ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਦੇ ਹਰ ਹਿੱਸੇ ਵਿੱਚ ਕਈ ਪ੍ਰਕਾਰ ਦੀਆਂ ਨਕਲੀ ਚੀਜ਼ ਵੇਚੀਆਂ ਜਾਂਦੀਆਂ ਹਨ ਅਤੇ ਇਹ ਨਕਲੀ ਚੀਜ਼ਾਂ ਵੇਚਣ ਵਾਲੇ ਗਿਰੋਹ ਲੋਕਾਂ ਦੀ ਜ਼ਿੰਦਗੀ ਨਾਲ ਸ਼ਰੇਆਮ ਖਿਲਵਾੜ ਕਰਦੇ ਹਨ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਨਕਲੀ ਵਸਤੂਆਂ ਦੇ ਪ੍ਰਭਾਵ ਕਾਰਨ ਆਪਣੀ ਜਾਨ ਗੁਆਉਣੀ ਪਈ ਹੈ। ਭਾਰਤ ਵਿੱਚ ਵੀ ਬਹੁਤ ਥਾਵਾਂ ਤੇ ਅਜਿਹੇ ਗੈਰ ਕਾਨੂੰਨੀ ਗਿਰੋਹ ਹੁੰਦੇ ਹਨ ਜੋ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਅੱਖੋਂ ਓਹਲੇ ਹੋ ਜਾਂਦੇ ਹਨ, ਪਰ ਭਾਰਤੀ ਪੁਲਿਸ ਪਰਸ਼ਾਸ਼ਨ ਵੱਲੋਂ ਇੰਨਾ ਬਹੁਤ ਸਾਰੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਤੌਰ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਹੈ।
ਭਾਰਤ ਦੇ ਪਾਣੀਪਤ ਤੋਂ ਇਕ ਅਜਿਹੇ ਹੀ ਇਕ ਗਿਰੋਹ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ 30 ਰੁਪਈਆਂ ਦੀ ਚੀਜ਼ ਤੋਂ ਪੰਜ ਕਰੋੜ ਰੁਪਏ ਕਮਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਰਹਿਣ ਵਾਲੇ ਗਿਰੋਹ ਦੇ ਲੀਡਰ ਮੁਹੰਮਦ ਸ਼ੇਹਵਰ ਨੇ ਹੇਟਰੋਜੇਟ ਕੰਪਨੀ ਜੋ ਕਿ ਰੇਮਡੇਸਿਵਿਰ ਬਣਾਉਂਦੀ ਸੀ ਨੂੰ 30 ਹਜ਼ਾਰ ਇੰਜੈਕਸ਼ਨ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ ਪਰ ਕੰਪਨੀ ਵੱਲੋਂ ਉਹਨਾਂ ਦੇ ਇਸ ਆਰਡਰ ਨੂੰ ਰਿਜਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਹੰਮਦ ਦੇ ਗਿਰੋਹ ਨੇ ਫ਼ਰਜ਼ੀਵਾੜੇ ਤੋਂ ਇੰਜੇਕਸ਼ਨ ਲੈਣ ਦਾ ਪਲਾਨ ਬਣਾਇਆ।
ਇਸ ਦੌਰਾਨ ਉਨ੍ਹਾਂ ਨੇ ਬੁਖਾਰ ਦੌਰਾਨ ਦਿੱਤਾ ਜਾਣ ਵਾਲਾ ਇਨਜੈਕਸ਼ਨ ਐਂਟੀਬਾਇਓਟਿਕ ਪਿਪਰੋਟੇਜ਼ੋ ਜੋ 30 ਰੁਪਏ ਦਾ ਇਕ ਮਿਲਦਾ ਹੈ ਦਾ ਪੰਚਕੂਲਾ ਵਿੱਚ ਸਥਿਤ ਸਨਵੇਟ ਫਾਰਮਾ ਕੰਪਨੀ ਨੂੰ ਆਰਡਰ ਦਿੱਤਾ, ਜਿਸ ਤੋਂ ਉਨ੍ਹਾਂ ਨੂੰ 12 ਹਜ਼ਾਰ ਦੇ ਇੰਜੇਕਸ਼ਨ ਪ੍ਰਾਪਤ ਹੋਏ। ਸ਼ਹਿਵਾਰ ਦੁਆਰਾ ਆਪਣੇ ਦੋ ਫੁਫੇਰੇ ਭਰਾਵਾਂ ਨਾਲ ਮਿਲ ਕੇ ਮੋਹਾਲੀ ਵਿਚ ਇੱਕ ਪ੍ਰੈਸ ਤੋਂ ਸਟਿੱਕਰ ਛਪਵਾ ਕੇ ਉਨ੍ਹਾਂ ਇੰਜੇਕਸ਼ਨਾਂ ਤੇ ਲਗਵਾਏ ਅਤੇ ਇਹਨਾਂ ਟੀਕਿਆਂ ਨੂੰ ਚਾਰ ਸੂਬਿਆਂ ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ 5 ਹਜ਼ਾਰ ਰੁਪਏ ਪ੍ਰਤੀ ਇੰਜੈਕਸ਼ਨ ਵੇਚਿਆ।
ਪੁਲਿਸ ਦੁਆਰਾ ਫੜੇ ਜਾਣ ਦੇ ਡਰ ਤੋਂ ਇਹਨਾਂ ਨੇ ਬਾਕੀ ਬਚੇ 2000 ਵੈਕਸੀਨ ਭਾਖੜਾ ਨਦੀ ਵਿਚ ਵਹਾ ਦਿੱਤੇ। ਪੁਲਿਸ ਦੁਆਰਾ ਇਸ ਗਿਰੋਹ ਦਾ ਪਰਦਾਫਾਸ਼ ਕਰਕੇ ਮੁਹੰਮਦ ਸ਼ਹਿਵਾਰ ਅਤੇ ਉਸ ਦੇ ਚਾਰ ਸਾਥੀਆਂ ਨੂੰ ਨਕਲੀ ਰੈਪਰ, 48 ਲੱਖ ਰੁਪਏ ਅਤੇ ਡੱਬਿਆ ਸਮੇਤ ਗ੍ਰਿ-ਫ-ਤਾ-ਰ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …