Breaking News

7 ਸਾਲਾਂ ਤੋਂ ਜਨਮਦਿਨ ਦੇ ਨੰਬਰਾਂ ਤੋਂ ਖੇਡ ਰਿਹਾ ਸੀ ਲਾਟਰੀ , ਚਮਕੀ ਕਿਸਮਤ ਜਿੱਤ ਗਿਆ ਜੈਕਪਾਟ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ, ਜੇਕਰ ਸਮਾਂ ਚੰਗਾ ਹੋਵੇ ਤਾਂ ਕਿਸਮਤ ਵੀ ਵੱਡੇ ਵੱਡੇ ਮੁਕਾਮਾਂ ਤੇ ਪਹੁੰਚਾ ਦਿੰਦੀ ਹੈ l ਹੁਣ ਤੱਕ ਅਜਿਹੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਚੁੱਕੇ ਹਨ, ਜਿੱਥੇ ਬਦਲੀ ਕਿਸਮਤ ਨੇ ਪਲਾਂ ਦੇ ਵਿੱਚ ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ ਹੋਵੇ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਿਅਕਤੀ ਪਿਛਲੇ ਸੱਤ ਸਾਲਾਂ ਤੋਂ ਆਪਣੇ ਜਨਮ ਦਿੰਦੇ ਨੰਬਰਾਂ ਤੇ ਲਾਟਰੀ ਖੇਡ ਰਿਹਾ ਸੀ l ਪਰ ਪੂਰੇ ਸੱਤ ਸਾਲਾਂ ਬਾਅਦ ਉਸਦੀ ਕਿਸਮਤ ਕੁਝ ਇਸ ਕਦਰ ਚਮਕੀ ਕਿ ਉਸ ਦਾ ਜੈਕਪੋਟ ਲੱਗ ਗਿਆ l ਜਿਸ ਕਾਰਨ ਉਸ ਵਿਅਕਤੀ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ।

ਦਰਅਸਲ ਅਮਰੀਕਾ ਦੇ ਇਕ ਵਿਅਕਤੀ ਨੇ ਬੰਪਰ ਲਾਟਰੀ ਜਿੱਤੀ, ਜਿਸ ਕਾਰਨ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ । ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਪਿਛਲੇ 7 ਸਾਲਾਂ ਤੋਂ ਲਾਟਰੀ ‘ਚ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਦਿਲਚਸਪ ਗੱਲ ਇਹ ਰਹੀ ਕਿ ਉਸ ਦਾ ਖੇਡਣ ਦਾ ਤਰੀਕਾ ਅਲੱਗ ਸੀ , ਕਿਉਂਕਿ ਉਹ ਆਪਣੇ ਪਰਿਵਾਰ ਦੇ ਜਨਮਦਿਨ ਦੇ ਨੰਬਰਾਂ ‘ਤੇ ਖੇਡ ਰਿਹਾ ਸੀ। ਸ਼ੁੱਕਰਵਾਰ ਨੂੰ ਆਯੋਜਿਤ ‘ਲੱਕੀ ਫਾਰ ਲਾਈਫ’ ਡਰਾਇੰਗ ‘ਚ ਅਮਰੀਕਾ ਦੇ ਵਿੰਸਟਨ-ਸਲੇਮ ਦੇ ਪਾਲ ਕੌਡਿਲ ਜੀਵਨ ਭਰ ਪ੍ਰਤੀ ਸਾਲ 25,000 ਡਾਲਰ ਦਾ ਇਨਾਮ ਜਿੱਤਣ ਵਿੱਚ ਸਫਲ ਰਹੇ।

ਜਿਸ  ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ l ਜੇਤੂ ਕੌਡਿਲ ਨੇ ਕਿਹਾ ਕਿ ਉਹ ਹਰ ਰੋਜ਼ ਨੰਬਰਾਂ ‘ਤੇ ਖੇਡ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਹਰ ਕਿਸੇ ਦੇ ਜਨਮਦਿਨ ਦੇ ਵੱਖਰੇ-ਵੱਖਰੇ ਨੰਬਰ ਹਨ। ਕੌਡਿਲ ਨੇ ਕਿਹਾ ਕਿ ਉਹ ਆਪਣੀ ਕਿਸਮਤ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ ਤੇ ਸ਼ੁਰੂ ਵਿੱਚ ਉਸ ਨੇ ਸੋਚਿਆ ਕਿ ਇਹ ਇੱਕ ਗ਼ਲਤੀ ਜਾਂ ਸਿਸਟਮ ਦੀ ਗ਼ਲਤੀ ਹੋ ਸਕਦੀ ਹੈ।

ਕੌਡਿਲ ਇੰਨਾ ਖੁਸ਼ ਸੀ ਕਿ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਦੂਜੇ ਪਾਸੇ ਇਸ ਜੇਤੂ ਵਿਅਕਤੀ ਕੌਡਿਲ ਅਨੁਸਾਰ ਉਸਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਜਾਂ ਤਾਂ 25,000 ਡਾਲਰ ਪ੍ਰਤੀ ਸਾਲ ਜਾਂ 390,000 ਡਾਲਰ ਦਾ ਵਿਕਲਪ ਦਿੱਤਾ ਗਿਆ ਸੀ। ਪਰ ਇਸ ਡਰਾਅ ਦੇ ਜਿੱਤਣ ਤੋਂ ਬਾਅਦ ਉਸ ਦੀ ਜ਼ਿੰਦਗੀ ਹੁਣ ਇੱਕਦਮ ਬਦਲ ਗਈ ਹੈ, ਜਿੱਥੇ ਉਸ ਨੂੰ ਪਹਿਲਾਂ ਆਪਣੀ ਕਿਸਮਤ ਵਿਚ ਵਿਸ਼ਵਾਸ ਨਹੀਂ ਸੀ, ਹੁਣ ਉਹ ਕਿਸਮਤ ਵਿਚ ਵੀ ਵਿਸ਼ਵਾਸ ਕਰਨਾ ਸ਼ੁਰੂ ਹੋ ਚੁੱਕਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …