ਆਈ ਤਾਜਾ ਵੱਡੀ ਖਬਰ
ਵਿਦੇਸ਼ ਜਾਣ ਦੇ ਲਈ ਕਈ ਵਾਰ ਲੋਕ ਅਜਿਹੇ ਗਲਤ ਰਾਸਤੇ ਅਪਣਾ ਲੈਂਦੇ ਹਨ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਾਅਦ ਵਿੱਚ ਭੁਗਤਨਾ ਪੈਂਦਾ ਹੈ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 25 ਲੱਖ ਰੁਪਏ ਲਗਾ ਕੇ ਪਰਿਵਾਰ ਨੇ ਆਪਣੀ ਨੂੰਹ ਨੂੰ ਕਨੇਡਾ ਭੇਜਿਆ ਸੀ, ਪਰ ਕਨੇਡਾ ਪਹੁੰਚਦੇ ਸਾਰ ਹੀ ਉਸ ਵੱਲੋਂ ਅਜਿਹਾ ਚੰਨ ਚਾੜਿਆ ਗਿਆ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ l ਜਿੱਥੇ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਵਿਖੇ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਕੈਨੇਡਾ ਬੁਲਾ ਕੇ ਮੁੜ ਪੀ. ਆਰ. ਨਾ ਕਰਵਾਉਣ ਤੇ ਇਕੱਲੇ ਨੂੰ ਛੱਡਣ ਤਹਿਤ ਉਸਦੀ ਪਤਨੀ ਸਮੇ ਸੱਸ, ਸਹੁਰੇ ਵਿਰੁੱਧ ਧਰਾਵਾ 420, 506 ਸਮੇਤ 120 ਬੀ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਗਿਆ । ਜਿਸ ਕਾਰਨ ਹੁਣ ਸਾਰੇ ਹੀ ਲੋਕ ਹੈਰਾਨ ਹੁੰਦੇ ਪਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਨੇ ਮਾਨਯੋਗ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ l ਜਿਸ ਸ਼ਿਕਾਇਤ ਵਿੱਚ ਉਹਨਾਂ ਵੱਲੋਂ ਦੱਸਿਆ ਕਿ ਰਿਸ਼ਤਾ ਕਰਦੇ ਮੌਕੇ ਦੋਵਾਂ ਪਰਿਵਾਰਾਂ ਵਿਚ ਜ਼ੁਬਾਨੀ ਤੌਰ ’ਤੇ ਫ਼ੈਸਲਾ ਹੋਇਆ ਸੀ ਕਿ ਲੜਕੀ ਵਿਦੇਸ਼ ਜਾ ਕੇ ਲੜਕੇ ਨੂੰ ਆਪਣੇ ਕੋਲ ਬੁਲਾ ਕੇ ਪੀ. ਆਰ. ਕਰਵਾਏਗੀ, ਜਿਸ ਤੋਂ ਬਾਅਦ ਮੇਰੇ ਲੜਕੇ ਜੁਗਰਾਜ ਸਿੰਘ ਦੀ ਸ਼ਾਦੀ 2018 ਨੂੰ ਅਮਨਦੀਪ ਕੌਰ ਵਾਸੀ ਕਾਲਾਨੰਗਲ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਈ ਸੀ।
ਇਸ ਤੋ ਬਾਆਦ ਅਮਨਦੀਪ ਕੌਰ ਨੂੰ ਆਈਲੈਟਸ ਮੈਂ ਆਪਣੇ ਖਰਚੇ ’ਤੇ ਕਰਵਾਉਣ ਉਪਰੰਤ ਕੈਨੇਡਾ ਪੜ੍ਹਾਈ ਬੇਸ ’ਤੇ ਭੇਜਿਆ ਸੀ, ਜਿਸ ’ਤੇ ਕਰੀਬ ਮੇਰਾ 25 ਲੱਖ ਰੁਪਏ ਖਰਚਾ ਆਇਆ ਸੀ ਅਤੇ ਕੁੱਝ ਸਮੇਂ ਬਾਆਦ ਕੈਨੇਡਾ ਤੋਂ ਵਾਪਸ ਆਈ ਅਤੇ ਇਕ ਮਹੀਨੇ ਸਾਡੇ ਪਿੰਡ ਸਾਡੇ ਕੋਲ ਰਹੀ ਅਤੇ ਮੁੜ ਕੈਨੇਡਾ ਜਾ ਜਲਦ ਮੇਰੇ ਬੇਟੇ ਜੁਗਰਾਜ ਸਿੰਘ ਨੂੰ ਆਪਣੇ ਕੋਲੋ ਬੁਲਾ ਲਿਆ l
ਪਰ ਬੁਲਾਉਣ ਉਪਰੰਤ ਪੀ.ਆਰ. ਨਹੀਂ ਕਰਵਾਈ ਅਤੇ ਨਾ ਹੀ ਉਸ ਨਾਲ ਰਹੀ ਜਿਸ ਕਾਰਨ ਕਰੀਬ 2 ਮਹੀਨੇ ਮੇਰੇ ਬੇਟਾ ਖੱਜਲ-ਖੁਆਰ ਹੋਣ ਉਪੰਰਤ ਮੁੜ ਭਾਰਤ ਵਾਪਸ ਆਉਣ ਲਈ ਮਜਬੂਰ ਹੋਇਆ, ਪਰ ਅਮਨਦੀਪ ਕੌਰ ਦੀ ਆਪਣੇ ਮਾਤਾ-ਪਿਤਾ ਨਾਲ ਇਕ ਸਲਾਹ ਸੀ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਏਗੀ ਪੁਲਿਸ ਕੋਲੋਂ ਮਾਮਲਾ ਦਰਜ ਕਰਕੇ ਹੁਣ ਅੱਗੇ ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …