Breaking News

70 ਸਾਲ ਦੇ ਬਜ਼ੁਰਗ ਨੇ ਬਣਾਤਾ ਅਜਿਹਾ ਰਿਕਾਰਡ ਸਾਰੀ ਦੁਨੀਆਂ ਹੋ ਗਈ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਸ ਨਾਲ ਕਈ ਰਿਕਾਰਡ ਪੈਦਾ ਹੋ ਜਾਂਦੇ ਹਨ। ਜਿਨ੍ਹਾਂ ਦਾ ਕੋਈ ਵੀ ਵਿਅਕਤੀ ਮੁਕਾਬਲਾ ਨਹੀਂ ਕਰ ਸਕਦ। ਵਿਅਕਤੀ ਵੱਲੋਂ ਪੈਦਾ ਕੀਤੇ ਗਏ ਅਜਿਹੇ ਰਿਕਾਰਡ ਦੀ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿਨ੍ਹਾਂ ਬਾਰੇ ਲੋਕਾਂ ਵੱਲੋ ਸੋਚਿਆ ਨਹੀਂ ਗਿਆ ਹੁੰਦਾ ਕਿ ਇਹੋ ਜਿਹਾ ਰਿਕਾਰਡ ਵੀ ਕਿਸੇ ਵਿਅਕਤੀ ਵੱਲੋਂ ਬਣਾਇਆ ਜਾ ਸਕਦਾ ਹੈ। ਦੁਨੀਆ ਵਿੱਚ ਵੱਖਰੇ ਰਿਕਾਰਡ ਬਣਾਉਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਲੰਮੇ ਸਮੇਂ ਤੱਕ ਮਿਹਨਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਉਹ ਇਸ ਮੁਕਾਮ ਤਕ ਪਹੁੰਚਦੇ ਹਨ।ਹੁਣ ਏਥੇ 70 ਸਾਲਾ ਦੇ ਬਜ਼ੁਰਗ ਵੱਲੋਂ ਅਜਿਹਾ ਰਿਕਾਰਡ ਬਣਾਇਆ ਗਿਆ ਹੈ ਕਿ ਸਾਰੀ ਦੁਨੀਆਂ ਹੈਰਾਨ ਰਹਿ ਗਈ ਹੈ, ਜਿਸ ਬਾਰੇ ਖਬਰ ਸਾਹਮਣੇ ਆਈ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕ੍ਰਿਸ਼ਨ ਦੀ ਨਗਰੀ ਮਥੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 70 ਸਾਲਾ ਦੇ ਬਜ਼ੁਰਗ ਵੱਲੋਂ ਆਪਣੀਆਂ ਅੱਖਾਂ ਨਾਲ ਇਕ ਘੰਟੇ ਤੱਕ ਲਗਾਤਾਰ ਸੂਰਜ ਵੇਖਣ ਦਾ ਰਿਕਾਰਡ ਪੈਦਾ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਵਿਅਕਤੀ 70 ਸਾਲਾ ਮਹਿੰਦਰ ਸਿੰਘ ਵਰਮਾ ਡਿਪਟੀ ਕਮਿਸ਼ਨਰ ਸੇਲਸ ਟੈਕਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਜਿੱਥੇ ਇਸ ਤਰਾਂ ਦਾ ਰਿਕਾਰਡ 21 ਜਨਵਰੀ 2019 ਨੂੰ ਪ੍ਰਦੀਪ ਬੇਲਗਾਮ ਵੱਲੋਂ ਬਣਾਇਆ ਗਿਆ ਸੀ।

ਜਿਸ ਵੱਲੋਂ ਸੂਰਜ ਨੂੰ ਵੇਖਣ ਦਾ ਰਿਕਾਰਡ 10 ਮਿੰਟ ਤੱਕ ਦਾ ਸੀ। ਉਥੇ ਹੀ 70 ਸਾਲਾ ਮਹਿੰਦਰ ਸਿੰਘ ਵੱਲੋ ਲਗਾਤਾਰ ਇੱਕ ਘੰਟਾ ਨੰਗੀਆਂ ਅੱਖਾਂ ਦੇ ਨਾਲ ਬਿਨਾਂ ਪਲਕ ਝਪਕੇ ਸੂਰਜ ਨੂੰ ਵੇਖਣ ਦਾ ਰਿਕਾਰਡ ਪੈਦਾ ਕਰ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਕੰਮ ਦੀ ਸ਼ੁਰੂਆਤ ਆਪਣੇ ਗੁਰੂ ਦੀ ਪ੍ਰੇਰਣਾ ਨਾਲ ਸ਼ੁਰੂ ਕੀਤੀ ਗਈ। ਜਿੱਥੇ ਉਨ੍ਹਾਂ ਵੱਲੋਂ 21 ਸਾਲ ਪਹਿਲਾਂ ਪੰਜ ਸਾਲ ਤੱਕ ਪਹਿਲਾਂ ਦੀਵੇ ਦੀ ਲੋਅ ਨੂੰ ਅੱਖਾਂ ਨਾਲ ਵੇਖਿਆ ਗਿਆ। ਕਿਉਂਕਿ ਉਨ੍ਹਾਂ ਦੇ ਗੁਰੂ ਨੇ ਆਖਿਆ ਸੀ ਕਿ ਹਰ ਵਿਅਕਤੀ ਸੂਰਜ ਨਾਲ ਅੱਖਾਂ ਮਿਲਾ ਸਕਦਾ ਹੈ।

ਉਨ੍ਹਾਂ ਦੇ ਗੁਰੂ ਬਾਲ ਮੁਕੰਦ ਮਹਾਰਾਜ ਤੋਂ ਮਿਲੀ ਪ੍ਰੇਰਣਾ ਸਦਕਾ ਹੀ ਉਹਨਾਂ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਲਗਾਤਾਰ 7 ਸਾਲ ਸੂਰਜ ਨੂੰ ਥੋੜ੍ਹਾ ਸਮਾਂ ਵੇਖਣ ਦਾ ਅਭਿਆਸ ਕੀਤਾ ਜਾਂਦਾ ਰਿਹਾ। ਉਥੇ ਹੀ ਰਾਸ਼ਟਰੀ ਰਿਕਾਰਡ ਪੈਦਾ ਕੀਤੇ ਜਾਣ ਤੋਂ ਬਾਅਦ, ਲੋਕਾਂ ਵੱਲੋਂ ਉਨ੍ਹਾਂ ਨੂੰ ਗਿਨੀਜ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਅੱਖਾਂ ਬਿਲਕੁਲ ਸੁਰੱਖਿਅਤ ਹਨ , ਜਿਸ ਦੀ ਜਾਂਚ ਜ਼ਿਲਾ ਹਸਪਤਾਲ ਦੇ ਡਾਕਟਰ ਸਚਿਨ ਸ਼ਰਮਾਂ ਵੱਲੋ ਕੀਤੀ ਗਈ ਹੈ। ਜਿਸ ਸਮੇਂ ਇਹ ਰਿਕਾਰਡ ਪੈਦਾ ਕੀਤਾ ਗਿਆ, ਉਸ ਸਮੇਂ ਉਨ੍ਹਾਂ ਦੇ ਨਾਲ ਸਰਕਾਰੀ ਡਾਕਟਰ, ਗਲੋਬਲ ਰਿਕਾਰਡ ਐਂਡ ਰਿਸਰਚ ਫਾਊੰਡੇਸ਼ਨ ਦੀ ਟੀਮ ਮੌਕੇ ਤੇ ਮੌਜੂਦ ਰਹੀ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …