ਆਈ ਤਾਜਾ ਵੱਡੀ ਖਬਰ
ਜਦੋਂ ਬੱਚਿਆਂ ਦੇ ਉੱਪਰ ਕੋਈ ਮੁਸੀਬਤ ਆਉਂਦੀ ਹੈ,ਤਾਂ ਉਹ ਮਾਂ-ਬਾਪ ਉਹ ਸਹਿਣ ਨਹੀਂ ਕਰ ਸਕਦਾ । ਮਾਂ ਬਾਪ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਲੱਖਾਂ ਸੁਪਨੇ ਵੇਖਦਾ ਹੈ। ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਜਿੰਦ-ਜਾਨ ਲਾ ਦਿੰਦੇ ਹਨ । ਅਜਿਹੇ ਹਾਦਸੇ ਤਾਂ ਬਹੁਤ ਸੁਣਨ ਤੇ ਵੇਖਣ ਨੂੰ ਮਿਲੇ ਹਨ। ਪਰ ਅਜਿਹੀ ਇਕ ਘਟਨਾ ਵਾਪਰੀ ਸੀ ,ਜਦੋਂ ਸਾਰੀ ਦੁਨੀਆਂ ਨੇ ਉਸ ਬੱਚੇ ਲਈ ਦੁਆਵਾਂ ਕੀਤੀਆਂ ਸਨ। ਫਤਿਹਵੀਰ ਹਾਦਸਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ।
ਹੁਣ ਫਤਹਿਵੀਰ ਤੋਂ ਬਾਅਦ ਇੱਥੇ ਬੋਰਵੈਲ ਚ ਇਕ 5 ਸਾਲਾ ਦਾ ਬੱਚਾ ਡਿਗ ਚੁਕਾ ਹੈ,ਉਸ ਬੱਚੇ ਲਈ ਵੀ ਸਭ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲੇ ਦੇ ਪ੍ਰਿਥਵੀਪੁਰ ਥਾਣਾ ਖੇਤਰ ਅਧੀਨ ਵਾਪਰੀ ਹੈ, ਜਿਥੇ ਅੱਜ ਬੁਧਵਾਰ ਨੂੰ ਪੰਜ ਸਾਲਾਂ ਇਕ ਬੱਚਾ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ। ਇਹ ਬੋਰਵੈੱਲ ਕਰੀਬ 200 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਬੱਚਾ 60 ਫੁੱਟ ਦੀ ਡੂੰਘਾਈ ਤੇ ਫਸਿਆ ਹੋਇਆ ਹੈ। ਘਟਨਾ ਨੂੰ 51 ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ।
ਦੋ ਦਿਨਾਂ ਤੋਂ ਰੈਸਕਿਉ ਟੀਮ ਲਗਾਤਾਰ ਮਾਸੂਮ ਬੱਚੇ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਹਾਦਸੇ ਵਾਲੀ ਜਗ੍ਹਾ ਤੇ ਜੇ ਸੀ ਬੀ ਮਸ਼ੀਨ ਨਾਲ ਬੋਰਵੈਲ ਦੇ ਨੇੜੇ ਖੁਦਾਈ ਕੀਤੀ ਜਾ ਰਹੀ ਹੈ ਤਾਂ ਜੋ ਬੱਚਾ ਜ਼ਿਆਦਾ ਡੂੰਘਾਈ ਵਿੱਚ ਨਾ ਡਿੱਗੇ, ਲਗਾਤਾਰ ਆਕਸੀਜਨ ਪਹੁੰਚਾਈ ਜਾ ਰਹੀ ਹੈ। ਨਾਈਟ ਵਿਜ਼ਨ ਯੰਤਰਾ ਨਾਲ ਬੱਚੇ ਦੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਰਾਤ ਹੋਣ ਤੱਕ ਝਾਂਸੀ ਤੇ ਟੀਕਮਗੜ੍ਹ ਤੋਂ ਐਨ. ਡੀ. ਆਰ .ਐਫ .ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ।
ਬੱਚੇ ਦੇ ਦਾਦੇ ਨੇ ਬੋਰਬੈਲ ਵਿੱਚ ਬੱਚੇ ਨੂੰ ਅਵਾਜ਼ ਦਿੱਤੀ ਤਾਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਰੈਸਕਿਉ ਟੀਮ ਦੀ ਕੋਸ਼ਿਸ਼ ਹੈ ਕਿ ਬੱਚੇ ਨੂੰ ਬੋਰਵੈੱਲ ਚ ਹੋਰ ਡੂੰਘਾਈ ਚ ਜਾਣ ਤੋਂ ਰੋਕਿਆ ਜਾਵੇ।ਬੱਚੇ ਦੇ ਨਜ਼ਦੀਕ ਹੀ ਇਕ ਚੌੜੀ ਸੁਰੰਗ ਹਾਈਟੈਕ ਮਸ਼ੀਨ ਮੰਗਵਾ ਕੇ ਬਣਾਈ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਤੇ ਸਾਰੇ ਸੀਨੀਅਰ ਅਧਿਕਾਰੀ ਲਗਾਤਾਰ ਰੈਸਕਿਊ ਆਪਰੇਸ਼ਨ ਤੇ ਨਜ਼ਰ ਰੱਖੇ ਹੋਏ ਹਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਪ੍ਰਿਥਵੀ ਥਾਣਾ ਖੇਤਰ ਦੇ ਸੈੱਤਪੁਰਾ ਪਿੰਡ ਦੇ ਖੇਤ ਵਿੱਚ ਬੋਰਵੈਲ ਲਈ ਡੂੰਘਾ ਟੋਆ ਪੁੱਟਿਆ ਹੋਇਆ ਸੀ। ਉਥੇ ਹੀ ਪੰਜ ਸਾਲਾਂ ਪ੍ਰਹਿਲਾਦ ਪੁੱਤਰ ਹਰਿਕਿਸ਼ਨ ਇਸ ਟੋਏ ਦੇ ਕੋਲ ਖੇਡ ਰਿਹਾ ਸੀ। ਬੋਰਵੈੱਲ ਦਾ ਇਹ ਟੋਇਆ ਖੁੱਲ੍ਹਾ ਹੋਇਆ ਸੀ, ਜਿਸ ਨੂੰ ਲੋਹੇ ਦੇ ਭਾਂਡੇ ਨਾਲ ਢੱਕਿਆ ਹੋਇਆ ਸੀ। ਬੱਚੇ ਵੱਲੋਂ ਖੇਡਦੇ ਹੋਏ ਉਸ ਬਰਤਨ ਨੂੰ ਹਟਾ ਦਿੱਤਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …