Breaking News

5 ਨਵੰਬਰ ਦੇ ਇੰਡੀਆ ਬੰਦ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਇਹ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦਾ ਵਿਰੋਧ ਦੇਸ਼ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਹ ਰੋਸ ਮੁਜ਼ਾਹਰੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਜਲੂਸ ਦਾ ਰੂਪ ਧਾਰਨ ਕਰ ਲੈਣਗੇ।

ਅਜਿਹਾ ਕਰ ਇਹ ਰਾਸ਼ਟਰੀ ਮਾਰਗਾਂ ਨੂੰ ਘੇਰਣਗੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕਰਨਗੇ। ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦਾ। ਜਿਨ੍ਹਾਂ ਵੱਲੋਂ 5 ਨਵੰਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਵੱਡੇ ਰੋਸ ਮੁਜ਼ਾਹਰੇ ਦੇ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਅਤੇ ਹੋਰ ਜਨਤਕ ਜਥੇਬੰਦੀਆਂ ਵੀ ਸਾਥ ਦੇਣਗੀਆਂ। ਫਿਲਹਾਲ ਸਰਕਾਰ ਇਸ ਵੱਡੇ ਰੋਸ ਮੁਜ਼ਾਹਰੇ ਉਪਰ ਨਜ਼ਰ ਰੱਖ ਰਹੀ ਹੈ ਅਤੇ ਇਸ ਧਰਨੇ ਤੋਂ ਬਾਅਦ ਹੀ ਸਰਕਾਰ ਨਵੇਂ ਖੇਤੀ ਆਰਡੀਨੈਂਸ ਕਾਨੂੰਨਾਂ ਨੂੰ ਸੋਧ ਕਰਨ ਜਾਂ ਇੰਝ ਹੀ ਲਾਗੂ ਕਰਨ ਦਾ ਫ਼ੈਸਲਾ ਲੈ ਸਕਦੀ ਹੈ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਦੇ ਕੰਨ ‘ਤੇ ਜੂੰ ਵੁ ਨਹੀਂ ਸਰਕੀ। ਅਤੇ ਹੁਣ ਇਸ ਕੌਮੀ ਬੰਦ ਦੇ ਸੱਦੇ ਤੋਂ ਬਾਅਦ ਸਰਕਾਰ ਨੂੰ ਹਰ ਹਾਲਤ ਵਿੱਚ ਝੁੱਕਣਾ ਪਏਗਾ। ਇਹ ਤਾਨਾਸ਼ਾਹੀ ਸਰਕਾਰ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਨਹੀਂ ਸਕਦੀ।

ਉਧਰ ਦੂਜੇ ਪਾਸੇ ਭਾਜਪਾ ਸਰਕਾਰ ਨੇ 5 ਨਵੰਬਰ ਨੂੰ ਹੋਣ ਜਾ ਰਹੇ ਕੌਮੀ ਬੰਦ ਦਾ ਇਲਜ਼ਾਮ ਕਾਂਗਰਸ ਪਾਰਟੀ ਸਿਰ ਮੜ੍ਹਿਆ ਹੈ। ਭਾਜਪਾ ਪਾਰਟੀ ਦੀ ਮੰਨੀਏ ਤਾਂ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਰਾਜਨੀਤੀ ਦੀਆਂ ਵੱਡੀਆਂ ਚਾਲਾਂ ਖੇਡ ਰਹੀ ਹੈ। ਪਰ ਉਧਰ ਕਿਸਾਨ ਜਥੇਬੰਦੀਆਂ ਇਸ ਬੰਦ ਨੂੰ ਲੈ ਕੇ ਪਿੰਡ ਪਿੰਡ ਤੱਕ ਪ੍ਰਦਰਸ਼ਨ ਕਰ ਲੋਕਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਦੇ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਡਾਕਟਰ ਦਰਸ਼ਨ ਪਾਲ ਸਿੰਘ ਨੇ ਆਖਿਆ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਤੋਂ ਦੁਖੀ ਕਿਸਾਨਾਂ ਨੇ 5 ਨਵੰਬਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਦੇ ਸਹਿਯੋਗ ਸਦਕੇ ਸੂਬੇ ਨੂੰ ਬੰਦ ਕਰਨ ਦੇ ਨਾਲ ਨਾਲ ਉਹ ਅੰਤਰਰਾਜੀ ਮਾਰਗਾਂ ਨੂੰ ਵੀ ਬੰਦ ਕਰਨ ਲਈ ਤਾਲਮੇਲ ਬਿਠਾ ਰਹੇ ਨੇ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …