ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਵਿੱਚ ਆਏ ਦਿਨ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਸੋਚਣ ਲਈ ਮ-ਜ-ਬੂ-ਰ ਕਰ ਦਿੰਦੀਆਂ ਹਨ। ਜਿੱਥੇ ਅੱਜ ਕੱਲ ਦੇ ਜ਼ਮਾਨੇ ਵਿਚ ਕਿਸੇ ਤੇ ਵੀ ਭਰੋਸਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ ਉਥੇ ਹੀ ਅੱਜ ਦੀ ਦੁਨੀਆਂ ਵਿੱਚ ਕੁਝ ਅਜਿਹੇ ਲੋਕ ਵੀ ਸ਼ਾਮਿਲ ਹਨ ਜੋ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ, ਅਤੇ ਉਹ ਲੋਕ ਦੁਨੀਆਂ ਲਈ ਇਕ ਮਿਸਾਲ ਕਾਇਮ ਕਰਦੇ ਹਨ।
ਦੁਨੀਆਂ ਭਰ ਵਿੱਚ ਜਿੱਥੇ ਅੱਜ-ਕੱਲ੍ਹ ਲੋਕ ਅਗਾਂਹ ਵਧੂ ਸੋਚ ਰੱਖਦੇ ਹਨ ਅਤੇ ਧਰਮ ਜਾਤੀ ਦੇ ਅਧਾਰ ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ,ਉਥੇ ਹੀ ਕਈ ਵਰ੍ਹੇ ਪਹਿਲਾਂ 1947 ਵਿੱਚ ਭਾਰਤ ਦੀ ਵੰਡ ਦੌਰਾਨ ਹੋਏ ਹਿੰਦੂਆਂ ਅਤੇ ਮੁਸਲਮਾਨਾਂ ਦੇ ਕਤਲੇਆਮ ਅੱਜ ਵੀ ਲੋਕਾਂ ਦੇ ਮਨਾਂ ਉੱਤੇ ਛਾਪ ਛੱਡ ਗਏ ਹਨ। ਇਸੇ ਦੌਰਾਨ ਦੀ ਹਿੰਦੂ ਅਤੇ ਮੁਸਲਮਾਨ ਦੀ ਦੋਸਤੀ ਦੀ ਮਿਸਾਲ ਦਿੰਦੀ ਇਕ ਅਜਿਹੀ ਖਬਰ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਵੱਸਦੇ ਪਿੰਡ ਲੋਰਾਲਾਈ ਦੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਪੂਰਾ ਲਾਈਦਾ ਇਕ ਹਿੰਦੂ ਜਿਸ ਨੂੰ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪਿਆ ਸੀ ਵੱਲੋਂ ਆਪਣੀ ਇੱਕ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਗਾ ਦਿੱਤਾ ਗਿਆ ਸੀ।
ਉਸ ਨੇ ਪਾਕਿਸਤਾਨ ਛੱਡਣ ਤੋਂ ਪਹਿਲਾਂ ਉਸ ਦੁਕਾਨ ਦੇ ਮਾਲਕ ਜੋ ਕਿ ਇੱਕ ਮੁਸਲਮਾਨ ਸੀ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਇਲਾਵਾ ਕਿਸੇ ਨੂੰ ਵੀ ਇਸ ਦੁਕਾਨ ਦਾ ਤਾਲਾ ਖੋਲਣ ਨਾ ਦੇਵੇ, ਅਤੇ ਉਸ ਮੁਸਲਮਾਨ ਦੁਕਾਨ ਮਾਲਕ ਵੱਲੋਂ ਆਪਣਾ ਵਾਅਦਾ ਨਿਭਾਉਂਦੇ ਹੋਏ ਆਪਣੇ ਆਖਰੀ ਸਾਹ ਤੱਕ ਕਿਸੇ ਨੂੰ ਵੀ ਉਸ ਦੁਕਾਨ ਨੂੰ ਖੋਲਣ ਨਹੀਂ ਦਿੱਤਾ, ਨਾਲ ਹੀ ਉਸ ਨੇ ਆਪਣੀ ਪਰਿਵਾਰਕ ਮੈਂਬਰਾਂ ਨੂੰ ਵੀ ਉਸੇ ਹਿੰਦੂ ਕਿਰਾਏਦਾਰ ਤੋਂ ਇਲਾਵਾ ਕਿਸੇ ਨੂੰ ਵੀ ਦੁਕਾਨ ਖੋਲਣ ਤੋਂ ਮਨਾ ਕੀਤਾ ਹੈ। ਲਗਭਗ 73 ਸਾਲ ਬੀਤਣ ਦੇ ਬਾਅਦ ਅੱਜ ਵੀ ਇਹ ਦੁਕਾਨ ਤਾਲਾਬੰਦ ਹੀ ਹੈ।
ਪੰਜਾਬ ਨਿਊਜ਼ ਦੇ ਮਾਧਿਅਮ ਰਾਹੀਂ ਜਾਣਕਾਰੀ ਮਿਲੀ ਹੈ ਕਿ ਉਹ ਹਿੰਦੂ ਕਿਰਾਏਦਾਰ ਕੱਕੜ ਗੋਤ ਨਾਲ ਸਬੰਧ ਰੱਖਦਾ ਸੀ ਅਤੇ ਆਪਣੀ ਜਨਮ-ਭੂਮੀ ਨੂੰ ਛੱਡਣ ਵੇਲੇ ਉਹ ਕਾਫੀ ਰੋਇਆ ਸੀ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਉਸ ਦੁਕਾਨ ਦੀਆਂ ਹਨ ਅਤੇ ਅੱਜ ਵੀ ਹਿੰਦੂ ਅਤੇ ਮੁਸਲਮਾਨ ਦੇ ਵਾਅਦੇ ਅਨੁਸਾਰ ਤਾਲਾ ਬੰਦ ਹੈ, ਸ਼ਾਇਦ ਹੀ ਉਹ ਦੁਕਾਨ ਹੁਣ ਕਦੇ ਫਿਰ ਤੋਂ ਖੁੱਲ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …