Breaking News

17 ਜਨਵਰੀ ਤੱਕ ਹੋ ਗਿਆ ਅਜਿਹਾ ਐਲਾਨ, ਹਵਾਈ ਯਾਤਰਾ ਕਰਨ ਵਾਲਿਆਂ ਨੂੰ ਲੱਗ ਗਈਆਂ ਮੌਜਾਂ ਹੀ ਮੌਜਾਂ

ਆਈ ਤਾਜਾ ਵੱਡੀ ਖਬਰ

ਦੇਸ਼ ਇਸ ਸਮੇਂ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਲੋਕਾਂ ਨੂੰ ਆਪਣਾ ਰੋਜ਼ਾਨਾ ਦਾ ਰੁਜ਼ਗਾਰ ਕਮਾਉਣ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਵਿਚ ਇਕ ਛੋਟੀ ਜਿਹੀ ਮਦਦ ਵੀ ਇਨਸਾਨ ਵਾਸਤੇ ਕਾਫੀ ਵੱਡੀ ਸਾਬਤ ਹੋ ਜਾਂਦੀ ਹੈ। ਯਾਤਰਾ ਵਾਸਤੇ ਕਈ ਤਰ੍ਹਾਂ ਦੇ ਮਾਰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿਚ ਹਵਾਈ ਮਾਰਗ ਰਾਹੀਂ ਵੀ ਬਹੁਤ ਸਾਰੇ ਯਾਤਰੀ ਸਫਰ ਕਰਦੇ ਹਨ। ਇਸ ਕਾਰਨ ਹੀ ਵੱਖ ਵੱਖ ਸਮੇਂ ਦੌਰਾਨ ਏਅਰਲਾਈਨ ਵੱਲੋਂ ਕਈ ਤਰ੍ਹਾਂ ਦੇ ਆਫਰ ਆਪਣੀ ਯਾਤਰੀਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਸੰਪਰਕ ਸਫ਼ਰ ਕਰਨ ਵਾਲੇ ਲੋਕਾਂ ਨਾਲ ਨਾ ਟੁੱਟ ਸਕੇ।

ਅਜਿਹਾ ਹੀ ਇੱਕ ਆਫਰ ਦੇਸ਼ ਦੀ ਇਕ ਏਅਰਲਾਈਨ ਨੇ ਆਪਣੇ ਮੁਸਾਫਰਾਂ ਨੂੰ ਦਿੱਤਾ ਹੈ ਜਿਸ ਦੇ ਤਹਿਤ ਤੁਸੀਂ 1000 ਰੁਪਏ ਤੋਂ ਘੱਟ ਕੀਮਤ ਦੇ ਉੱਪਰ ਹਵਾਈ ਸਫ਼ਰ ਕਰ ਸਕਦੇ ਹੋ। ਇਹ ਆਫਰ ਸਪਾਈਸਜੈਟ ਏਅਰਲਾਈਨ ਵੱਲੋਂ ਦਿੱਤਾ ਗਿਆ ਹੈ ਜਿਸ ਦਾ ਨਾਮ ਬੇਫਿਕਰ ਸੇਲ ਰੱਖਿਆ ਗਿਆ ਹੈ। ਇਸ ਆਫਰ ਦੀ ਪੇਸ਼ਕਸ਼ ਦੇ ਤਹਿਤ ਏਅਰਲਾਈਨ ਨੇ ਆਪਣੀ ਟਿਕਟ ਦੀ ਸਭ ਤੋਂ ਘੱਟ ਕੀਮਤ 899 ਰੱਖੀ ਹੈ ਅਤੇ ਜੇਕਰ ਇਹ ਟਿਕਟ ਤੁਹਾਡੀ ਕਿਸਮਤ ਵਿੱਚ ਆਉਂਦੀ ਹੈ ਤਾਂ ਇਸ ਸਸਤੀ ਟਿਕਟ ਦੀ ਬਦੌਲਤ ਤੁਸੀਂ ਦੇਸ਼ ਵਿੱਚ ਸਫਰ ਕਰ ਸਕੋਗੇ।

ਫਿਲਹਾਲ ਇਸ ਸੇਲ ਨੂੰ 13 ਜਨਵਰੀ ਤੋਂ 17 ਜਨਵਰੀ ਤੱਕ ਚਲਾਇਆ ਜਾਵੇਗਾ। ਇਹਨਾਂ 5 ਦਿਨਾਂ ਦੇ ਦੌਰਾਨ ਸੇਲ ਦੀਆਂ ਟਿਕਟਾਂ ਵਿਚ ਹੀ ਤੁਹਾਨੂੰ ਸਸਤੀ ਟਿਕਟ ਬੁੱਕ ਕਰਨ ਦਾ ਮੌਕਾ ਮਿਲ ਸਕਦਾ ਹੈ। ਇੱਕ ਵਾਰ ਟਿਕਟ ਬੁੱਕ ਹੋ ਜਾਣ ਤੋਂ ਬਾਅਦ ਤੁਸੀਂ ਇਸ ਨੂੰ 1 ਅਪ੍ਰੈਲ 2021 ਤੋਂ ਲੈ ਕੇ 30 ਸਤੰਬਰ 2021 ਦੇ ਦਰਮਿਆਨ ਦੇਸ਼ ਅੰਦਰ ਯਾਤਰਾ ਕਰਨ ਦੇ ਲਈ ਵਰਤ ਸਕਦੇ ਹੋ। ਜ਼ਿਕਰਯੋਗ ਹੈ ਕਿ ਸਪਾਈਸਜੈੱਟ ਵੱਲੋਂ ਸ਼ੁਰੂ ਕੀਤੀ ਗਈ ਇਹ ਬੇਫ਼ਿਕਰ ਸੇਲ ਸਾਰੇ ਟੈਕਸ ਸਮੇਤ ਹੀ 899 ਰੁਪਏ ਦੀ ਹੈ

ਜਿਸ ਦੇ ਤਹਿਤ ਤੁਹਾਨੂੰ ਹੋਰ ਵੀ ਕਈ ਫਾਇਦੇ ਮਿਲਣਗੇ। ਜਿਸ ਦੇ ਵਿੱਚ ਤੁਹਾਨੂੰ ਟਿਕਟ ਦੇ ਬੇਸ ਕਿਰਾਏ ਦੇ ਬਰਾਬਰ ਦਾ ਮੁਫ਼ਤ ਡਿਸਕਾਊਂਟ ਟਿਕਟ ਵਾਊਚਰ ਦਿੱਤਾ ਜਾਵੇਗਾ। ਜੋ ਵੱਧ ਤੋਂ ਵੱਧ 1000 ਰੁਪਏ ਦਾ ਹੋਵੇਗਾ ਅਤੇ ਇਸ ਨੂੰ ਘਰੇਲੂ ਉਡਾਨਾਂ ਜਿਨ੍ਹਾਂ ਦੀ ਘੱਟੋ ਘੱਟ ਕੀਮਤ 5,500 ਹੈ ਦੇ ਵਾਸਤੇ 28 ਫਰਵਰੀ 2021 ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …