Breaking News

231 ਸਾਲਾਂ ਚ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਦੀ ਪਤਨੀ ਬਣਾਉਣ ਲਗੀ ਇਹ ਰਿਕਾਰਡ

ਬਾਈਡੇਨ ਦੀ ਪਤਨੀ ਬਣਾਉਣ ਲਗੀ ਇਹ ਰਿਕਾਰਡ

ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਜਿੱਤ ਦਰਜ ਕਰਕੇ 46ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਇਹ ਮਾਣ ਹਾਸਲ ਕੀਤਾ ਹੈ। ਜੋਅ ਬਾਈਡਨ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੇਸ਼ ਦੀ ਸੇਵਾ ਬਤੌਰ 47ਵੇਂ ਉਪ ਰਾਸ਼ਟਰਪਤੀ ਵਜੋਂ ਕਰ ਚੁੱਕੇ ਹਨ।

ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਜਿੱਥੇ ਜੋਅ ਬਾਈਡਨ ਨੂੰ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਹੋਇਆ ਹੈ ਉੱਥੇ ਹੀ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਫਸਟ ਲੇਡੀ ਬਣਨ ਦਾ ਮਾਣ ਹਾਸਲ ਕਰੇਗੀ। ਇਸਦੇ ਨਾਲ ਹੀ ਉਹ ਅਜਿਹਾ ਰਿਕਾਰਡ ਬਣਾਏਗੀ ਜੋ ਪਿਛਲੇ 231 ਸਾਲਾਂ ਦੌਰਾਨ ਨਹੀਂ ਬਣਿਆ। ਡਾਕਟਰ ਜਿਲ ਬਾਈਡਨ ਜੋ ਪੇਸ਼ੇ ਵਜੋਂ ਅਧਿਆਪਕ ਹੈ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਉਹ ਵ੍ਹਾਈਟ ਹਾਉਸ ਵਿੱਚ ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣਾ ਪੇਸ਼ੇਵਰ ਅਧਿਆਪਕ ਦਾ ਕਿੱਤਾ ਜਾਰੀ ਰੱਖਗੀ।

ਅਜਿਹਾ ਅਮਰੀਕਾ ਦੇ 231 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕੋਈ ਫਸਟ ਲੇਡੀ ਜੋ ਵ੍ਹਾਈਟ ਹਾਊਸ ਵਿੱਚ ਕੰਮ ਕਰਨ ਦੇ ਨਾਲ-ਨਾਲ ਬਾਹਰ ਕੰਮ ਕਰਕੇ ਆਪਣੀ ਆਮਦਨ ਕਮਾਉਣੀ ਜਾਰੀ ਰੱਖੇਗੀ। ਆਪਣੇ ਪਤੀ ਜੋਅ ਬਾਈਡਨ ਦੀ ਜਿੱਤ ਤੋਂ ਬਾਅਦ ਜਿਲ ਬਾਈਡਨ ਨੇ ਇਹ ਫ਼ੈਸਲਾ ਲਿਆ ਹੈ। ਡਾਕਟਰ ਜਿਲ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਉਹ ਅਜਿਹੀ ਪਹਿਲੀ ਫਸਟ ਲੇਡੀ ਹੈ ਜਿਸ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ।

ਫਿਲਹਾਲ ਉਹ ਨੌਰਦਨ ਵਰਜੀਨੀਆ ਕਮਿਊਨਿਟੀ ਕਾਲਜ ਵਿੱਚ ਇੰਗਲਿਸ਼ ਵਿਸ਼ੇ ਦੀ ਪੂਰੇ ਸਮੇਂ ਦੀ ਪ੍ਰੋਫੈਸਰ ਹੈ। ਜਿਲ ਖੁਦ ਨੂੰ ਪ੍ਰੋਫ਼ੈਸਰ ਫਲੋਟਸ ਕਹਾਉਣਾ ਪਸੰਦ ਕਰਦੀ ਹੈ ਅਤੇ ਉਸ ਕੋਲ ਚਾਰ ਡਿਗਰੀਆਂ ਹਨ। ਉਨ੍ਹਾਂ ਨੇ ਅਗਸਤ ਮਹੀਨੇ ਵਿੱਚ ਸੀਬੀਐਸ ਅਮਰੀਕੀ ਟੀਵੀ ਚੈਨਲ ਨਾਲ ਗੱਲ ਬਾਤ ਕਰਦਿਆਂ ਪੁੱਛੇ ਗਏ ਸਵਾਲ ਵਿੱਚ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਫਸਟ ਲੇਡੀ ਬਣਨ ਤੋਂ ਬਾਅਦ ਵੀ ਆਪਣਾ ਕਿੱਤਾ ਜਾਰੀ ਰੱਖਾਂਗੀ।

ਡਾਕਟਰ ਜਿਲ ਬਾਈਡਨ ਨੇ ਕਿਹਾ ਸੀ ਕਿ ਜੇਕਰ ਅਸੀਂ ਵ੍ਹਾਈਟ ਹਾਊਸ ਵਿੱਚ ਜਾਂਦੇ ਹਾਂ ਤਾਂ ਵੀ ਮੈਂ ਆਪਣਾ ਟੀਚਰ ਦਾ ਪੇਸ਼ਾ ਜਾਰੀ ਰੱਖਾਂਗੀ। ਇਹ ਮਹੱਤਵਪੂਰਨ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਲੋਕ ਟੀਚਰਾਂ ਦਾ ਸਨਮਾਨ ਕਰਨ, ਉਨ੍ਹਾਂ ਦੇ ਯੋਗਦਾਨ ਨੂੰ ਜਾਨਣ ਅਤੇ ਇਸ ਪੇਸ਼ੇ ਨੂੰ ਅੱਗੇ ਵਧਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਿਊਨਿਟੀ ਕਾਲਜਾਂ ਵਿੱਚ ਫ੍ਰੀ ਟਿਊਸ਼ਨ ਦਿੱਤੇ ਜਾਣ ਦਾ ਸਮਰਥਨ ਕੀਤਾ ਸੀ ਅਤੇ ਕੈਂਸਰ ਦੀ ਸ਼ੋਧ ਦੇ ਲਈ ਆਰਥਿਕ ਮਦਦ ਅਤੇ ਸੈਨਿਕਾਂ ਦੇ ਪਰਿਵਾਰਾਂ ਲਈ ਮੱਦਦ ਦੀ ਗੱਲ ਆਖੀ ਸੀ।

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …