Breaking News

ਪੰਜਾਬ :ਕਰਲੋ ਘਿਓ ਨੂੰ ਭਾਂਡਾ ਇਸ ਕਾਰਨ ਸਕੂਲ ਦੀ ਕੰਧ ਨੂੰ ਪੌੜੀ ਲੱਗਾ ਕੇ ਬੱਚਿਆਂ ਨੂੰ ਅੰਦਰ ਵਾੜਿਆ ਗਿਆ

ਆਈ ਤਾਜਾ ਵੱਡੀ ਖਬਰ

ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਹਰ ਵਾਰ ਸਰਕਾਰ ਦੇ ਇਹਨਾਂ ਦਾਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਸਰਕਾਰ ਵਲੋਂ ਜਿੱਥੇ ਵੋਟਾਂ ਲੈਣ ਲਈ ਵੱਡੀਆਂ ਵੱਡੀਆਂ ਗਲਾਂ ਕੀਤੀਆਂ ਜਾਂਦੀਆਂ ਨੇ ਉਹ ਇੱਕ ਵਾਰ ਫ਼ਿਰ ਠੰਡੀਆਂ ਪੈ ਗਈਆਂ ਨੇ। ਦਰਅਸਲ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਨੇ ਸਰਕਾਰ ਦੀ ਪੋਲ ਖੋਲੀ ਹੈ ਅਤੇ ਨਾਲ ਹੀ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ। ਸਰਕਾਰੀ ਸਕੂਲਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ,ਇਸ ਤੋਂ ਹਰ ਕੋਈ ਜਾਣੂ ਹੈ। ਫ਼ਿਰ ਕੁੱਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ।

ਬੱਚੇ ਜਿਹਨਾਂ ਦਾ ਸਕੂਲ ਚ ਪੇਪਰ ਸੀ ਉਹ ਮਜਬੂਰ ਹੋਕੇ ਖ਼-ਤ-ਰ-ਨਾ-ਕ ਤਰੀਕੇ ਨਾਲ ਸਕੂਲ ਦੇ ਅੰਦਰ ਗਏ। ਪੇਪਰ ਦੇਣ ਤੋਂ ਬਾਅਦ ਬੱਚਿਆ ਨੇ ਅਪਣਾ ਦੁੱਖ ਜ਼ਾਹਿਰ ਕੀਤਾ। ਦਰਅਸਲ ਇਹ ਮੰ-ਦ-ਭਾ-ਗੀ ਖ਼ਬਰ ਭਿੱਖੀ ਵਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਰਕਾਰੀ ਸਕੂਲ ਚ ਬੱਚਿਆ ਨੂੰ ਪੌੜੀ ਲਗਾ ਕੇ ਅੰਦਰ ਜਾਣਾ ਪਿਆ। ਸਰਹੱਦੀ ਪਿੰਡ ਮਾੜੀ ਗੌੜ ਵਿੱਖੇ ਸਰਕਾਰੀ ਸਕੂਲ ਚ ਪੇਪਰ ਦੇਣ ਗਏ ਗਏ ਬੱਚੇ ਰਸਤੇ ਤੋਂ ਨਾ ਜਾ ਸਕੇ ਅਤੇ ਪੌੜੀ ਲਗਾ ਕੇ ਕੰਧ ਦਾ ਸਹਾਰਾ ਲੈ ਕੇ ਸਕੂਲ ਦੇ ਅੰਦਰ ਦਾਖਿਲ ਹੋਏ।

ਬੱਚਿਆ ਵਲੋਂ ਦਸਿਆ ਗਿਆ ਕਿ ਉਹਨਾਂ ਨੇ ਪੇਪਰ ਦੇਣ ਲਈ ਅੰਦਰ ਜਾਣਾ ਸੀ, ਪਰ ਸਕੂਲ ਦੀ ਗਰਾਊਂਡ ਚ ਛੱਪੜ ਦਾ ਪਾਣੀ ਵੜ ਗਿਆ ਜਿਸ ਕਾਰਨ ਉਹਨਾਂ ਨੂੰ ਪੋੜੀ ਲਗਾ ਕੇ ਅੰਦਰ ਜਾਣਾ ਪਿਆ। ਜਿਸ ਰਸਤੇ ਰਾਹੀਂ ਬੱਚਿਆ ਨੇ ਅੰਦਰ ਜਾਣਾ ਸੀ ਉਥੇ ਛੱਪੜ ਦਾ ਪਾਣੀ ਮਜੂਦ ਸੀ ਜਿਸ ਕਾਰਨ ਬੱਚਿਆ ਨੂੰ ਅਜਿਹਾ ਕਰਨਾ ਪਿਆ। ਜਿਕਰ ਯੋਗ ਹੈ ਕਿ ਨੇੜਲੇ ਪਿੰਡ ਦੇ ਛੱਪੜ ਦਾ ਪਾਣੀ ਸਕੂਲ ਦੇ ਅੰਦਰ ਚਲਾ ਗਿਆ ,ਸਰਕਾਰੀ ਮਿਡਲ ਸਕੂਲ ਚ ਬੱਚਿਆ ਦੇ ਕਮਰੇ ਦੇ ਅੱਗੇ ਵਾਲੇ ਮੈਦਾਨ ਚ ਛੱਪੜ ਦਾ ਗੰਦਾ ਪਾਣੀ ਜਾਣ ਨਾਲ ਸਭ ਲੜਕੀਆਂ ਨੂੰ ਦਿੱ-ਕ-ਤ ਆਈ।

ਦਸਣਾ ਬਣਦਾ ਹੈ ਕਿ ਬੱਚਿਆਂ ਨੇ ਇਕ ਪਾਸੇ ਪੌੜੀ ਲਗਾ ਕੇ ਦੂਜੇ ਪਾਸੇ ਦੋਬਾਰਾ ਤੋਂ ਪੌੜੀ ਲਗਾਈ ਅਤੇ ਸਕੂਲ ਦੇ ਅੰਦਰ ਜਾ ਕੇ ਪੇਪਰ ਦਿੱਤਾ। ਅਧਿਆਪਕ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵੀ ਸਭ ਨੂੰ ਗੰਦੇ ਪਾਣੀ ਵਿਚੋਂ ਜਾਣਾ ਪਿਆ ਅਤੇ ਸਕੂਲ ਦੇ ਅੰਦਰ ਉਹ ਦਾਖਿਲ ਹੋਏ। ਜ਼ਿਕਰ ਕਰਦੇ ਹੋਏ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਕੂਲ ਵਿਚੋਂ ਕਾਫੀ ਚੀਜਾਂ ਚੋਰੀ ਹੋ ਚੁੱਕੀਆਂ ਨੇ ਜਿਸ ਚ ਐਲ ਸੀ ਡੀ, ਬੈਟਰੇ, ਪੱਖੇ ਆਦਿ ਸ਼ਾਮਿਲ ਸਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਬਾਰੇ ਕਿਸੇ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ , ਦੂਜੇ ਪਾਸੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਹੁਣ ਹੀ ਜਾਣਾਕਰੀ ਮਿਲੀ ਹੈ ਪਹਿਲਾਂ ਉਹਨਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ,ਅਤੇ ਉਹ ਇਸ ਬਾਰੇ ਜਲਦ ਹੀ ਬਾਕੀ ਅਧਿਕਾਰੀਆਂ ਤੌ ਜਾਣਕਾਰੀ ਹਾਸਲ ਕਰਨਗੇ।

Check Also

ਦੁਕਾਨਦਾਰ ਰਹਿਣ ਸਾਵਧਾਨ – ਪੰਜਾਬ ਚ ਇਥੋਂ ਆਈ ਵੱਡੀ ਖਬਰ ਕੀਤਾ ਗਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਵੱਲੋਂ ਜਿਥੇ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ …