Breaking News

30 ਸਤੰਬਰ ਤੱਕ ਲਈ ਟਰੂਡੋ ਨੇ ਦਿੱਤਾ ਇਹ ਹੁਕਮ ਹੋ ਜਾਵੋ ਸਾਰੇ ਸਾਵਧਾਨ

ਟਰੂਡੋ ਨੇ ਦਿੱਤਾ ਇਹ ਹੁਕਮ ਹੋ ਜਾਵੋ ਸਾਰੇ ਸਾਵਧਾਨ

ਕੋਰੋਨਾ ਦਾ ਕਰਕੇ ਸਾਰੀ ਦੁਨੀਆਂ ਵਿਚ ਤਰਾਂ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਸ ਵਾਇਰਸ ਦੇ ਵਾਧੇ ਨੂੰ ਰੋਕਿਆ ਜਾ ਸਕੇ। ਕਨੇਡਾ ਦੇ ਵਿਚ ਵੀ ਇਸ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਹੁਣ ਕਨੇਡਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕੇ ਟਰੂਡੋ ਸਰਕਾਰ ਨੇ 30 ਸਤੰਬਰ ਤੱਕ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ।

ਓਟਾਵਾ- ਜੇਕਰ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਹੈ ਪਰ ਉੱਥੋਂ ਦੀ ਸਰਕਾਰ ਦੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਮੁਤਾਬਕ, ਤੁਹਾਡੀ ਯਾਤਰਾ ਗੈਰ-ਜ਼ਰੂਰੀ ਮੰਨੀ ਜਾਂਦੀ ਹੈ ਤਾਂ ਤੁਸੀਂ ਫਿਲਹਾਲ ਕੈਨੇਡਾ ਦਾ ਰੁਖ਼ ਨਹੀਂ ਕਰ ਸਕਦੇ। ਕੈਨੇਡਾ ਦੀ ਟਰੂਡੋ ਸਰਕਾਰ ਨੇ ਕੋਵਿਡ-19 ਸੰਕਰਮਣ ਨੂੰ ਸੀਮਤ ਕਰਨ ਲਈ ਕੌਮਾਂਤਰੀ ਯਾਤਰਾ ‘ਤੇ ਲਾਈ ਪਾਬੰਦੀ ਇਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ।

ਕੈਨੇਡਾ ਸਰਕਾਰ ਦੇ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਕੌਮਾਂਤਰੀ ਯਾਤਰਾ ‘ਤੇ ਮੌਜੂਦਾ ਪਾਬੰਦੀਆਂ ਨੂੰ 30 ਸਤੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ ਅਤੇ ਪੱਕੇ ਵਸਨੀਕ ਜੋ ਕੈਨੇਡਾ ਵਾਪਸ ਪਰਤ ਰਹੇ ਹਨ, ਨੂੰ ਇਕਾਂਤਵਾਸ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਫਿਰ ਵੀ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ ਨੂੰ ਖੰਘ, ਬੁਖਾਰ ਹੈ ਜਾਂ ਸਾਹ ਲੈਣ ਵਿਚ ਮੁਸ਼ਕਲ ਤਾਂ ਨਹੀਂ ਹੈ। ਕੈਨੇਡਾ ਪਹੁੰਚਣ ‘ਤੇ 14 ਦਿਨ ਦਾ ਇਕਾਂਤਵਾਸ ਜ਼ਰੂਰੀ ਹੈ।ਕੈਨੇਡਾ ਨੇ ਇਹ ਕਦਮ ਗੈਰ-ਜ਼ਰੂਰੀ ਯਾਤਰਾ ਕਰਨ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਰੋਕਣ ਲਈ ਚੁੱਕਿਆ ਹੈ, ਤਾਂ ਜੋ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਸੀਮਤ ਕੀਤਾ ਜਾ ਸਕੇ। ਇਸ ਵਿਚ ਸੈਰ-ਸਪਾਟਾ, ਗੈਰ-ਜ਼ਰੂਰੀ ਯਾਤਰਾ ਤੇ ਮਨੋਰੰਜਨ ਲਈ ਕੈਨੇਡਾ ਘੁੰਮਣ ਵਾਲੇ ਲੋਕਾਂ ਦੇ ਆਉਣ ‘ਤੇ ਪਾਬੰਦੀ ਲਗਾਈ ਗਈ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …