ਆਈ ਤਾਜ਼ਾ ਵੱਡੀ ਖਬਰ
ਜਿੱਥੇ ਦੇਸ਼ ਦੀ 1947 ਵਿਚ ਵੰਡ ਹੋਈ।ਉਥੇ ਹੀ ਭਾਰਤ ਪਾਕਿਸਤਾਨ ਦੇ ਇਸ ਉਜਾੜੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਅਤੇ ਕਈ ਕਲਾਕਾਰ ਵੀ ਆਪਣੀ ਧਰਤੀ ਨੂੰ ਛੱਡ ਕੇ ਦੂਸਰੀ ਜਗ੍ਹਾ ਚਲੇ ਗਏ । ਪਰ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਨ ਅੱਜ ਵੀ ਉਸੇ ਤਰ੍ਹਾਂ ਵੇਖਿਆ ਜਾਂਦਾ ਹੈ ਜੋ ਵੰਡ ਤੋਂ ਪਹਿਲਾਂ ਸੀ। ਜਿੱਥੇ ਭਾਰਤੀ ਸੰਗੀਤ ਨੂੰ ਪਾਕਿਸਤਾਨ ਵਿਚ ਵਸਦੇ ਹੋਏ ਲੋਕਾਂ ਵੱਲੋਂ ਦਿਲੋ-ਜਾਨ ਨਾਲ ਪਿਆਰ ਕੀਤਾ ਜਾਂਦਾ ਹੈ। ਉਥੇ ਹੀ ਪਾਕਿਸਤਾਨ ਦੇ ਗਾਇਕਾ ਅਤੇ ਅਦਾਕਾਰਾ ਨੂੰ ਵੀ ਭਾਰਤ ਦੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ।
ਪਾਕਿਸਤਾਨ ਦੀਆਂ ਅਜਿਹੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਹੋਰ ਗਾਇਕ ਅਤੇ ਕਲਾਕਾਰ ਵੀ ਪ੍ਰਭਾਵਤ ਹੋਏ ਹਨ। ਗਾਇਕੀ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਨਾਮਵਰ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ। ਉਹਨਾ ਹਸਤੀਆਂ ਨਾਲ ਜੁੜੀਆਂ ਹੋਈਆਂ ਦੁਖਦਾਈ ਖਬਰਾਂ ਸਾਹਮਣੇ ਆਉਣ ਤੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਤਕ 70 ਸਾਲਾ ਮਸ਼ਹੂਰ ਪੰਜਾਬੀ ਗਾਇਕਾ ਦੀ ਅਚਾਨਕ ਮੌਤ ਹੋਣ ਤੇ ਦੇਸ਼-ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਸ਼ਹੂਰ ਪਾਕਿਸਤਾਨੀ ਗਾਇਕਾਂ ਨਯਾਰਾ ਨੂਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। 71 ਸਾਲਾਂ ਦੀ ਇਸ ਪਾਕਿਸਤਾਨੀ ਗਾਇਕਾਂ ਦੀ ਗਾਇਕੀ ਨੂੰ ਜਿੱਥੇ ਲੋਕਾਂ ਵਲੋ ਬੇਹੱਦ ਪਸੰਦ ਕੀਤਾ ਜਾਂਦਾ ਸੀ। ਉਥੇ ਹੀ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਵੀ ਪਲੇਅ ਬੈਕ ਸਿੰਗਰ ਵਜੋਂ ਕੰਮ ਕੀਤਾ ਗਿਆ। ਉਨ੍ਹਾਂ ਦਾ ਜਨਮ ਜਿੱਥੇ ਭਾਰਤ ਵਿਚ 3 ਨਵੰਬਰ 1950 ਨੂੰ ਆਸਾਮ ਵਿੱਚ ਹੋਇਆ ਸੀ। ਉੱਥੇ ਹੀ ਉਨ੍ਹਾਂ ਦਾ ਪਰਿਵਾਰ ਉਸ ਸਮੇਂ ਪਾਕਿਸਤਾਨ ਚਲਾ ਗਿਆ ਸੀ ਜਦੋਂ ਉਹ 7 ਸਾਲ ਦੇ ਸਨ ਅਤੇ ਪਾਕਿਸਤਾਨ ਜਾ ਕੇ ਉਨ੍ਹਾਂ ਵੱਲੋਂ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਨੂੰ ਪਾਕਿਸਤਾਨ ਰੇਡੀਓ ਤੇ ਪਹਿਲੀ ਵਾਰ ਗਾਉਣ ਦਾ ਮੌਕਾ 1968 ਵਿਚ ਮਿਲਿਆ ਸੀ। ਉਨ੍ਹਾਂ ਦੀ ਗਾਇਕੀ ਦੇ ਲਈ ਉਹਨਾਂ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਸਨ। ਹੁਣ ਜਿੱਥੇ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆ ਕਾਰਨ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਵੱਲੋਂ 2012 ਵਿੱਚ ਗਾਉਣਾ ਬੰਦ ਕਰ ਦਿੱਤਾ ਗਿਆ ਸੀ ਸਿਹਤ ਸਬੰਧੀ ਸਮੱਸਿਆਵਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …