ਜਲਦੀ ਨਾਲ ਕਰੋ ਇਹ ਕੰਮ ਨਹੀ ਤਾ ਰਗੜੇ ਨਾ ਜਾਇਓ
ਭਾਰਤ ਵਿੱਚ ਕਰੋਨਾ ਮਾਹਵਾਰੀ ਦੇ ਚੱਲਦੇ ਹੋਏ, ਬਹੁਤ ਸਾਰੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਸਨ ।ਸਭ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਜਿਸਦੇ ਚਲਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੇ ਗਏ ਐਲਾਨਾਂ ਨੂੰ ਪੂਰਾ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਲੋਕਾਂ ਦੀਆਂ ਤਕਲੀਫ਼ਾਂ ਨੂੰ ਸਮਝਦੇ ਹੋਏ, ਉਨ੍ਹਾਂ ਕੰਮਾ ਦੀਆ ਤੈਅ ਕੀਤੀਆਂ ਤਰੀਕਾਂ ਵਿਚ ਵਾਧਾ ਕੀਤਾ ਗਿਆ ਹੈ। ਤਾਂ ਜੋ ਲੋਕ ਬਿਨਾ ਵਾਧੂ ਖਰਚ ਕੀਤੇ ਆਪਣੇ ਉਨ੍ਹਾਂ ਕੰਮਾਂ ਨੂੰ ਪੂਰਾ ਕਰ ਸਕਣ।
ਸਰਕਾਰ ਵੱਲੋਂ ਇਕ ਹੋਰ ਐਲਾਨ ਕੀਤਾ ਗਿਆ ਹੈ ਕਿ 30 ਨਵੰਬਰ ਤੋਂ ਪਹਿਲਾਂ ਤੁਸੀਂ ਵੀ ਆਪਣਾ ਇਹ ਕੰਮ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਵੀ ਰਗੜੇ ਜਾ ਸਕਦੇ ਹੋ। ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ 30 ਨਵੰਬਰ ਤੱਕ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟਾਂ ਲਗਵਾ ਲਈਆਂ ਜਾਣ। ਜੋ ਕਿ ਬਹੁਤ ਹੀ ਜ਼ਿਆਦਾ ਲਾਜ਼ਮੀ ਹਨ।
ਕਰੋਨਾ ਮਾਹਵਾਰੀ ਦੇ ਚਲਦੇ ਹੋਏ ਇਸ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਸੀ। ਫਿਰੋਜ਼ਪੁਰ ਤੋ ਸਕੱਤਰ ਆਰਟੀਏ ਪ੍ਰਦੀਪ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਬਿਨਾ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਤੇ ਚਲਾਨ ਕੀਤੇ ਜਾਣਗੇ। ਕਰੋਨਾ ਮਹਾਮਾਰੀ ਦੇ ਕਾਰਨ ਹੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਆਖਰੀ ਮਿਤੀ 30 ਨਵੰਬਰ ਤੱਕ ਕਰ ਦਿੱਤੀ ਗਈ ਸੀ। ਤਾਂ ਜੋ ਲੋਕਾਂ ਵੱਲੋਂ ਆਪਣੀ ਸਹੂਲਤ ਦੇ ਅਨੁਸਾਰ ਇਹ ਨੰਬਰ ਪਲੇਟਾਂ ਲਗਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਅਗਰ ਵਾਹਨ ਧਾਰਕ ਟਰਾਂਸਪੋਰਟ ਵਿਭਾਗ ਦੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ,ਤਾਂ ਉਸ ਨੂੰ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਚਲਾਨ ਕੱਟ ਕੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਜ਼ਮਰਾ ਜਿੰਦਗੀ ਦੌਰਾਨ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ
ਸਾਰੇ ਪੰਜਾਬ ਅੰਦਰ ਚੱਲ ਰਹੇ ਵਾਹਨਾਂ ਨੂੰ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟਾਂ ਲਾਜ਼ਮੀ ਕੀਤੀਆਂ ਹਨ।ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਫਿਰੋਜ਼ਪੁਰ ਅੰਦਰ 30 ਨਵੰਬਰ ਤੱਕ ਵਾਹਨ ਧਾਰਕ ਲਈ ਆਪਣੇ ਵਾਹਨਾਂ ਨੂੰ ਇਹ ਨੰਬਰ ਪਲੇਟਾਂ ਲਗਵਾਉਣਾ ਵੀ ਲਾਜਮੀ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਇਹ ਹਾਈ ਸਕਿਉਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਨਹੀਂ ਲਗਵਾਈਆਂ, ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾ ਨੂੰ ਸਮਾਂ ਰਹਿੰਦੇ ਆਪਣਾ ਕੰਮ ਪੂਰਾ ਕਰ ਲੈਣਾ ਚਾਹੀਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …