ਤਾਜਾ ਵੱਡੀ ਖਬਰ
ਕੋਰੋਨਾ ਦਾ ਕਹਿਰ ਪੰਜਾਬ ਚ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਪੰਜਾਬ ਚ ਰੋਜਾਨਾ ਹੀ ਸੈਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਮਿਲ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਦੀ ਹੀ ਜਾ ਰਹੀ ਹੈ। ਪੰਜਾਬ ਸਰਕਾਰ ਕੋਰੋਨਾ ਨੂੰ ਠੱਲ ਪਾਉਣ ਲਈ ਆਪਣਾ ਪੂਰਾ ਜਤਨ ਕਰ ਰਹੀ ਹੈ। ਇਸ ਲਈ ਪੰਜਾਬ ਚ ਅੱਜ ਵਡੇ ਐਲਾਨ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਵਿਚ ਕੋਵਿਡ19 ਦੀ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ 31 ਅਗਸਤ ਤੱਕ ਇਕੱਠ ਕਰਨ ‘ਤੇ ਮੁ ਕੰ ਮ -ਲ ਪਾਬੰਦੀ ਰਹੇਗੀ। ਇਸ ਪਾਬੰਦੀ ਵਿਚੋਂ ਵਿਆਹ ਸਮਾਗਮ ਤੇ ਮ -ਰ -ਗ ਸਬੰਧੀ ਸਮਾਗਮਾਂ ਨੂੰ ਛੁੱ ਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਮਹੀਨੇ ਦੇ ਅੰ – ਤ ਤੱਕ ਨਿੱਜੀ ਤੇ ਸਰਕਾਰੀ ਅਦਾਰਿਆਂ ਵਿਚ 50 ਫ਼ੀਸਦੀ ਅਮਲੇ ਦੀ ਸਮਰਥਾ ਨਾਲ ਕੰਮ ਕੀਤੇ ਜਾਣਗੇ।
ਪੰਜਾਬ ਚ ਕੋਰੋਨਾ ਦਾ ਪ੍ਰ ਕੋ ਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …