ਆਈ ਤਾਜਾ ਵੱਡੀ ਖਬਰ
ਕੋਰੋਨਾ ਕਾਲ ਨੇ ਜਦੋਂ ਤੋਂ ਇਸ ਸੰਸਾਰ ਦੇ ਵਿੱਚ ਦਸਤਕ ਦਿੱਤੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਨਸਾਨੀ ਜੀਵਨ ਤੰ-ਗੀ-ਆਂ ਵਿਚੋਂ ਹੀ ਗੁਜ਼ਰ ਰਿਹਾ ਹੈ। ਇਸ ਵਾਇਰਸ ਤੋਂ ਬਚਾਅ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦਿੱ-ਕ-ਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਘਟਣ ਦੇ ਨਾਲ ਇਨ੍ਹਾਂ ਪਾਬੰਦੀਆਂ ਦੇ ਵਿੱਚ ਵੀ ਥੋੜੀ ਢਿੱਲ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪਰ ਕੋਰੋਨਾ ਕਾਲ ਨਾਲ ਜੁੜੀ ਹੋਈ ਇਕ ਅਜਿਹੀ ਸਰਕਾਰ ਦੀ ਕੋਸ਼ਿਸ਼ ਸੀ ਜਿਸ ਨਾਲ ਹੁਣ ਲੋਕ ਪ੍ਰੇਸ਼ਾਨ ਹੋਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਕੋਈ ਹੋਰ ਨਹੀ ਸਗੋ ਅਮਿਤਾਭ ਬੱਚਨ ਹੈ। ਦਰਅਸਲ ਦੇਸ਼ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਲੋਕਾਂ ਨੂੰ ਚੇਤਾਵਨੀ ਦੇਣ ਦੇ ਲਈ ਭਾਰਤ ਸਰਕਾਰ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਆਵਾਜ਼ ਨੂੰ ਇਕ ਸੰਦੇਸ਼ ਦੇ ਰੂਪ ਵਿੱਚ ਰਿਕਾਰਡ ਕਰਵਾਇਆ ਸੀ। ਜਿਸ ਸੰਦੇਸ਼ ਨੂੰ ਫੋਨ ਕਰਨ ਵੇਲੇ
ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਦੇ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਨੂੰ ਫਾਲੋ ਕਰਦੇ ਰਹਿਣ ਵਰਗੀ ਜਾਣਕਾਰੀ ਦਿੰਦੇ ਰਹਿਣ ਵਾਸਤੇ ਚਲਾਇਆ ਜਾਂਦਾ ਹੈ। ਪਰ ਹੁਣ ਇਹ ਸੰਦੇਸ਼ ਲੋਕਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਇਸ ਕਾਰਨ ਲੋਕਾਂ ਨੇ ਇਕ ਪਟੀਸ਼ਨ ਦਾਇਰ ਕਰ ਇਸ ਸੰਦੇਸ਼ ਨੂੰ ਬਤੌਰ ਕਾਲਰ ਟਿਊਨ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਸੰਦੇਸ਼ ਨੂੰ ਹਰ ਸਮੇਂ ਕਾਲ ਕਰਨ ਵੇਲੇ ਸ਼ੁਰੂਆਤੀ ਸਮੇਂ ਦੇ ਵਿੱਚ ਚਲਾਇਆ ਜਾਂਦਾ ਹੈ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਹੀ ਸਬੰਧਤ ਨੰਬਰ ਉੱਪਰ ਘੰਟੀ ਵੱਜਦੀ ਹੋਈ ਸੁਣਾਈ ਦਿੰਦੀ ਹੈ।
ਕੋਰੋਨਾ ਦੇ ਘਟਦੇ ਹੋਏ ਕੇਸਾਂ ਨੇ ਹੁਣ ਇਸ ਕਾਲਰ ਟਿਊਨ ਸੰਦੇਸ਼ ਤੋਂ ਲੋਕਾਂ ਦਾ ਮਨ ਭਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੇ ਇਸ ਦੇ ਸਬੰਧ ਵਿਚ ਦਿੱਲੀ ਹਾਈ ਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਇਹ ਗੱਲ ਆਖੀ ਗਈ ਹੈ ਕਿ ਅਮਿਤਾਬ ਬੱਚਨ ਦੇ ਸੰਦੇਸ਼ ਵਾਲੀ ਕਾਲਰ ਟਿਊਨ ਨੂੰ ਜਲਦ ਬੰਦ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਕਾਲ ਕਰਨ ਵੇਲੇ ਸਮੇਂ ਦੀ ਜ਼ਿਆਦਾ ਬਰਬਾਦੀ ਹੁੰਦੀ ਹੈ ਅਤੇ ਮੁਸ਼ਕਿਲ ਸਮੇਂ ਵਿਚ ਸਬੰਧਤ ਨੰਬਰ ਨਾਲ ਜਲਦ ਸੰਪਰਕ ਕਰਨਾ ਬੇਹੱਦ ਕਠਿਨ ਹੋ ਜਾਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …