Breaking News

7 ਸਾਲ ਪਹਿਲਾਂ ਪੁੱਤ ਹੋਇਆ ਸੀ ਲਾਪਤਾ , ਸੜਕ ਤੇ ਭੀਖ ਮੰਗਦਿਆ ਮਿਲਿਆ ਮਾਂ ਨੂੰ ਹੋਇਆ ਮਿਲਾਪ

ਆਈ ਤਾਜਾ ਵੱਡੀ ਖਬਰ

ਮਾਪੇ ਆਪਣੇ ਬੱਚਿਆਂ ਖਾਤਿਰ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਝਲਣ ਨੂੰ ਤਿਆਰ ਰਹਿੰਦੇ ਹਨ, ਉਹਨਾਂ ਵੱਲੋਂ ਆਪਣੀਆਂ ਸਾਰੀਆਂ ਖੁਸ਼ੀਆਂ ਪਰਾ ਕਰਕੇ ਬੱਚਿਆਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ l ਸੋਚੋ ਜੇਕਰ ਮਾਪਿਆ ਦਾ ਬੱਚਾ ਉਹਨਾਂ ਤੋਂ ਦੂਰ ਹੋ ਜਾਵੇ ਤਾਂ, ਮਾਪਿਆਂ ਤੇ ਕੀ ਬੀਤੇਗੀ? ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸੱਤ ਸਾਲ ਪਹਿਲਾਂ ਮਾਪਿਆਂ ਦਾ ਇੱਕ ਪੁੱਤ ਗਵਾਚ ਗਿਆ ਸੀ ਤੇ ਪੂਰੇ ਸੱਤ ਸਾਲ ਬਾਅਦ ਹੁਣ ਮਾਪਿਆ ਦਾ ਮਿਲਾਪ ਆਪਣੇ ਬੱਚੇ ਨਾਲ ਹੋਇਆ ਹੈ l ਬੱਚੇ ਦੀ ਹਾਲਾਤ ਨੂੰ ਵੇਖਣ ਤੋਂ ਬਾਅਦ ਮਾਪਿਆ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l

ਦੱਸਦਿਆ ਕਿ ਇੱਕ ਮਾਨਸਿਕ ਤੌਰ ‘ਤੇ ਦਿਵਿਆਂਗ ਸਾਬਕਾ ਪੁਲਿਸ ਕਰਮਚਾਰੀ, ਜੋ ਕਿ 2016 ਤੋਂ ਲਾਪਤਾ ਸੀ, ਉਸਦੀ ਮਾਂ ਨੂੰ ਰਾਵਲਪਿੰਡੀ, ਪਾਕਿਸਤਾਨ ਦੇ ਟਾਹਲੀ ਮੋਹਰੀ ਚੌਰਾਹੇ ‘ਤੇ ਭੀਖ ਮੰਗਦਾ ਮਿਲਿਆ, ਜਿਵੇਂ ਹੀ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਵੇਖਿਆ ਗਿਆ ਮਾਂ ਕਾਫੀ ਭਾਵੁਕ ਹੋਈ, ਤੇ ਉਸਨੇ ਬੱਚੇ ਨੂੰ ਵੇਖਦਿਆਂ ਸਾਰ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ । ਇੱਕਰਿਪੋਰਟ ਮੁਤਾਬਕ ਪੁਲਿਸ ਨੇ ਤਿੰਨ ਔਰਤਾਂ ਸਮੇਤ ਭਿਖਾਰੀਆਂ ਦੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ।

ਲਾਪਤਾ ਵਿਅਕਤੀ ਮੁਸਤਕੀਮ ਖਾਲਿਦ ਨੂੰ ਉਸਦੀ ਮਾਂ ਦੇ ਅਨੁਸਾਰ, ਭਿਖਾਰੀਆਂ ਦੇ ਇੱਕ ਗੈਂਗ ਵੱਲੋਂ ਕੈਦ ਦੌਰਾਨ ਤਸੀਹੇ ਦਿੱਤੇ ਗਏ, ਇਨਾ ਹੀ ਨਹੀਂ ਸਗੋਂ ਉਸਦੇ ਟੀਕੇ ਵੀ ਲਗਾਏ ਗਏ। ਮੁਸਤਕੀਮ, ਇੱਕ ਸਾਬਕਾ ਪੁਲਿਸ ਕਰਮਚਾਰੀ , 2016 ਵਿੱਚ ਟਾਈਫਾਈਡ ਬੁਖਾਰ ਦੇ ਪ੍ਰਭਾਵ ਕਾਰਨ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੀ ਭਾਲ ਵੀ ਕੀਤੀ ਜਾ ਰਹੀ ਸੀ।

ਪਰ ਹੁਣ ਪੂਰੇ ਸੱਤ ਸਾਲ ਬੀਤ ਜਾਣ ਦੇ ਬਾਅਦ ਪੁਲਿਸ ਵੱਲੋਂ ਆਖਰਕਾਰ ਇਸ ਦੀ ਭਾਲ ਕੀਤੀ ਗਈ, ਹੁਣ ਇਹ ਸਹੀ ਸਲਾਮਤ ਆਪਣੇ ਮਾਪਿਆਂ ਤੱਕ ਪਹੁੰਚ ਚੁੱਕਿਆ ਹੈ। ਹਾਲਾਂਕਿ ਭਿਖਾਰੀਆਂ ਦੇ ਗਰੋਹ ਦੇ ਮੈਂਬਰਾਂ ਵੱਲੋਂ ਇਸ ਉੱਪਰ ਕਾਫੀ ਤਸ਼ੱਦਦ ਕੀਤੇ ਗਏ ਪਰ, ਇਸ ਸਾਬਕਾ ਪੁਲਿਸ ਕਰਮਚਾਰੀ ਦੇ ਮਾਪੇ ਕਾਫੀ ਖੁਸ਼ ਹਨ ਕਿ ਉਨਾਂ ਦਾ ਬੱਚਾ ਉਹਨਾਂ ਨੂੰ ਪੂਰੇ ਸੱਤ ਸਾਲ ਬਾਅਦ ਮਿਲ ਚੁੱਕਿਆ ਹੈ।

Check Also

ਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਨੂੰ ਆਪਣੇ ਹੀ ਘਰ ਵਿੱਚ ਸ਼ਾਂਤੀ ਤੇ ਸਕੂਨ ਮਿਲਦਾ …