਵੱਡੀ ਖਬਰ 

ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕਰਕੇ ਦਿਖਾ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਅਜਿਹੇ ਲੋਕ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੇ ਹਨ। ਆਪਣੀ ਹਿੰਮਤ ਸਦਕਾ ਹੀ ਜਿੱਥੇ ਬਹੁਤ ਸਾਰੇ ਭਾਰਤੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਮੱਲਾਂ ਮਾਰੀਆਂ ਗਈਆਂ ਹਨ। ਉੱਥੇ ਹੀ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੇ ਖਿਡਾਰੀਆਂ ਵੱਲੋਂ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ। ਅਜਿਹੀਆਂ ਹਸਤੀਆਂ ਜਿੱਥੇ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਪ੍ਰਤੀ ਆਕਰਸ਼ਤ ਕਰਦੀਆਂ ਹਨ। ਉਥੇ ਹੀ ਅਜਿਹੀਆਂ ਹਸਤੀਆਂ ਵੱਲੋਂ ਅਜਿਹੇ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋ ਸਕਦੀ।

ਹੁਣ ਇੱਥੇ ਪਚਾਸੀ ਸਾਲਾ ਬਜ਼ੁਰਗ ਸਰਦਾਰ ਨੇ ਵਿਦੇਸ਼ਾਂ ਤੋਂ ਇੰਨੇ ਤਗ਼ਮੇ ਜਿੱਤ ਕੇ ਲਿਆਂਦੇ ਹਨ ਜਿਥੇ ਮੱਲਾਂ ਮਾਰੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਰਹਿਣ ਵਾਲੇ ਸੇਵਾਮੁਕਤ ਹੈਡ ਮਾਸਟਰ ਜਗਜੀਤ ਸਿੰਘ ਕਥੂਰੀਆ ਵੱਲੋਂ ਜਿਥੇ ਸੌ ਮੀਟਰ ਦੌੜ ਵਿਚ ਸੋਨੇ ਦਾ ਤਗਮਾ ਜਿੱਤਿਆ ਗਿਆ ਹੈ। ਇਥੇ ਹੀ ਉਨ੍ਹਾਂ ਵੱਲੋਂ 6 ਸਿਲਵਰ ਦੇ ਤਗਮੇ ਵੀ 60 ਮੀਟਰ ਦੀ ਦੌੜ ਵਿੱਚ ਆਪਣੇ ਨਾਂ ਕੀਤੇ ਗਏ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਪੰਜ ਕਾਂਸੀ ਦੇ ਤਗਮੇ ਥਰੋਅ ਵਿੱਚ , ਜਿਨ੍ਹਾਂ ਵੱਲੋਂ ਟ੍ਰਿਪਲ ਜੰਪ ਵਿੱਚ ਪਹਿਲੇ ਦਿਨ 60 ਫੁੱਟ ਵਿੱਚ ਦੋ ਸੋਨੇ ਦੇ ਤਗ਼ਮੇ ਹਾਸਲ ਕੀਤੇ ਗਏ ਹਨ।

ਦੱਸਦੀ ਹੈ ਕਿ ਜਿੱਥੇ ਉਹ ਸਿੱਖਿਆ ਵਿਭਾਗ ਤੋਂ ਹੈਡਮਾਸਟਰ ਸੇਵਾਮੁਕਤ ਹੋਏ ਸਨ ਜਿਸ ਤੋਂ ਬਾਅਦ ਉਹ ਇਕ ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਇਨ੍ਹੀਂ ਦਿਨੀਂ ਆਪਣੀ ਧੀ ਦੇ ਕੋਲ ਨਿਊਜ਼ੀਲੈਂਡ ਵਿਚ 2008 ਤੋਂ ਰਹਿ ਰਹੇ ਹਨ। ਦੇ ਦੋ ਬੇਟੇ ਇੱਕ ਕੈਨੇਡਾ ਅਤੇ ਆਸਟਰੇਲੀਆ ਵਿੱਚ ਹੈ।

ਜਿੱਥੇ ਉਨ੍ਹਾਂ ਦਾ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਲਗਾਵ ਹੈ ਉਥੇ ਹੀ ਉਨ੍ਹਾਂ ਵੱਲੋਂ 2012 ਦੇ ਵਿੱਚ ਇੰਡੀਅਨ ਕਮਿਊਨਿਟੀ ਵੱਲੋਂ ਸੀਨੀਅਰ ਸਿਟੀਜ਼ਨ ਆਫ ਦਾ ਯੀਅਰ ਐਵਾਰਡ ਹਾਸਲ ਕੀਤਾ ਗਿਆ ਸੀ। ਜਿੱਥੇ ਉਹਨਾਂ ਨੇ ਆਪਣੀ ਪੜ੍ਹਾਈ ਲੁਧਿਆਣਾ ਵਿੱਚ ਕੀਤੀ ਉਥੇ ਹੀ ਉਹ ਬੈਸਟ ਅਥਲੀਟ ਵੀ ਆਪਣੇ ਟਰੇਨਿੰਗ ਕਾਲਜ ਦੇ ਵਿੱਚ ਰਹਿ ਚੁੱਕੇ ਹਨ। ਉੱਥੇ ਹੀ ਹੁਣ ਉਨ੍ਹਾਂ ਵੱਲੋਂ ਨਿਊਜ਼ੀਲੈਂਡ ਦੇ ਵਿਚ 85 ਸਾਲਾਂ ਦੀ ਉਮਰ ਵਿੱਚ ਢੇਰ ਸਾਰੇ ਤਗਮੇ ਜਿੱਤੇ ਗਏ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …