ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ੍ਹ ਜਿਸ ਤਰ੍ਹਾਂ ਮਨੁੱਖ ਵਿਕਾਸ ਤੇ ਵੱਲ ਵਧ ਰਿਹਾ ਹੈ ਉਸ ਦੇ ਚਲਦੇ ਬਹੁਤ ਸਾਰੀਆਂ ਅਜਿਹੀਆਂ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ , ਜਿਸ ਦੇ ਜਿੱਥੇ ਬਹੁਤ ਸਾਰੇ ਲਾਭ ਹਨ ਉਥੇ ਹੀ ਉਨ੍ਹਾਂ ਦੇ ਬਹੁਤ ਸਾਰੇ ਨੁਕਸਾਨ ਵੀ ਮਨੁੱਖ ਨੂੰ ਝੱਲਣੇ ਪੈਂਦੇ ਹਨ । ਗੱਲ ਕੀਤੀ ਜਾਵੇ ਜੇਕਰ ਮੋਬਾਇਲ ਫੋਨਾਂ ਦੀ ਤਾਂ ਅੱਜ ਪੂਰੀ ਦੁਨੀਆ ਮੋਬਾਇਲ ਫੋਨਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੋ ਚੁੱਕੀ ਹੈ। ਲੋਕ ਮੋਬਾਇਲ ਫੋਨਾਂ ਦੇ ਉੱਪਰ ਇੰਨਾ ਜ਼ਿਆਦਾ ਨਿਰਭਰ ਹੋ ਚੁੱਕੇ ਹਨ ਕਿ ਹਰ ਛੋਟੇ ਤੋਂ ਲੈ ਕੇ ਫਟਾਫਟ ਕੰਮ ਮੋਬਾਇਲ ਫੋਨਾਂ ਤੇ ਹੋ ਰਿਹਾ ਹੈ । ਅੱਜ ਕੱਲ੍ਹ ਜਿੱਥੇ ਨੌਜਵਾਨ ਅਤੇ ਬਜ਼ੁਰਗ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੋ ਚੁੱਕੇ ਹਨ।
ਉਥੇ ਹੀ ਫੋਨ ਦੀ ਵਰਤੋਂ ਕਰਨ ਤੋਂ ਬੱਚੇ ਪਿੱਛੇ ਨਹੀਂ ਹਟਦੇ । ਹਾਲਾਤ ਅਜਿਹੇ ਸਾਹਮਣੇ ਆਉਂਦੇ ਹਨ ਕਿ ਕਈ ਘਰਾਂ ਦੇ ਵਿੱਚ ਬੱਚੇ ਮੋਬਾਈਲ ਫੋਨ ਦੇਖੇ ਤੋਂ ਬਿਨਾਂ ਖਾਣਾ ਹੀ ਨਹੀਂ ਖਾਂਦੇ । ਪਰ ਕਈ ਵਾਰ ਬੱਚਿਆਂ ਦੇ ਉੱਪਰ ਇਹ ਮੋਬਾਇਲ ਫੋਨ ਦੀ ਵਰਤੋਂ ਏਨੀ ਜ਼ਿਆਦਾ ਘਾਤਕ ਸਿੱਧ ਹੁੰਦੀ ਹੈ ਕਿ ਬੱਚਿਆ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈਂਦਾ ਹੈ । ਅਜਿਹਾ ਹੀ ਇਕ ਮਾਮਲਾ ਭੋਪਾਲ ਤੋ ਸਾਹਮਣੇ ਆਇਆ ਹੈ , ਜਿਥੇ ਇਕ ਬੱਚੇ ਨੇ ਆਨਲਾਈਨ ਗੇਮ ਖੇਡਦੇ ਖੇਡਦੇ ਖੁਦਕੁਸ਼ੀ ਕਰ ਲਈ । ਮਾਮਲਾ ਭੋਪਾਲ ਦੇ ਸ਼ੰਕਰਾਚਾਰਿਆ ਨਗਰ ਤੋਂ ਸਾਹਮਣੇ ਆਇਆ।
ਜਿੱਥੇ ਪੰਜਵੀਂ ਜਮਾਤ ਵਿੱਚ ਪਡ਼੍ਹਨ ਵਾਲੇ ਸੂਰੀਆਅੰਸ਼ੂ ਨਾਂ ਦੇ ਵਿਦਿਆਰਥੀ ਨੇ ਆਨਲਾਈਨ ਗੇਮ ਖੇਡਦੇ ਖੇਡਦੇ ਆਪਣੀ ਜਾਨ ਦੇ ਦਿੱਤੀ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਆਨਲਾਈਨ ਗੇਮਾਂ ਦੇ ਵਿਚ ਟਾਰਗੇਟ ਲਈ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ । ਉੱਥੇ ਹੀ ਬੱਚੇ ਦੇ ਮਾਤਾ ਪਿਤਾ ਤੋਂ ਪਤਾ ਚੱਲਿਆ ਹੈ ਕਿ ਬੱਚਾ ਗੇਮ ਖੇਡਣ ਦਾ ਐਨਾ ਜ਼ਿਆਦਾ ਸ਼ੌਕੀਨ ਸੀ, ਕਿ ਉਸ ਨੇ ਗੇਮ ਫਾਈਟਰ ਦੀ ਡਰੈੱਸ ਵੀ ਖੁਦ ਆਨਲਾਈਨ ਹੀ ਮੰਗਵਾਈ ਸੀ ਤੇ ਬੱਚੇ ਨੇ ਕਈ ਵਾਰ ਆਪਣੀ ਮਾਂ ਦੇ ਸਾਹਮਣੇ ਵੀ ਇਸ ਦੀ ਰਿਹਰਸਲ ਕੀਤੀ ਸੀ ।
ਇੰਨਾ ਹੀ ਨਹੀਂ ਬੱਚੇ ਨੇ ਫਾਂਸੀ ਲਗਾਉਂਦੇ ਸਮੇਂ ਮਾਂ ਨੂੰ ਕਿਹਾ ਸੀ ਦੇਖੋ ਮੰਮੀ ਇੰਝ ਲਗਾਉਂਦੇ ਹਨ ਫਾਂਸੀ । ਮਾਂ ਨੂੰ ਲੱਗਾ ਕਿ ਬੇਟਾ ਮਜ਼ਾਕ ਕਰ ਰਿਹਾ ਹੈ , ਪਰ ਇਹ ਮਜ਼ਾਕ ਕਦੇ ਉਸ ਦੇ ਲਈ ਬਿਪਤਾ ਬਣ ਗਿਆ ਇਹ ਕਦੀ ਵੀ ਕਿਸੇ ਨੇ ਸੋਚਿਆ ਨਹੀਂ ਹੋਣਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …