ਮਾਂ ਭੈਣਾਂ ਅਤੇ ਰਿਸ਼ਤੇਦਾਰਾਂ ਤੋਂ 19 ਦਿਨ ਮਰੇ ਪੁੱਤ ਦੀ ਖਬਰ ਪਿਓ ਨੇ ਸੀਨੇ ਵਿਚ ਲੁਕੋਈ ਰਖੀ
ਮਾਪੇ ਆਪਣੇ ਬੱਚਿਆਂ ਦਾ ਸਭ ਤੋਂ ਵੱਧ ਲਾਡ ਕਰਦੇ ਹਨ ਅਤੇ ਉਨ੍ਹਾਂ ਦੇ ਭਲੇ ਵਾਸਤੇ ਰੋਜਾਨਾਂ ਹੀ ਅਰਦਾਸਾਂ ਕਰਦੇ ਹਨ। ਮਾਂ ਪਿਓ ਦਾ ਆਪਣੇ ਪੁੱਤਰ ਨਾਲ ਕੁਝ ਖ਼ਾਸ ਹੀ ਲਗਾਵ ਹੁੰਦਾ ਹੈ ਕਿਉਂਕਿ ਉਹ ਆਪਣੇ ਪੁੱਤ ਦੇ ਵਧੀਆ ਪੜ੍ਹ ਲਿਖ ਅਤੇ ਨੌਕਰੀ ਮਿਲ ਜਾਣ ਤੋਂ ਬਾਅਦ ਉਸ ਦੇ ਸਿਰ ਉਪਰ ਸਿਹਰਾ ਸਜਿਆ ਹੋਇਆ ਦੇਖਣਾ ਚਾਹੁੰਦੇ ਹੁੰਦੇ ਹਨ। ਪਰ ਕਈ ਵਾਰੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਇਕ ਬੇਹੱਦ ਦੁਖਦਾਈ ਖਬਰ ਹੈ ਕਿ ਕੈਨੇਡਾ ਵਿਖੇ ਪੜ੍ਹਾਈ ਕਰਨ ਦੇ ਲਈ ਗਏ ਹੋਏ ਗੁਰਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਜਿਸ ਦੀ ਖ਼ਬਰ ਨੂੰ ਤਕਰੀਬਨ 19 ਦਿਨਾਂ ਤੱਕ ਉਸ ਦੇ ਪਿਤਾ ਨੇ ਆਪਣੇ ਅੰਦਰ ਲੁਕੋਈ ਰੱਖਿਆ।
ਪਰ ਜਦੋਂ ਨੌਜਵਾਨ ਦੀ ਲਾਸ਼ ਉਸ ਦੇ ਪੁੱਜੀ ਤਾਂ ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਪਰਿਵਾਰ ਵਿੱਚੋਂ ਪਿਓ ਸਮੇਤ ਮਾਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਾਣਕਾਰੀ ਮੁਤਾਬਕ ਪੰਜਾਬ ਤੋਂ 4 ਸਾਲ ਪਹਿਲਾਂ ਕੈਨੇਡਾ ਪੜ੍ਹਨ ਆਏ ਗੁਰਜੀਤ ਸਿੰਘ ਦੇ ਮਾਪਿਆਂ ਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਸੀ ਜਦੋਂ ਗੁਰਜੀਤ ਨੂੰ ਬੀਤੀ 30 ਨਵੰਬਰ ਨੂੰ ਕੈਨੇਡਾ ਦੀ ਪੀਆਰ ਮਿਲੀ ਸੀ ਪਰ ਸ਼ਾਇਦ ਇਹ ਖੁਸ਼ੀਆਂ ਜ਼ਿਆਦਾ ਦੇਰ ਤਕ ਨਹੀਂ ਰਹਿ ਸਕੀਆਂ। ਗੁਰਜੀਤ ਦੀ ਮੌਤ ਕੈਨੇਡਾ ਦੇ ਸ਼ਹਿਰ ਸਕੈਚ ਫੋਰੈਸਟ ਦੇ ਸੱਸਕਾ ਤੂਨ ਖੇਤਰ ਦੇ ਇਕ ਸੜਕ ਹਾਦਸੇ ਦੌਰਾਨ ਹੋਈ। ਗੁਰਜੀਤ ਸਿੰਘ ਦੀ ਉਮਰ 23 ਸਾਲ ਸੀ
ਜੋ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਗੁਰਜੀਤ ਡੇਰਾਬੱਸੀ ਦੇ ਪਿੰਡ ਪਰਾਰਗਪੁਰ ਦੇ ਰਹਿਣ ਵਾਲੇ ਮਿੱਤਰਪਾਲ ਸਿੰਘ ਦਾ ਇਕਲੌਤਾ ਪੁੱਤਰ ਸੀ ਜੋ ਬਾਰਵੀਂ ਜਮਾਤ ਦੀ ਨਾਨ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਕੰਪਿਊਟਰ ਕੋਰਸ ਕਰਨ ਗਿਆ ਸੀ। ਜਿੱਥੇ ਉਹ ਹੁਣ ਇੱਕ ਕੋਰੀਅਰ ਕੰਪਨੀ ਦੀ ਕਾਰ ਚਲਾਉਂਦਾ ਸੀ। ਬੀਤੀ 1 ਦਸੰਬਰ ਨੂੰ ਜਦੋਂ ਉਹ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਆ ਰਹੀ ਇੱਕ ਕਾਰ ਦੀ ਉਸ ਦੀ ਕਾਰ ਨਾਲ ਟੱਕਰ ਹੋ ਗਈ
ਅਤੇ ਪਿੱਛੋਂ ਆ ਰਹੀਆਂ ਦੋ ਹੋਰ ਕਾਰਾਂ ਗੁਰਜੀਤ ਸਿੰਘ ਦੀ ਕਾਰ ਨਾਲ ਟਕਰਾ ਗਈਆਂ। ਇਸ ਦੁਰਘਟਨਾ ਤੋਂ ਬਾਅਦ ਗੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਆਪਣੇ ਪੁੱਤਰ ਦੇ ਵਿਆਹ ਲਈ ਅਰਮਾਨ ਸਜਾਏ ਹੋਏ ਪਰਿਵਾਰ ਦੀਆਂ ਅੱਖਾਂ ਵਿਚੋਂ ਅੱਥਰੂ ਦੇਖੇ ਨਹੀਂ ਜਾ ਰਹੇ ਸਨ। ਗੁਰਜੀਤ ਸਿੰਘ ਦੀ ਮੌਤ ਦੇ ਨਾਲ ਉਸ ਦਾ ਪਰਿਵਾਰ ਧੁਰ ਅੰਦਰ ਤੱਕ ਟੁੱਟ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …