Breaking News

31 ਅਕਤੂਬਰ ਤੋਂ ਸਾਰੇ ਦੇਸ਼ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਵਾਲਿਆਂ ਦੇ ਲਈ ਆ ਰਹੀ ਹੈ ਜਿਥੇ 31 ਅਕਤੂਬਰ ਲਈ ਸਾਰੇ ਦੇਸ਼ ਵਿਚ ਇੱਕ ਵੱਡੀ ਸਹੂਲਤ ਸ਼ੁਰੂ ਕਰਨ ਦੇ ਬਾਰੇ ਵਿਚ ਐਲਾਨ ਕੀਤਾ ਗਿਆ ਹੈ। ਇਹ ਸਹੂਲਤ ਕਸਟਮ ਵਿਭਾਗ ਦੇ ਬਾਰੇ ਵਿਚ ਹੈ ਜੋ ਪੂਰੇ ਦੇਸ਼ ’ਚ 31 ਅਕਤੂਬਰ ਤੋਂ ਲਾਗੂ ਹੋ ਜਾਵੇਗੀ।

ਸੈਂਟਰਲ ਬੋਰਡ ਆਫ ਐਕਸਚਾਈਜ਼ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਸਾਰੀਆਂ ਬੰਦਰਗਾਹਾਂ ’ਤੇ ਦਰਾਮਦ ਸਾਮਾਨ ਈ 31 ਅਕਤੂਬਰ ਤੱਕ ਪੂਰੇ ਦੇਸ਼ ’ਚ ਫੇਸਲੈੱਸ ਮੁਲਾਂਕਣ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸੀ. ਬੀ. ਆਈ. ਸੀ. ਨੇ 8 ਜੂਨ ਤੋਂ ਬੇਂਗਲੁਰੂ ਅਤੇ ਚੇਨਈ ’ਚ ਇਸ ਯੋਜਨਾ ਦਾ ਪਹਿਲਾ ਪੜਾਅ ਸ਼ੁਰੂ ਕਰ ਦਿੱਤਾ ਸੀ। ਬੋਰਡ ਦੀ ਤਿਆਰੀ ਹੈ ਕਿ ਇਸ ਵਿਵਸਥਾ ਨੂੰ 31 ਅਕਤੂਬਰ ਤੱਕ ਪੂਰੇ ਦੇਸ਼ ’ਚ ਸ਼ੁਰੂ ਕਰਨ ਦੀ ਹੈ।

ਇਸ ਯੋਜਨਾ ਦੇ ਦੂਜੇ ਪੜਾਅ ’ਚ ਦਿੱਲੀ ਅਤੇ ਮੁੰਬਈ ਕਸਟਮ ਡਿਊਟੀ ਖੇਤਰ ਨੂੰ ਸ਼ਾਮਲ ਕੀਤਾ। ਸੀ. ਬੀ. ਆਈ. ਸੀ. ਨੇ ਕਿਹਾ ਕਿ ਬੇਂਗਲੁਰੂ ਅਤੇ ਚੇਨਈ ’ਚ ਸ਼ੁਰੂ ਹੋ ਚੁੱਕੇ ਪਹਿਲੇ ਪੜਾਅ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਕੁਝ ਤਕਨੀਕੀ ਅਤੇ ਪ੍ਰਸ਼ਾਸਕੀ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਗਿਆ ਹੈ।

ਫੇਸਲੈੱਸ ਮੁਲਾਂਕਣ ਨਾਲ ਪ੍ਰਕਿਰਿਆ ਹੋਈ ਸੌਖਾਲੀ ਅਤੇ ਤੇਜ਼
ਬੋਰਡ ਨੇ ਇਹ ਵੀ ਦੇਖਿਆ ਹੈ ਕਿ ਫੇਸਲੈੱਸ ਮੁਲਾਂਕਣ ਨਾਲ ਪ੍ਰਕਿਰਿਆ ਸੌਖਾਲੀ ਅਤੇ ਤੇਜ਼ ਹੋਈ ਹੈ ਅਤੇ ਮੁਲਾਂਕਣ ’ਚ ਇਕਸਾਰਤਾ ਆਈ ਹੈ। ਕਸਟਮ ਡਿਊਟੀ ਐਕਟ ਦੇ ਅਧਿਆਯ 84 ਅਤੇ 85 ਦੇ ਤਹਿਤ ਆਉਣ ਵਾਲੇ ਸਾਮਾਨਾਂ ਨੂੰ ਬੇਂਗਲੁਰੂ ਅਤੇ ਚੇਨਈ ’ਚ ਫੇਸਲੈੱਸ ਮੁਲਾਂਕਣ ਦੇ ਪਹਿਲੇ ਪੜਾਅ ’ਚ ਸ਼ਾਮਲ ਕੀਤਾ ਗਿਆ ਸੀ। ਦੂਜੇ ਪੜਾਅ ’ਚ ਦਿੱਲੀ ਅਤੇ ਮੁੰਬਈ ਨੂੰ ਸ਼ਾਮਲ ਕੀਤਾ ਗਿਆ, ਚੈਪਟਰ 84 ਅਤੇ 85 ਦੇ ਘੇਰੇ ’ਚ ਕੁਝ ਮਸ਼ੀਨਾਂ ਅਤੇ ਬਿਜਲੀ ਦੇ ਯੰਤਰ ਆਉਂਦੇ ਹਨ। ਦੂਜੇ ਪੜਾਅ ’ਚ ਚੈਪਟਰ 89 ਤੋਂ 92 ਤੱਕ ਅਤੇ ਚੈਪਟਰ 50 ਤੋਂ 71 ਤੱਕ ਜਿਸ ’ਚ ਲੁਧਿਆਣਾ ਨੂੰ ਵੀ ਸ਼ਾਮਲ ਕੀਤਾ ਗਿਆ, ਦੇ ਸਾਮਾਨਾਂ ਨੂੰ ਵੀ ਨਵੀਂ ਵਿਵਸਥਾ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

ਚੈਪਟਰ 89 ਤੋਂ 92 ਦੇ ਘੇਰੇ ’ਚ ਜਹਾਜ਼ਾਂ, ਕਿਸ਼ਤੀਆਂ, ਸੰਗੀਤ ਯੰਤਰਾਂ, ਦੀਵਾਰ ਘੜੀ ਅਤੇ ਗੁੱਟ ਘੜੀ, ਫੋਟੋਗ੍ਰਾਫੀ, ਸਿਨੇਮੇਟੋਗ੍ਰਾਫੀ, ਮੈਡੀਕਲ ਅਤੇ ਸਰਜਰੀ ਯੰਤਰ ਆਦਿ ਅਤੇ ਇਨ੍ਹਾਂ ਦੇ ਸਪੇਅਰ ਪਾਰਟਸ ਆਉਂਦੇ ਹਨ। ਚੈਪਟਰ 50 ਤੋਂ 71 ਤੱਕ ਦੇ ਸਾਮਾਨਾਂ ’ਚ ਕੱਪੜੇ, ਕਾਲੀਨ, ਜੁੱਤੀਆਂ-ਚੱਪਲ, ਹੈੱਡਗਿਅਰ, ਛੱਤਰੀ, ਸਿਰੇਮਿਕ ਉਤਪਾਦ, ਕੱਚ ਦੀਆਂ ਵਸਤਾਂ ਅਤੇ ਮੋਤੀ, ਕੀਮਤੀ ਜਾਂ ਅਰਧ ਕੀਮਤੀ ਪੱਥਰ, ਨਕਲੀ ਗਹਿਣੇ ਆਦਿ ਸ਼ਾਮਲ ਹਨ।

ਕੁਲ 11 ਐੱਨ. ਏ. ਸੀ. ਦਾ ਹੋਵੇਗਾ ਗਠਨ
ਸੀ. ਬੀ. ਆਈ. ਸੀ. ਨੇ ਕੁਲ 11 ਐੱਨ. ਏ. ਸੀ. ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ, ਜਿਵੇਂ ਕਿ ਕਸਟਮ ਡਿਊਟੀ ਪੱਤਰ 40/2020 ਦੇ ਕਾਂਟ੍ਰੈਕਟ 2 ’ਚ ਜ਼ਿਕਰ ਹੈ। ਇਹ ਰਾਸ਼ਟਰੀ ਮੁਲਾਂਕਣ ਕਮਿਸ਼ਨਰਾਂ (ਐੱਨ. ਏ. ਸੀ.) ਕਸਟਮ ਡਿਊਟੀ ਐਕਟ, 1975 ਦੀ ਪਹਿਲੀ ਸੂਚੀ ਦੇ ਮੁਤਾਬਕ ਵਸਤੂ-ਵਾਰ ਆਯੋਜਿਤ ਕੀਤੇ ਜਾਂਦੇ ਹਨ। ਹਰੇਕ ਐੱਨ. ਏ. ਸੀ. ਨੂੰ ਜ਼ੋਨ ਦੇ ਪ੍ਰਧਾਨ ਮੁੱਖ ਕਮਿਸ਼ਨਰਾਂ/ਮੁੱਖ ਕਮਿਸ਼ਨਰਾਂ ਵਲੋਂ ਕੋ-ਕਨਵੀਨਰ ਬਣਾਇਆ ਜਾਏਗਾ। ਫੇਸਲੈੱਸ ਅਸੈੱਸਮੈਂਟ ਦੇ ਸਫਲਤਾਪੂਰਵਕ ਲਾਗੂ ਕਰਨ ’ਚ ਐੱਨ. ਏ. ਸੀ. ਦੀ ਅਹਿਮ ਭੂਮਿਕਾ ਹੈ।

Check Also

ਇਹ ਔਰਤ ਆਪਣੇ ਪੈਰਾਂ ਨਾਲ ਕਰਦੀ ਹੈ ਅਜੀਬੋ ਗਰੀਬ ਕੰਮ , 1 ਫੋਟੋ ਲਈ ਲੋਕ ਲੱਖਾਂ ਦੇਣ ਨੂੰ ਹੋ ਜਾਂਦੇ ਤਿਆਰ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਕਰਦਾ ਹੈ ਤਾਂ …