ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜ਼ਿੰਦਗੀ ਵਿੱਚ ਅਜਿਹੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੀ ਇਕ ਵੱਖਰੀ ਪਹਿਚਾਣ ਵੀ ਪੂਰੀ ਦੁਨੀਆਂ ਵਿੱਚ ਬਣ ਜਾਂਦੀ ਹੈ। ਜਿੱਥੇ ਕੁਝ ਲੋਕਾਂ ਨੂੰ ਪਰਮਾਤਮਾ ਵੱਲੋਂ ਅਜਿਹੀ ਬਖਸ਼ਿਸ਼ ਕੀਤੀ ਜਾਂਦੀ ਹੈ, ਲੋਕਾ ਵੱਲੋਂ ਭਾਰੀ ਮਿਹਨਤ ਕਰਕੇ ਆਪਣਾ ਇੱਕ ਵੱਖਰਾ ਨਾਮ ਪੈਦਾ ਕੀਤਾ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਕੀਤਾ ਜਾਂਦਾ ਹੈ। ਉਸੇ ਨਾਲ ਹੀ ਉਨ੍ਹਾਂ ਵੱਲੋਂ ਇੱਕ ਅਜਿਹਾ ਰਿਕਾਰਡ ਪੈਦਾ ਕਰ ਦਿੱਤਾ ਜਾਂਦਾ ਹੈ ਜਿਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ,ਹੁਣ 70 ਸਾਲ ਵਿਚ ਇਕ ਵੀ ਛੁੱਟੀ ਨਹੀਂ ਕੀਤੀ ਅਤੇ ਇਕੋ ਕੰਪਨੀ ਵਿੱਚ ਨੌਕਰੀ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਇੱਛਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬ੍ਰਿਟੇਨ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 83 ਸਾਲ ਦੇ ਬਜ਼ੁਰਗ ਬਰਾਇਨ ਚੋਰਲੇ ਵੱਲੋਂ ਇੱਕ ਅਜਿਹਾ ਰਿਕਾਰਡ ਪੈਦਾ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਭ ਲੋਕ ਹੈਰਾਨ ਹਨ, ਜਿਸ ਵਲੋ ਇਕ ਕੰਪਨੀ ਵਿਚ ਲਗਾਤਾਰ 70 ਸਾਲ ਤੋਂ ਕੰਮ ਕੀਤਾ ਜਾ ਰਿਹਾ ਹੈ। ਇਸ ਵਿਅਕਤੀ ਵੱਲੋਂ ਇਨ੍ਹਾਂ 70 ਸਾਲਾਂ ਦੇ ਦੌਰਾਨ ਇੱਕ ਵਾਰ ਛੁੱਟੀ ਨਹੀਂ ਕੀਤੀ ਗਈ ਹੈ। ਇਸ ਵਿਅਕਤੀ ਨੇ ਦੱਸਿਆ ਕਿ ਜਿਸ ਸਮੇਂ ਉਹ 15 ਸਾਲ ਦਾ ਵਿਦਿਆਰਥੀ ਸੀ ਉਸ ਸਮੇਂ ਉਸ ਵੱਲੋਂ ਇਸ ਜੁੱਤੀਆਂ ਬਣਾਉਣ ਫੈਕਟਰੀ ਵਿੱਚ ਆਪਣੇ ਸਕੂਲ ਦੀਆਂ ਛੁੱਟੀਆਂ ਦੌਰਾਨ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ।
ਕਿਉਂਕਿ ਉਸ ਸਮੇਂ ਵਿਸ਼ਵ ਯੁੱਧ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਸਥਿਤੀ ਕਾਫ਼ੀ ਕਮਜ਼ੋਰ ਹੋ ਗਈ ਸੀ ਅਤੇ ਪਿਤਾ ਜੀ ਦੀ ਮੌਤ ਹੋ ਗਈ ਸੀ ਜੋ ਕਿ ਫ਼ੌਜ ਵਿਚ ਸਨ। ਇਸ ਲਈ ਉਨ੍ਹਾਂ ਵੱਲੋਂ ਇਸ ਫੈਕਟਰੀ ਵਿਚ ਕੰਮ ਕਰਨਾ 1953 ਵਿੱਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਉਹ ਹਫ਼ਤੇ ਵਿੱਚ 45 ਘੰਟੇ ਕੰਮ ਕਰਨ ਤੋਂ ਬਾਅਦ 2 ਪੌਂਡ ਕਮਾ ਰਹੇ ਸਨ।
ਉਸ ਸਮੇਂ ਪਹਿਲੀ ਕਮਾਈ ਵਿੱਚੋਂ ਇਕ ਪੌਂਡ ਆਪਣੀ ਮਾਂ ਨੂੰ ਦਿੱਤਾ ਗਿਆ ਸੀ ਅਤੇ ਇੱਕ ਆਪ ਰੱਖਿਆ ਗਿਆ ਸੀ। ਉੱਥੇ ਹੀ ਇਕ ਛੋਟੀ ਜਿਹੀ ਫੈਕਟਰੀ ਅੱਜ ਇੱਕ ਬਹੁਤ ਵੱਡਾ ਮਾਲ ਬਣ ਚੁੱਕੀ ਹੈ। ਅੱਜ ਵੀ ਉਹ ਇਸ ਮਾਲ ਦੇ ਵਿਚ ਕੰਮ ਕਰ ਰਹੇ ਹਨ। ਅਤੇ ਆਪਣਾ ਆਦਰਸ਼ 95 ਸਾਲਾ ਡੇਵਿਡ ਐਟਨਬਰੋ ਨੂੰ ਮਨ ਰਹੇ ਹਨ। 83 ਸਾਲਾਂ ਦੇ ਬ੍ਰਾਇਨ ਵੱਲੋਂ ਅਜੇ ਵੀ ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਪੂਰੀ ਤਰਾਂ ਤੰਦਰੁਸਤ ਹਨ ਅਤੇ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਣ ਕਾਰਨ ਉਹ ਘਰ ਵਿਚ ਇਕੱਲੇ ਰਹਿ ਗਏ ਹਨ। ਇਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …