ਨੌਕਰੀ ਮਿਲੇਗੀ ਇਹ ਬਿਲਕੁਲ ਸੌਖਾ ਜਿਹਾ ਕੰਮ ਕਰਨ ਵਾਲਿਆਂ ਨੂੰ
ਕੋਰੋਨਾ ਵਾਇਰਸ ਕਾਰਨ ਚਾਰੇ ਪਾਸੇ ਤ- ਬਾ -ਹੀ ਹੀ ਨਜ਼ਰ ਆਉਂਦੀ ਹੈ। ਇਸ ਬਿਮਾਰੀ ਦੇ ਕਾਰਨ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਤਹਿਸ-ਨਹਿਸ ਹੋ ਗਈ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੇਰੁਜ਼ਗਾਰ ਹੋ ਗਏ। ਇਥੋਂ ਤੱਕ ਕਿ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਦਾ ਨਸੀਬ ਹੋਣਾ ਵੀ ਅਸੰਭਵ ਲੱਗ ਰਿਹਾ ਸੀ। ਇਸ ਬਿਮਾਰੀ ਨੇ ਅੱਜ ਤੱਕ ਆਪਣਾ ਰੁਖ਼ ਉਸੇ ਤਰੀਕੇ ਨਾਲ ਕਾਇਮ ਰੱਖਿਆ ਹੋਇਆ ਹੈ। ਪਰ ਨੌਕਰੀਆਂ ਗੁਆ ਚੁੱਕੇ ਲੋਕਾਂ ਦੇ ਲਈ ਇਹ ਸਮਾਂ ਨਵੀਂ ਨੌਕਰੀ ਲੱਭ ਕੇ ਰੋਜ਼ੀ-ਰੋਟੀ ਕਮਾਉਂਦਾ ਹੈ।
ਜੇਕਰ ਤੁਸੀਂ ਵੀ ਰੋਜ਼ੀ ਰੋਟੀ ਅਤੇ ਨਵੀਂ ਨੌਕਰੀ ਦੀ ਭਾਲ ਵਿੱਚ ਤੁਹਾਨੂੰ ਬਿਸਕੁਟ ਖਾਣ ਦੀ ਨੌਕਰੀ ਮਿਲ ਸਕਦੀ ਹੈ ਜਿਸ ਬਦਲੇ ਤੁਹਾਨੂੰ 40 ਲੱਖ ਰੁਪਏ ਸਲਾਨਾ ਤਨਖ਼ਾਹ ਵੀ ਦਿੱਤੀ ਜਾਵੇਗੀ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਸਕਾਟਲੈਂਡ ਦੇਸ਼ ਦੀ ਜਿੱਥੇ ਇੱਕ ਬਾਰਡਰ ਬਿਸਕੁਟ ਕੰਪਨੀ ਜੋ ਬਿਸਕੁਟ ਬਣਾਉਣ ਦਾ ਕੰਮ ਕਰਦੀ ਹੈ ਨੇ ਇਸ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਜਿਸ ਵਿੱਚ ਕੰਪਨੀ ਨੂੰ ਇੱਕ ਮਾਸਟਰ ਬਿਸਕੁਟਰ ਦੀ ਲੋੜ ਹੈ ਜੋ ਬਿਸਕੁਟ ਖਾ ਕੇ ਟੈਸਟ ਕਰੇਗਾ ਜਿਸ ਬਦਲੇ ਉਸ ਨੂੰ ਸਾਲਾਨਾ 40 ਹਜ਼ਾਰ ਪੌਂਡ ਯਾਨੀ ਕਿ ਤਕਰੀਬਨ 40 ਲੱਖ ਰੁਪਏ ਸਾਲਾਨਾ ਦਾ ਸੈਲਰੀ ਪੈਕਜ ਦਿੱਤਾ ਜਾਵੇਗਾ।
ਇਸ ਨੌਕਰੀ ਲਈ ਅਪਲਾਈ ਕਰਨ ਵਾਲੇ ਮਾਸਟਰ ਬਿਸਕੁਟਰ ਦਾ ਕੰਮ ਬਿਸਕੁਟ ਦਾ ਸੁਆਦ ਚੈੱਕ ਕਰਨ ਦੇ ਨਾਲ-ਨਾਲ ਉਸ ਦੇ ਉਤਪਾਦਨ ਦੀ ਡੂੰਘੀ ਸਮਝ, ਲੀਡਰਸ਼ਿਪ ਦਾ ਹੁਨਰ ਅਤੇ ਗੱਲਬਾਤ ਕਰਨ ਵਿੱਚ ਮੁਹਾਰਤ ਦਾ ਹੋਣਾ ਲਾਜ਼ਮੀ ਹੈ। ਇਸ ਨੌਕਰੀ ਵਾਸਤੇ ਕੋਈ ਵੀ ਬਿਨੈਕਾਰ ਅਪਲਾਈ ਕਰ ਸਕਦਾ ਹੈ ਬਸ ਉਸ ਵਿੱਚ ਗ੍ਰਾਹਕਾਂ ਨਾਲ ਬਿਹਤਰ ਸੰਬੰਧ ਬਣਾਉਣ ਲਈ ਦਿਲਚਸਪ ਉਪਾਅ ਅਤੇ ਸੁਝਾਅ ਦਾ ਹੋਣਾ ਪਹਿਲ ਦੇ ਆਧਾਰ ‘ਤੇ ਹੋਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪੌਲ ਪਾਰਕਿੰਸ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਿੱਚ ਇਹ ਵਕੈਂਸੀ ਫੁੱਲ ਟਾਈਮ ਜਾੱਬ ਦੀ ਹੋਵੇਗੀ। 40 ਹਜ਼ਾਰ ਪੌਂਡ ਦੀ ਵਧੀਆ ਸੈਲਰੀ ਦੇ ਨਾਲ ਸਾਲ ਵਿੱਚ 35 ਦਿਨਾਂ ਦੀ ਛੁੱਟੀ ਵੀ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਇਹੋ ਜਿਹੀ ਨੌਕਰੀ ਦੀ ਅਰਜ਼ੀ ਵਾਸਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਕੈਡਬਰੀ ਨੇ ਸਾਲ 2019 ਵਿੱਚ ਸਟੋਰਾਂ ‘ਤੇ ਆਉਣ ਤੋਂ ਪਹਿਲਾਂ ਚਾਕਲੇਟ ਦੇ ਨਮੂਨੇ ਟੈਸਟ ਕਰਨ ਲਈ 4 ਚਾਕਲੇਟ ਟੈਸਟਰਾਂ ਦੀ ਭਾਲ ਕੀਤੀ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …