Breaking News

4 ਦਿਨਾਂ ਤੋਂ ਬੋਰਵੈਲ ਚ ਫਸੇ ਬੱਚੇ ਬਾਰੇ ਆਈ ਵੱਡੀ ਖਬਰ, ਹੁਣ ਪਈ ਇਹ ਨਵੀ ਮੁਸੀਬਤ- ਕੱਢਣ ਚ ਲਗੇਗਾ ਹੋਰ ਸਮਾਂ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਮੱਦੇਨਜ਼ਰ ਰੱਖਦੇ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪਰ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਅਜਿਹੀਆਂ ਅਣਗਹਿਲੀਆ ਵਰਤ ਲਈਆਂ ਜਾਂਦੀਆਂ ਹਨ ਜੋ ਉਹਨਾਂ ਦੇ ਲਈ ਹੀ ਖ਼ਤਰਨਾਕ ਸਾਬਤ ਹੋ ਜਾਂਦੀਆਂ ਹਨ। ਉਹਨਾ ਵਲੋ ਹੱਥੀਂ ਪੁੱਟੇ ਗਏ ਮੌਤ ਦੇ ਖੂਹ ਵਿੱਚ ਉਹਨਾਂ ਦੀ ਆਪਣੀ ਔਲਾਦ ਹੀ ਮੁਸੀਬਤ ਵਿਚ ਫਸ ਜਾਂਦੀ ਹੈ। ਦੇਸ਼ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਬਹੁਤ ਸਾਰੇ ਮਾਮਲੇ ਬੱਚਿਆਂ ਦੇ ਬੋਰ ਵੈਲ ਵਿੱਚ ਡਿੱਗਣ ਦੇ ਸਾਹਮਣੇ ਆ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਬੱਚਿਆਂ ਦੀ ਜਾਨ ਵੀ ਚਲੀ ਗਈ ਹੈ।

ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਬਹੁਤ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਚਾਰ ਦਿਨਾਂ ਤੋਂ ਬੋਰਵੈਲ ਵਿੱਚ ਫਸੈ ਹੋਏ ਬੱਚੇ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇਹ ਨਵੀਂ ਮੁਸੀਬਤ ਪੈਦਾ ਹੋ ਗਈ ਹੈ।ਜਿੱਥੇ ਹੁਣ ਬੱਚੇ ਨੂੰ ਬਾਹਰ ਕੱਢਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿੱਥੇ ਛੱਤੀਸਗੜ੍ਹ ਤੋਂ ਚੰਪਾ ਜ਼ਿਲ੍ਹੇ ਦੇ ਪਿੰਡ ਪਿਹਰੀਦ ਵਿੱਚ ਇੱਕ 10 ਸਾਲਾਂ ਬੱਚਾ ਰਾਹੁਲ ਸਾਹੂ ਬੀਤੇ ਸ਼ੁੱਕਰਵਾਰ ਉਸ ਸਮੇਂ ਆਪਣੇ ਘਰ ਦੇ ਪਿਛਲੇ ਪਾਸੇ ਪੁੱਟੇ ਗਏ ਬੋਰਵੈੱਲ ਵਿੱਚ ਡਿੱਗਿਆ ਸੀ ਜਿਸ ਸਮੇਂ ਇਹ ਬੱਚਾ ਖੇਡ ਰਿਹਾ ਸੀ।

ਇਸ ਦੇ ਪਿਤਾ ਵੱਲੋਂ ਜਿੱਥੇ ਘਰ ਵਿਚ ਸਬਜੀਆ ਵਾਸਤੇ ਇਸ ਬੋਰਬੈਲ ਨੂੰ ਪੱਟਿਆ ਗਿਆ ਸੀ ਅਤੇ ਪਾਣੀ ਨਾ ਆਉਣ ਕਾਰਨ ਇਸ ਨੂੰ ਬੰਦ ਵੀ ਨਹੀਂ ਕੀਤਾ ਗਿਆ। ਜਿੱਥੇ ਰਾਹਤ ਟੀਮਾਂ ਵੱਲੋਂ ਲਗਾਤਾਰ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਬੱਚੇ ਲਈ ਜੂਸ ਅਤੇ ਕੇਲੇ ਆਦਿ ਭੇਜਿਆ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਬੱਚੇ ਦੇ ਦਾਦੀ ਅਤੇ ਮਾਤਾ-ਪਿਤਾ ਦੇ ਨਾਲ ਗੱਲ ਕੀਤੀ ਗਈ ਹੈ ਅਤੇ ਆਖਿਆ ਗਿਆ ਹੈ ਕਿ ਚਿੰਤਾ ਨਾ ਕਰੋ, ਬੱਚਾ ਬਿਲਕੁਲ ਠੀਕ ਹੈ। ਉਸ ਬੋਰਬੈਲ ਦੇ ਬਰਾਬਰ ਹੋਰ ਟੋਇਆ ਪੁੱਟਿਆ ਗਿਆ ਹੈ। ਉਥੇ ਹੀ ਅੱਗੇ ਚਟਾਨ ਆਉਣ ਕਾਰਨ ਉਸ ਨੂੰ ਕੱਟ ਕੇ ਸੁਰੰਗ ਬਣਾਈ ਜਾ ਰਹੀ ਹੈ। ਇਸ ਬੱਚੇ ਨੂੰ ਹੁਣ ਕੱਢਣ ਵਿੱਚ ਕੁਝ ਸਮਾਂ ਹੋਰ ਲੱਗ ਸਕਦਾ ਹੈ। ਇਸ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 60 ਘੰਟਿਆਂ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …