Breaking News

16 ਸਕਿੰਟਾਂ ਨੂੰ ਲੈ ਕੇ WHO ਨੇ ਦਿੱਤੀ ਅਜਿਹੀ ਚੇਤਾਵਨੀ ਦੁਨੀਆਂ ਪਈ ਫਿਰ ਫਿਕਰਾਂ ਚ

WHO ਨੇ ਦਿੱਤੀ ਅਜਿਹੀ ਚੇਤਾਵਨੀ

ਕੋਰੋਨਾ ਵਾਇਰਸ ਕਾਰਨ ਅਸੀਂ ਕੀ ਨਹੀਂ ਖੋਹਿਆ। ਸਾਡੀਆ ਨੌਕਰੀਆਂ ਚਲੀਆਂ ਗਈਆਂ, ਸਾਡੇ ਘਰ ਪਰਵਾਰ ਉੱਜੜ ਗਏ, ਸਾਡੇ ਕੰਮ ਧੰਦੇ ਚੌਪਟ ਹੋ ਗਏ, ਬੱਚੇ ਸਿੱਖਿਆ ਤੋਂ ਵਾਂਝੇ ਰਹਿ ਗਏ, ਦੇਸ਼ਾਂ ਦੀ ਅਰਥ-ਵਿਵਸਥਾ ਦਾ ਗ੍ਰਾਫ਼ ਥੱਲੇ ਡਿੱ- ਗ ਪਿਆ ਅਤੇ ਸਮੁੱਚੀ ਇਨਸਾਨੀਅਤ ਨੂੰ ਮਾਨਸਿਕਤਾ ਦੇ ਬੁ- ਰੇ ਦੌਰ ਵਿਚੋਂ ਗੁਜ਼ਰਨਾ ਪਿਆ। ਇਸ ਛੋਟੀ ਜਿਹੀ ਬਿਮਾਰੀ ਨੇ ਇੱਕ ਟਾਇਮ ਉੱਤੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ ਕਿ ਲੱਗ ਰਿਹਾ ਸੀ ਆਉਣ ਵਾਲਾ ਸੂਰਜ ਨਹੀਂ ਚੜ੍ਹੇਗਾ।

ਪਰ ਜਿੱਦਾਂ ਕਿੱਦਾਂ ਹਾਲਾਤ ਸੁਧਰੇ, ਪਰ ਅਜੇ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਕਰੋਨਾ ਵਾਇਰਸ ਕਾਰਨ ਕੋਈ ਨਾ ਕੋਈ ਹੱਲਾ ਵੱਜ ਜਾਂਦਾ ਹੈ। ਡਬਲਿਊ.ਐਚ.ਓ. ਵੱਲੋਂ ਇੱਕ ਚੇਤਾਵਨੀ ਨੂੰ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੂਰਾ ਵਿਸ਼ਵ ਚਿੰਤਾ ਵਿੱਚ ਡੁੱ – ਬ ਗਿਆ ਹੈ। ਇਸ ਗੱਲ ਦਾ ਹਵਾਲਾ ਵਿਸ਼ਵ ਸਿਹਤ ਸੰਗਠਨ ਨੇ ਸੰਯੁਕਤ ਰਾਸ਼ਟਰ ਅਤੇ ਉਸ ਦੀ ਮਦਦ ਦੇ ਨਾਲ ਦਿੰਦਿਆਂ ਦੱਸਿਆ ਕਿ ਸਾਲ ਭਰ ਦੌਰਾਨ ਪੂਰੇ ਵਿਸ਼ਵ ਵਿੱਚ ਕਰੀਬ 20 ਲੱਖ ਮਰੇ ਹੋਏ ਬੱਚੇ ਜਨਮ ਲੈਂਦੇ ਹਨ ਜਿਨ੍ਹਾਂ ਦੇ ਕਈ ਕਾਰਨ ਹੁੰਦੇ ਹਨ। ਪਰ ਇਸ ਗੱਲ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਇਹਨਾਂ ਮੌਤਾਂ (ਸਟਿਲਬਰਥ) ਦੀ ਗਿਣਤੀ ਦੇ ਵਿੱਚ ਕਈ ਗੁਣਾਂ ਵਾਧਾ ਕੋਰੋਨਾ ਵਾਇਰਸ ਦੇ ਕਾਰਨ ਹੋ ਸਕਦਾ ਹੈ।

ਸਟਿਲਬਰਥ ਉਸ ਨੂੰ ਕਿਹਾ ਜਾਂਦਾ ਹੈ ਜਦੋਂ 28 ਹਫ਼ਤਿਆਂ ਦੇ ਗਰਭ ਧਾਰਨ ਤੋਂ ਬਾਅਦ ਜਾਂ ਡਿਲੀਵਰੀ ਦੌਰਾਨ ਪਹਿਲਾਂ ਜਾਂ ਬਾਅਦ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ। ਹੈਨਰਿਟਾ ਫੋਰ ਜੋ ਕਿ ਸੰਯੁਕਤ ਰਾਸ਼ਟਰ ਬਾਲ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਹਨ ਨੇ ਦੱਸਿਆ ਕਿ 16 ਸੈਕਿੰਡ ਦੇ ਵਿਚ ਵਿਸ਼ਵ ਦੇ ਵਿਚ ਕੋਈ ਨਾ ਕੋਈ ਮਾਂ ਸਟਿਲਬਰਥ ਦਾ ਦ- ਰ-ਦ ਝੱਲਦੀ ਹੈ। ਇਸ ਸਥਿਤੀ ਨੂੰ ਰੋਕਣ ਦੇ ਲਈ ਹੀ ਇਸ ਚਿਤਾਵਨੀ ਨੂੰ ਜਾਰੀ ਕੀਤਾ ਗਿਆ ਹੈ।

ਕਿਉਂਕਿ ਕੋਰੋਨਾਵਾਇਰਸ ਸੰਬੰਧੀ ਸਿਹਤ ਸੇਵਾਵਾਂ ਦੀ ਦਰ ਦੇ ਵਿੱਚ 50% ਦੀ ਕਟੌਤੀ ਹੋਈ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਦੌਰਾਨ 117 ਵਿਕਾਸਸ਼ੀਲ ਦੇਸ਼ਾਂ ਦੇ ਵਿੱਚ 2 ਲੱਖ ਹੋਰ ਸਟਿਲਬਰਥ ਹੋਣ ਦਾ ਖ਼ ਦ ਸ਼ਾ ਹੈ। ਅਫਰੀਕਾ ਅਤੇ ਮੱਧ ਏਸ਼ੀਆ ਦੇ ਵਿੱਚ ਸਟਿਲਬਰਥ ਦੇ ਅੱਧ ਤੋਂ ਵੱਧ ਮਾਮਲੇ ਡਿਲੀਵਰੀ ਦੌਰਾਨ ਹੁੰਦੇ ਹਨ‌ ਉੱਥੇ ਹੀ ਇਹਨਾਂ ਮੌਤਾਂ ਦੇ 6 ਫੀਸਦੀ ਮਾਮਲੇ ਯੂਰਪ ਉੱਤਰੀ ਅਮਰੀਕਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੇਖਣ ਨੂੰ ਮਿਲਦੇ ਹਨ। ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਇਨਯੂਇਡ ਭਾਈਚਾਰੇ ਦੀਆਂ ਔਰਤਾਂ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਸਟਿਲਬਰਥ ਦੇ 3 ਗੁਣਾਂ ਵੱਧ ਮਾਮਲੇ ਦੇਖਣ ਨੂੰ ਮਿਲਦੇ ਹਨ।

Check Also

test news –

test news a test post Post Views: 35