Breaking News

6 ਸਾਲਾਂ ਬੱਚੀ ਦੀ ਪੈਨਸਿਲ ਦੇ ਛਿਲਕੇ ਕਾਰਨ ਗਈ ਜਾਨ, ਪਰਿਵਾਰ ਚ ਪਿਆ ਸੋਗ

6 ਸਾਲਾਂ ਬੱਚੀ ਦੀ ਪੈਨਸਿਲ ਦੇ ਛਿਲਕੇ ਕਾਰਨ ਗਈ ਜਾਨ, ਪਰਿਵਾਰ ਚ ਪਿਆ ਸੋਗ

ਦੁਨੀਆ ਵਿੱਚ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਾਪਿਆ ਵਲੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਮੁਸ਼ਕਲ ਨੂੰ ਆਪਣੇ ਉਪਰ ਲੈ ਲਿਆ ਜਾਂਦਾ ਹੈ ਪਰ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿੱਥੇ ਮਾਪੇ ਚਾਹ ਕੇ ਵੀ ਕੁੱਝ ਨਹੀ ਕਰ ਸਕਦੇ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਬੱਚਿਆਂ ਦੀ ਜਾਨ ਤੱਕ ਚਲੇ ਜਾਂਦੀ ਹੈ। ਬੱਚਿਆਂ ਦੀ ਛੋਟੀ ਜਿਹੀ ਅਣਗਹਿਲੀ ਦੇ ਚੱਲਦਿਆਂ ਹੋਇਆਂ ਜਿੱਥੇ ਕਈ ਅਜਿਹੇ ਭਿਆਨਕ ਹਾਦਸੇ ਵਾਪਰਦੇ ਹਨ ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ

ਜਿਸ ਨਾਲ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। 6 ਸਾਲਾ ਬੱਚੀ ਦੀ ਪੈਨਸਿਲ ਦੇ ਛਿੱਲਕੇ ਕਾਰਨ ਜਾਨ ਚਲੇ ਗਈ ਹੈ ਜਿਸ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਹਮੀਰਪੁਰ ਵਿੱਚ ਇੱਕ ਛੇ ਸਾਲਾਂ ਦੀ ਬੱਚੀ ਦੀ ਜਾਨ ਪੈਨਸਿਲ ਦੇ ਛਿਲਕੇ ਦੇ ਗਲ ਵਿੱਚ ਚਲੇ ਜਾਣ ਕਾਰਨ ਮੌਤ ਹੋ ਗਈ ਹੈ ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਨ੍ਹਾਂ ਦੀ ਛੇ ਸਾਲਾਂ ਦੀ ਬੱਚੀ ਅਰਤਿਕਾ ਪਹਿਲੀ ਕਲਾਸ ਵਿੱਚ ਪੜਦੀ ਸੀ ਅਤੇ ਆਪਣੇ ਭਰਾ ਦੇ ਨਾਲ ਛੱਤ ਤੇ ਬੈਠ ਕੇ ਪੜ੍ਹਾਈ ਕਰ ਰਹੀ ਸੀ।

ਉਸ ਸਮੇਂ ਬੱਚੀ ਵੱਲੋਂ ਪੈਨਸ਼ਨ ਨੂੰ ਛਿੱਲਣ ਵਾਸਤੇ ਮੂੰਹ ਵਿੱਚ ਪਾ ਕੇ ਸ਼ਾਰਪਨਰ ਦੀ ਵਰਤੋਂ ਕਰ ਰਹੀ ਸੀ। ਉਸ ਸਮੇਂ ਬੱਚੀ ਦੇ ਗਲ ਵਿੱਚ ਛਿਲਕਾ ਚਲੇ ਗਿਆ ਅਤੇ ਸਾਹ ਨਾ ਆਉਣ ਕਾਰਨ ਬੱਚੀ ਡਿੱਗ ਗਈ। ਜਿਸ ਨੂੰ ਤੁਰੰਤ ਹੀ ਹਸਪਤਾਲ ਮਾਪਿਆਂ ਵੱਲੋਂ ਭਰਤੀ ਕਰਵਾ ਦਿੱਤਾ ਗਿਆ। ਪਰ ਬੱਚੀ ਦੀ ਜਾਨ ਨਹੀਂ ਬਚ ਸਕੀ ਅਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਛਿਲਕੇ ਦੇ ਗਲ ਵਿੱਚ ਚਲੇ ਜਾਣ ਕਾਰਨ ਬੱਚੀ ਨੂੰ ਸਾਹ ਨਹੀਂ ਆਇਆ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …